ਕੈਲੀਫੋਰਨੀਆ ਸਟੇਟ ਸੈਨੇਟ ਲਈ ਯੋਗ ਉਮੀਦਵਾਰ ਫਰੀਮਾਂਟ ਦੀ  Mayor Lilly Mei   ਦਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪਿ੍ਰਤਪਾਲ ਸਿੰਘ ਦੇ ਗ੍ਰਹਿ ਵਿਖੇ ਫੰਡ ਰੇਜਿੰਗ

ਕੈਲੀਫੋਰਨੀਆ ਸਟੇਟ ਸੈਨੇਟ ਲਈ ਯੋਗ ਉਮੀਦਵਾਰ ਫਰੀਮਾਂਟ ਦੀ Mayor Lilly Mei ਦਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪਿ੍ਰਤਪਾਲ ਸਿੰਘ ਦੇ ਗ੍ਰਹਿ ਵਿਖੇ ਫੰਡ ਰੇਜਿੰਗ

ਮਿਲਪੀਟਸ/ਕੈਲੀਫੋਰਨੀਆ, (ਸਾਡੇ ਲੋਕ) : ਕੈਲੀਫੋਰਨੀਆ ਦੀ ਊਘੀ ਸਖਸ਼ੀਅਤ ਅਤੇ ਫਰੀਮਾਂਟ ਸ਼ਹਿਰ ਦੀ ਮੇਅਰ ਜੋ ਕਿ ਕੈਲੀਫੋਰਨੀਆ ਸਟੇਟ ਸੈਨੇਟ ਲਈ ਚੋਣ ਲੜ ਰਹੀ ਹੈ ਅਤੇ ਇੱਕ ਯੋਗ ਉਮੀਦਵਾਰ ਹੈ।
ਉਨ੍ਹਾਂ ਦਾ ਇੱਕ ਪ੍ਰਭਾਵਸ਼ਾਲੀ ਡਾ. ਪਿ੍ਰਤਪਾਲ ਸਿੰਘ ਦੇ ਗ੍ਰਹਿ ਵਿਖੇ ਫੰਡ ਰੇਜਿੰਗ ਕੀਤਾ ਗਿਆ। ਜਿਸ ਵਿਚ ਉਘੀਆਂ ਸ਼ਖਸੀਅਤਾਂ ਨੇ ਭਾਗ ਲਿਆ ਜਿਨ੍ਹਾਂ ’ਚ ਸਿੱਖ ਕਾਕਸ ਦੇ ਸ੍ਰ. ਹਰਪ੍ਰੀਤ ਸਿੰਘ ਸੰਧੂ, ਗੁਰਦੁਆਰਾ ਸਾਹਿਬ ਫਰੀਮਾਂਟ ਤੋ ਕਸ਼ਮੀਰ ਸਿੰਘ ਸ਼ਾਹੀ, ਸ੍ਰ. ਤੇਜਿੰਦਰ ਸਿੰਘ ਧਾਮੀ, ਗੁਰਦੁਆਰਾ ਸਾਹਿਬ ਫਰੀਮਾਂਟ ਦੇ ਖਜ਼ਾਨਚੀ ਸ੍ਰ. ਭੁਪਿੰਦਰ ਸਿੰਘ ਪਰਮਾਰ, ਸ੍ਰ. ਜਸਵੀਰ ਸਿੰਘ ਗੋਰਖਾ (ਸੰਧੂ), ਸ੍ਰ. ਜਸਵੀਰ ਸਿੰਘ ਰਾਜਾ ਸੁਪਰੀਮ ਕੌਂਸਲ ਮੈਂਬਰ ਗੁਰਦੁਆਰਾ ਸਾਹਿਬ ਫਰੀਮਾਂਟ, ਸ੍ਰ. ਜਸਦੇਵ ਸਿੰਘ ਸਾਬਕਾ ਸੁਪਰੀਮ ਕੌਂਸਲ ਮੈਂਬਰ ਗੁਰਦੁਆਰਾ ਸਾਹਿਬ ਫਰੀਮਾਂਟ, ਸ੍ਰ. ਬਿੱਟੂ ਨਿੱਝਰ, ਸ੍ਰ. ਨਿਰਪਾਲ ਸਿੰਘ ਮੁਛਿਆਣਾ, ਪ੍ਰੋ. ਬਲਵਿੰਦਰਪਾਲ ਸਿੰਘ ਧਨੋਆ ਅਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ। ਇਥੇ ਇਹ ਜ਼ਿਕਰਯੋਗ ਹੈ ਕਿ Mayor Lilly Mei ਹਮੇਸ਼ਾ ਹੀ ਸਿੱਖਾਂ ਨਾਲ ਚੱਟਾਨ ਵਾਂਗ ਖੜ੍ਹਦੇ ਹਨ ਅਤੇ ਇਲਾਕੇ ਦੇ ਸਿੱਖਾਂ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ। ਅਖੀਰ ’ਚ ਡਾ. ਪਿ੍ਰਤਪਾਲ ਸਿੰਘ ਵਲੋਂ ਆਏ ਸਮੂਹ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।