ਮਰਸਡ ਵਿਚ ਇਕ ਹੈਵਾਨ ਵਲੋਂ ਮਾਰੇ ਗਏ ਸਿੱਖ ਪਰਿਵਾਰ ਪ੍ਰਤੀ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਸੰਗਤਾਂ ਵਲੋਂ ਮੋਮਬੱਤੀਆਂ ਜਗਾਕੇ ਕੀਤੀ ਅਰਦਾਸ ਤੇ ਦਿੱਤੀ ਸ਼ਰਧਾਂਜਲੀ

ਮਰਸਡ ਵਿਚ ਇਕ ਹੈਵਾਨ ਵਲੋਂ ਮਾਰੇ ਗਏ ਸਿੱਖ ਪਰਿਵਾਰ ਪ੍ਰਤੀ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਸੰਗਤਾਂ ਵਲੋਂ ਮੋਮਬੱਤੀਆਂ ਜਗਾਕੇ ਕੀਤੀ ਅਰਦਾਸ ਤੇ ਦਿੱਤੀ ਸ਼ਰਧਾਂਜਲੀ

ਸੈਨਹੋਜ਼ੇ ਕੈਲੀਫੋਰਨੀਆ (ਸਾਡੇ ਲੋਕ) : ਮਰਸਡ ’ਚ ਇਕ ਹੈਵਾਨ ਵਲੋਂ ਜੋ ਪੂਰੇ ਸਿੱਖ ਪਰਿਵਾਰ ਨੂੰ ਬੇਰਹਿਮੀ ਨਾਲ ਮਾਰ ਮੁਕਾ ਦਿੱਤਾ ਜਿਸ ਨੇ ਸਾਰੀ ਦੁਨੀਆ ਨੂੰ ਝੰਜੋੜਕੇ ਰੱਖ ਦਿੱਤਾ ਜਿਸ ਪ੍ਰਤੀ ਦੁਨੀਆ ’ਚ ਜਿਥੇ ਗੁੱਸਾ ਹੈ, ਉਥੇ ਸਹਿਮ ਬਣਿਆ ਹੈ ਕਿ ਧਰਤੀ ਉਪਰ ਇਹੋ ਜਿਹੇ ਸ਼ੈਤਾਨ ਲੋਕ ਵੀ ਰਹਿੰਦੇ ਹਨ ਜਿਸ ਪ੍ਰਤੀ ਪੂਰੇ ਅਮਰੀਕਾ ’ਚ ਪਰਿਵਾਰ ਪ੍ਰਤੀ ਕੈਂਡਲ ਵੀਜਲ ਕੀਤਾ ਜਾ ਰਿਹਾ ਹੈ। ਇਸ ਪ੍ਰਤੀ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਲੋਂ ਸੰਗਤਾਂ (ਕੈਂਡਲ ਵੀਜਲ) ਮੋਮਬੱਤੀਆਂ ਜਗਾਕੇ ਜਿਥੇ ਅਰਦਾਸ ਕੀਤੀ, ਉਥੇ ਮਾਰੇ ਗਏ ਪਰਿਵਾਰ ਨੂੰ ਹੰਝੂਆਂ ਨਾਲ ਸ਼ਰਧਾਂਜਲੀ ਦਿੱਤੀ ਗਈ।