ਦੁਨੀਆ ਭਰਦੇ ਸਿੱਖਾਂ ਲਈ ਮਾਣ ਵਾਲੀ ਗੱਲ

ਦੁਨੀਆ ਭਰਦੇ ਸਿੱਖਾਂ ਲਈ ਮਾਣ ਵਾਲੀ ਗੱਲ

ਆਸਟੇ੍ਰਲੀਆ ਵਲੋਂ ਆਸਟੇ੍ਰਲੀਆ ਆਰਮੀ ਵਿਚ ਸਿੱਖ ਰੈਜੀਮੈਂਟ ਬਣਾਉਣ ਦਾ ਐਲਾਨ


ਆਸਟੇ੍ਰਲੀਅਨ ਆਰਮੀ ਨੇ ਸਿੱਖਾਂ ਨੂੰ ਇਕ ਬਹਾਦਰ ਕੌਮ ਜਾਣਦੇ ਹੋਏ ਆਪਣੀ ਫੌਜ ਵਿਚ ਸਿੱਖ ਰੈਜੀਮੈਂਟ ਬਣਾਉਣ ਦਾ ਐਲਾਨ ਕੀਤਾ ਹੈ। ਜੋ ਕਿ ਪੰਜ ਕਰਾਰਾਂ, ਦਸਤਾਰ ਸਜਾ ਦੇ ਬੇਰੋਕ ਟੋਕ ਅਜ਼ਾਦੀ ਨਾਲ ਨੌਕਰੀ ਕਰ ਸਕਣਗੇ। ਆਸਟੇ੍ਰਲੀਅਨ ਡਿਫੈਂਸ ਫੋਰਸ ਵਲੋਂ ਭਰਤੀ ਲਈ ਆਸਟੇ੍ਰਲੀਆ ਵਿਚ ਗੁਰਦੁਆਰਾ ਸਾਹਿਬਾਨ ਚੁਣੇ ਗਏ ਹਨ। ਜਿਥੋਂ ਸਿੱਖਾਂ ਨੌਜਵਾਨਾਂ ਨੂੰ ਆਰਮੀ ਵਿਚ ਸਿੱਧਾ ਭਰਤੀ ਕੀਤਾ ਜਾਵੇਗਾ ਅਤੇ ਇਹ ਆਸਟੇ੍ਰਲੀਅਨ ਆਰਮੀ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਧਾਰਮਿਕ ਅਸਥਾਨ ਤੋਂ ਇਸ ਤਰ੍ਹਾਂ ਸਿੱਧੀ ਭਾਰਤੀ ਕੀਤੀ ਜਾ ਰਹੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਅਮਰੀਕਾ, ਕੈਨੇਡਾ, ਯੂਕੇ ਤੋਂ ਬਾਅਦ ਆਸਟੇ੍ਰਲੀਆ ਵਿਚ ਸਿੱਖਾਂ ਦੀ ਆਬਾਦੀ ਵਧਦੀ ਜਾ ਰਹੀ ਹੈ। ਆਸਟੇ੍ਰਲੀਅਨ ਫੌਜ ਵਿਚ ਭਰਤੀ ਹੋਣ ਲਈ ਆਸਟ੍ਰੇਲੀਅਨ ਸਿਟੀਜ਼ਨ ਹੋਣਾ ਜ਼ਰੂਰੀ ਨਹੀਂ ਹੈ। ਜਿਨ੍ਹਾਂ ਕੋਲ ਪੀਆਰ ਹੈ ਉਹ ਵੀ ਸਿੱਖ ਰੈਜੀਮੈਂਟ ਵਿਚ ਭਰਤੀ ਹੋ ਸਕਦੇ ਹਨ।
ਆਸਟੇ੍ਰਲੀਅਨ ਸਰਕਾਰ ਵਲੋਂ ਆਪਣੀ ਫੌਜ ਦੇ ਭਾਰਤ ਦੀ ਤਰ੍ਹਾਂ ਹੀ ਸਿੱਖ ਰੈਜੀਮੈਂਟ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਵਡੇਰਾ ਮਾਨਮੱਤਾ ਸਨਮਾਨ ਬਖਸ਼ਿਆ, ਜੋ ਕਿ ਵਿਸ਼ਵ ਭਰ ਵਿਚ ਵਸਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ।