ਗੁਰਦੁਆਰਾ ਸੈਨ ਹੋਜ਼ੇ ਦੀ ਸੰਗਤ ਵਲੋਂ ਪੰਜਾਬੀ ਪਰਿਵਾਰ ਦੇ ਮਿ੍ਤਕ 4 ਜੀਆਂ ਨੂੰ ਸ਼ਰਧਾਂਜਲੀ

ਗੁਰਦੁਆਰਾ ਸੈਨ ਹੋਜ਼ੇ ਦੀ ਸੰਗਤ ਵਲੋਂ ਪੰਜਾਬੀ ਪਰਿਵਾਰ ਦੇ ਮਿ੍ਤਕ 4 ਜੀਆਂ ਨੂੰ ਸ਼ਰਧਾਂਜਲੀ

ਸਾਨ ਫਰਾਂਸਿਸਕੋ-ਮਰਸਿਡ (ਕੈਲੀਫੋਰਨੀਆਂ) ‘ਚ ਇਕ ਹਮਲਾਵਰ ਵਲੋਂ 8 ਮਹੀਨਿਆਂ ਦੀ ਬੱਚੀ ਸਮੇਤ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦਾ ਬੇਰਹਿਮੀ ਨਾਲ ਹੱਤਿਆ ਕਰਨ ਨਾਲ ਪੂਰੀ ਦੁਨੀਆਂ ‘ਚ ਵਸਦੇ ਲੋਕਾਂ ਵਲੋਂ ਬਹੁਤ ਹੀ ਦੁੱਖ ਮਨਾਇਆ ਜਾ ਰਿਹਾ ਹੈ | ਇਸੇ ਲੜੀ ਅਧੀਨ ਅਮਰੀਕਾ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ ਦੀ ਸੰਗਤ ਵਲੋਂ ਮੋਮਬੱਤੀਆਂ ਜਗਾ ਕੇ ਇਕ ਸ਼ੋਕ ਸਭਾ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ‘ਚ ਬੱਚਿਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਪਰਿਵਾਰ ਸ਼ਾਮਿਲ ਹੋਏ | ਗੁਰੂਘਰ ਦੇ ਸੇਵਾਦਾਰ ਸੁਖਦੇਵ ਸਿੰਘ ਬੈਨੀਵਾਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬਹੁਤ ਸ਼ੋਕ ਸਭਾਵਾਂ ਹੋਈਆਂ ਹਨ ਪਰ ਇਸ ਸ਼ੋਕ ਸਭਾ ਨੇ ਇਕ ਤਰ੍ਹਾਂ ਹਰ ਇਕ ਨੂੰ ਝੰਜੋੜ ਕੇ ਰੱਖ ਦਿੱਤਾ | ਖਾਸ ਤੌਰ ‘ਤੇ ਅੱਠ ਮਹੀਨਿਆਂ ਦੀ ਬੱਚੀ ਦੀ ਦਰਦਨਾਕ ਮੌਤ ਇਨਸਾਨੀਅਤ ਪਸੰਦ ਵਿਅਕਤੀ ਨੂੰ ਬੇਚੈਨ ਕਰ ਦਿੱਤਾ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਮੋਮਬੱਤੀਆਂ ਜਗ੍ਹਾ ਕੇ ਮਾਰੇ ਗਿਆਂਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ |