ਡਿਸਕਸ ਥਰੋਅਰ ਕਮਲਪ੍ਰੀਤ ’ਤੇ ਤਿੰਨ ਸਾਲ ਦੀ ਪਾਬੰਦੀ

ਨਵੀਂ ਦਿੱਲੀ: ਟੋਕੀਓ ਓਲੰਪਿਕਸ ’ਚ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕਰਨ ਵਾਲੀ ਭਾਰਤ ਦੀ ਸਿਖਰਲੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ’ਤੇ ਅੱਜ ਪਾਬੰਦੀਸ਼ੁਦਾ ਪਦਾਰਥ ਸਟੈਨੋਜ਼ੋਲੋਲ ਦੀ ਵਰਤੋਂ ਕਰਨ ਲਈ ਤਿੰਨ ਸਾਲ ਦੀ ਪਾਬੰਦੀ ਲਾਈ ਗਈ ਹੈ। ਅਥਲੈਟਿਕਸ ਇੰਟੈਗਰਿਟੀ ਯੂਨਿਟ (ਏਆਈਯੂ) ਨੇ ਇਹ ਐਲਾਨ ਕੀਤਾ ਹੈ। ਕਮਲਪ੍ਰੀਤ ’ਤੇ ਲੱਗੀ ਪਾਬੰਦੀ 29 ਮਾਰਚ 2022 ਤੋਂ ਲਾਗੂ ਮੰਨੀ ਜਾਵੇਗੀ। ਏਆਈਯੂ ਨੇ ਸੱਤ ਮਾਰਚ ਨੂੰ ਪਟਿਆਲਾ ਤੋਂ ਉਸ ਦਾ ਜੋ ਸੈਂਪਲ ਜਾਂਚ ਲਈ ਲਿਆ ਸੀ, ਉਹ ਸਟੇਰੌਇਡ ਲਈ ਪਾਜ਼ੇਟਿਵ ਪਾਇਆ ਗਿਆ ਜਿਸ ਮਗਰੋਂ ਇਸ ਸਾਲ ਮਈ ’ਚ ਉਸ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕਮਲਪ੍ਰੀਤ ਨੇ ਟੋਕੀਓ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਛੇਵਾਂ ਸਥਾਨ ਹਾਸਲ ਕੀਤਾ ਸੀ।