ਸੋਨਾਲੀ ਫੋਗਾਟ ਮਾਮਲੇ ’ਚ ਗੋਆ ਪੁਲੀਸ ਨੇ ਇਕ ਹੋਰ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ

ਪਣਜੀ-
ਗੋਆ ਪੁਲੀਸ ਨੇ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਕਥਿਤ ਹੱਤਿਆ ਦੇ ਮਾਮਲੇ ਵਿੱਚ ਇੱਕ ਹੋਰ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਹੁਣ ਤੱਕ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਪੰਜ ਹੋ ਗਈ ਹੈ। ਫੋਗਾਟ ਦੀ 23 ਅਗਸਤ ਨੂੰ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਉੱਤਰੀ ਗੋਆ ਜ਼ਿਲ੍ਹੇ ਦੀ ਅੰਜੁਨਾ ਪੁਲੀਸ ਨੇ ਕਥਿਤ ਨਸ਼ਾ ਤਸਕਰ ਰਾਮਾ ਉਰਫ਼ ਰਾਮਦਾਸ ਮਾਂਡਰੇਕਰ ਨੂੰ ਕਥਿਤ ਤੌਰ ‘ਤੇ ਇਕ ਹੋਰ ਸਮੱਗਲਰ ਦੱਤਪ੍ਰਸਾਦ ਗਾਓਂਕਰ ਨੂੰ ਡਰੱਗ ਸਪਲਾਈ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਗਾਓਂਕਰ ਇਸ ਮਾਮਲੇ ਵਿੱਚ ਪਹਿਲਾਂ ਹੀ ਹਿਰਾਸਤ ਵਿੱਚ ਹੈ।