ਪੰਜਾਬ ’ਚੋਂ ਕਸ਼ਮੀਰੀ ਲੜਕੀ ਦੀ ਲਾਸ਼ ਮਿਲਣ ਮਗਰੋਂ ਕੌਮੀ ਮਾਰਗ ’ਤੇ ਧਰਨਾ

ਪੰਜਾਬ ’ਚੋਂ ਕਸ਼ਮੀਰੀ ਲੜਕੀ ਦੀ ਲਾਸ਼ ਮਿਲਣ ਮਗਰੋਂ ਕੌਮੀ ਮਾਰਗ ’ਤੇ ਧਰਨਾ

ਲੜਕੀ ਦੇ ਮਾਪਿਆਂ ਤੇ ਸਹਿਪਾਠੀਆਂ ਨੇ ਮਾਮਲੇ ਦੀ ਜਾਂਚ ਮੰਗੀ

ਜੰਮੂ – ਪੰਜਾਬ ’ਚੋਂ ਜੰਮੂ ਕਸ਼ਮੀਰ ਦੀ ਇੱਕ ਕਾਲਜ ਵਿਦਿਆਰਥਣ ਦੀ ਲਾਸ਼ ਮਿਲਣ ਮਗਰੋਂ ਬਾਅਦ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਅੱਜ ਸਾਂਬਾ ਜ਼ਿਲ੍ਹੇ ਵਿੱਚ ਜੰਮੂ-ਪਠਾਨਕੋਟ ਕੌਮੀ ਮਾਰਗ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੰਬ ਬਲਾਕ ਦੇ ਪਿੰਡ ਮੰਡੋਕਲੀ ਦੀ ਰਹਿਣ ਵਾਲੀ 20 ਸਾਲਾ ਵੈਸ਼ਾਲੀ ਸ਼ਨਿਚਰਵਾਰ ਨੂੰ ਸਰਕਾਰੀ ਡਿਗਰੀ ਕਾਲਜ ਸਾਂਬਾ ਗਈ ਸੀ ਪਰ ਘਰ ਨਹੀਂ ਪਰਤੀ। ਉਸ ਦੀ ਲਾਸ਼ ਲੁਧਿਆਣਾ ’ਚੋਂ ਸ਼ੱਕੀ ਹਾਲਤ ’ਚ ਮਿਲੀ ਹੈ। ਅੱਜ ਵੈਸ਼ਾਲੀ ਦੇ ਸਹਿਪਾਠੀਆਂ ਸਮੇਤ ਹੋਰਾਂ ਨੇ ਮੌਤ ਦੀ ਜਾਂਚ ਦੀ ਮੰਗ ਕਰਦਿਆਂ ਸਾਂਬਾ ਨੇੜੇ ਹਾਈਵੇਅ ’ਤੇ ਮ੍ਰਿਤਕ ਦੇਹ ਰੱਖ ਕੇ ਆਵਾਜਾਈ ਠੱਪ ਕਰ ਦਿੱਤੀ। ਵੈਸ਼ਾਲੀ ਦੇ ਇੱਕ ਰਿਸ਼ਤੇਦਾਰ ਨੇ ਕਿਹਾ, ‘‘ਅਸੀਂ ਇਨਸਾਫ ਚਾਹੁੰਦੇ ਹਾਂ, ਜੋ ਨਿਰਪੱਖ ਜਾਂਚ ਤੋਂ ਬਾਅਦ ਹੀ ਮਿਲ ਸਕਦਾ ਹੈ।’’ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਜਾਂਚ ਦਾ ਭਰੋਸਾ ਮਿਲਣ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।