ਗੋਲਡਨ ਗੇਟ ਬਰਿਜ ਸਨਫਰਾਂਸਿਸਕੋ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਗੂੰਝ ਉਠਿਆ

ਗੋਲਡਨ ਗੇਟ ਬਰਿਜ ਸਨਫਰਾਂਸਿਸਕੋ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਗੂੰਝ ਉਠਿਆ

ਸਨਫਰਾਂਸਿਸਕੋ/ਕੈਲੀਫੋਰਨੀਆ : ਭਾਰਤ ਦੀ ਅਜ਼ਾਦੀ ਦੇ 75ਵੇਂ ਅਜ਼ਾਦੀ ਦਿਵਸ ਉਪਰ ਪੂਰੀ ਦੁਨੀਆ ’ਚ ਖੁਸ਼ੀਆਂ ਚਾਵਾਂ ਤੇ ਮਲਾਰਾਂ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਇਸ ਨੂੰ ਅੰਮਿ੍ਰਤ ਮਹਾਂਉਤਸਵ ਦਾ ਨਾਮ ਦਿੱਤਾ ਹੈ। ਜਿਸ ਨੂੰ ਪੂਰੀ ਦੁਨੀਆ ’ਚ ਵਸਦੇ ਭਾਰਤੀ ਇਕ ਤਿਉਹਾਰ ਦੇ ਰੂਪ ’ਚ ਮਨਾ ਰਹੇ ਹਨ। ਇਸ ਕੜੀ ’ਚ ਕੈਲੀਫੋਰਨੀਆ ’ਚ ਵੱਖ-ਵੱਖ ਥਾਵਾਂ ਉਪਰ ਮਨਾਇਆ ਜਾ ਰਿਹਾ 14 ਅਗਸਤ ਦਿਨ ਐਤਵਾਰ ਨੂੰ ਬਹੁਤ ਵੱਡੀ ਤਾਦਾਦ ’ਚ ਹਜ਼ਾਰਾਂ ਦੀ ਗਿਣਤੀ ’ਚ ਭਾਰਤ ਦੀ ਦੀਆਂ ਵੱਖ-ਵੱਖ ਸਟੇਟਾਂ ਦੇ ਲੋਕ ਗੋਲਡਨ ਗੇਟ ਬਰਿਜ ਉਪਰ ਪਹੁੰਚੇ ਅਤੇ ਪੂਰੇ ਜ਼ੋਰ ਸ਼ੋਰ ਨਾਲ ਅਜ਼ਾਦੀ ਦਿਵਸ ਮਨਾਇਆ ਗਿਆ। ਇਸ ਸਮੇਂ ਹਰ ਹੱਥ ਵਿਚ ਰਿੰਗਾ ਝੰਡਾ ਸੀ ਤੇ ਗੋਲਡਨ ਗੇਟ ਭਾਰਤ ਮਾਤਾ ਦੀ ਜੈ ਨਾਲ ਸਨਫਰਾਂਸਿਸਕੋ ਗੂੰਝ ਰਿਹਾ ਸੀ। ਲੋਕ ਇਕ ਦੂਸਰੇ ਨੂੰ ਵਧਾਈਆਂ ਦੇ ਰਹੇ ਸਨ। ਹਰ ਪਾਸੇ ਤਿਰੰਗੇ ਹੀ ਤਿਰੰਗੇ ਨਜ਼ਰ ਆ ਰਹੇ ਸਨ। ਪ੍ਰਬੰਧਕਾਂ ਵਲੋਂ ਇਸ ਮੌਕੇ ਪਹੁੰਚੇ ਭਾਰਤੀਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ।