ਗੁਰਦੁਆਰਾ ਸਾਹਿਬ ਫਰੀਮਾਂਟ ’ਚ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਇਆ, ਭਾਰੀ ਗਿਣਤੀ ’ਚ ਸੰਗਤਾਂ ਭਰੀ ਹਾਜ਼ਰੀ

ਗੁਰਦੁਆਰਾ ਸਾਹਿਬ ਫਰੀਮਾਂਟ ’ਚ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਇਆ, ਭਾਰੀ ਗਿਣਤੀ ’ਚ ਸੰਗਤਾਂ ਭਰੀ ਹਾਜ਼ਰੀ

ਫਰੀਮਾਂਟ : ਗੁਰਦੁਆਰਾ ਸਾਹਿਬ ਫਰੀਮਾਂਟ ਕੈਲੇਫੋਰਨੀਆ ਵਿਖੇ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਰਖਾਏ ਗਏ ਸਨ ਅਤੇ ਅੱਜ ਭੋਗ ਤੋਂ ਬਾਅਦ ਕਥਾ ਅਤੇ ਗੁਰਬਾਣੀ ਦੇ ਕੀਰਤਨ ਹੋਈ। ੳਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਜੰਡੀ ਨੇ ਆਪਣੇ ਵਿਚਾਰ ਰੱਖਦਿਆਂ ਸ਼ਹੀਦਾਂ ਦੇ ਜੀਵਨ ਅਤੇ ਉਹਨਾਂ ਨਾਲ ਜ਼ਿੰਦਗੀ ਦੇ ਕੁੱਝ ਪੱਲ ਜੋ ਉਹਨਾਂ ਨਾਲ ਗੁਜਾਰੇ ਉਹਨਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਭਾਈ ਜਸਵੰਤ ਸਿੰਘ ਹੋਠੀ ਨੇ ਵੀ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਸਮੂਹ ਸ਼ਹੀਦਾਂ ਦੀ ਗੱਲ ਕਰਦਿਆਂ ਭਾਈ ਹੋਠੀ ਨੇ ਭੈਣ ਰਣਜੀਤ ਕੌਰ ਜੀ ਦੇ ਪੇਕੇ ਪਰਿਵਾਰ ਬਾਰੇ ਵੀ ਦੱਸਿਆ ਕਿ ਸ਼ਹੀਦ ਮਨਵੀਰ ਸਿੰਘ ਚਹੇੜੂ ਜੋ ਪਿੰਡ ਰਾਏਪੁਰ ਵਿਆਹੇ ਹੋਏ ਸਨ, ਜਿੱਥੇ ਅੱਜ ਸਾਨੂੰ ਸਮੂਹ ਸ਼ਹੀਦਾਂ ਦੀ ਸ਼ਹਾਦਤ ਉੱਪਰ ਪੂਰੇ ਸੰਸਾਰ ਦੀਆਂ ਸੰਗਤਾਂ ਨੂੰ ਮਾਣ ਹੈ। ਉਥੇ ਅੱਜ ਸਾਡਾ ਨਗਰ ਵੀ ਭਾਈ ਮਨਵੀਰ ਸਿੰਘ ਦੀ ਸ਼ਹਾਦਤ ਮਾਣ ਹੈ। ਅਸੀਂ ਸਦਾ ਆਪਣੀ ਭੈਣ ਜੀ ਰਣਜੀਤ ਕੌਰ ਦੇ ਪਰਿਵਾਰ ਨਾਲ ਖੜ੍ਹੇ ਹਾਂ। ਇਸ ਮੌਕੇ ਭੈਣ ਜੀ ਰਣਜੀਤ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਟੇਜ ਦੀ ਸੇਵਾ ਭਾਈ ਦਵਿੰਦਰ ਸਿੰਘ ਜੀ ਵੱਲੋਂ ਬਾਖੂਬੀ ਨਿਭਾਈ ਗਈ।