ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਸ਼ੂਆਂ ਦਾ ਜ਼ਿਕਰ’ ਰਿਲੀਜ਼

ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਸ਼ੂਆਂ ਦਾ ਜ਼ਿਕਰ’ ਰਿਲੀਜ਼

ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਤੇ ਪ੍ਰੋ. (ਡਾ.) ਪੁਸ਼ਪਿੰਦਰ ਜੈ ਰੂਪ ਵੱਲੋਂ ਲਿਖੀ ਗਈ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਸ਼ੂਆਂ ਦਾ ਜ਼ਿਕਰ’ ਅੱਜ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਰਿਲੀਜ਼ ਕੀਤੀ । ਇਸ ਮੌਕੇ ਡੀਨ ਵਿਦਿਅਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ, ਪ੍ਰੋ. ਅਮਰਜੀਤ ਸਿੰਘ ਡਾਇਰੈਕਟਰ, ਪ੍ਰੋ. ਰੌਣਕੀ ਰਾਮ ਪੰਜਾਬ ਯੂਨੀਵਰਟਿੀ ਚੰਡੀਗੜ੍ਹ, ਜੀਵ ਵਿਗਿਆਨ ਵਿਭਾਗ ਦੇ ਮੁਖੀ ਤੇ ਫੈਕਲਟੀ ਮੈਂਬਰ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਇਹ ਪੁਸਤਕ ਬਾਣੀ ਵਿੱਚ ਪਸ਼ੂਆਂ ਦੇ ਹੋਏ ਉਲੇਖ ਦੇ ਸਮੁੱਚੇ ਵੇਰਵੇ ਨੂੰ ਪਾਠਕਾਂ ਦੇ ਸਨਮੁੱਖ ਕਰਦੀ ਹੈ। ਪੁਸਤਕ ਵਿੱਚ ਵਿਦਵਾਨ ਲੇਖਿਕਾ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵੱਲੋਂ ਬਾਣੀ ਵਿੱਚ ਵੱਖ-ਵੱਖ ਪਸ਼ੂਆਂ ਦੇ ਕੀਤੇ ਗਏ ਉਲੇਖ ਦਾ ਵੇਰਵੇ ਸਹਿਤ ਵਰਣਨ ਕਰਦਿਆਂ ਉਨ੍ਹਾਂ ਦੇ ਸੁਭਾਅ ਅਤੇ ਜਾਤੀਆਂ ਬਾਰੇ ਜਾਣਕਾਰੀ ਦਿੱਤੀ ਹੈ।