ਸ੍ਰ. ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲ – ਪੁਲਿਸ ਨੇ ਅੰਮਿ੍ਰਤਸਰ ’ਚ ਘੇਰੇ ਦੋਵੇਂ ਸ਼ਾਰਪ ਸੂਟਰ ਰੂਪਾ ਤੇ ਕੁੱਸਾ ਕੀਤੇ ਢੇਰ

ਸ੍ਰ. ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲ – ਪੁਲਿਸ ਨੇ ਅੰਮਿ੍ਰਤਸਰ ’ਚ ਘੇਰੇ ਦੋਵੇਂ ਸ਼ਾਰਪ ਸੂਟਰ ਰੂਪਾ ਤੇ ਕੁੱਸਾ ਕੀਤੇ ਢੇਰ

5 ਘੰਟੇ ਬਾਅਦ ਮੁਕਾਬਲਾ ਖਤਮ, ਪੁਲਿਸ ਦੇ 3 ਕਮਾਂਡੋ ਜ਼ਖ਼ਮੀ
ਅੰਮਿ੍ਰਤਸਰ : ਪੁਲਿਸ ਜ਼ਿਲ੍ਹਾ ਦਿਹਾਤੀ ਅੰਮਿ੍ਰਤਸਰ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਕਸਬਾ ਭਕਨਾ ਤੋਂ ਹੁਸ਼ਿਆਰ ਨਗਰ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਗੈਂਗਸਟਰ ਤੇ ਸਥਾਨਕ ਪੁਲਿਸ ਵਿਚਕਾਰ ਜੰਮ ਕੇ ਗੋਲਾਬਾਰੀ ਚੱਲ ਰਹੀ ਹੈ। ਸੂਤਰਾਂ ਮੁਤਾਬਕ ਇਸ ਗੋਲੀਬਾਰੀ ਦੌਰਾਨ ਦੋਵੇਂ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਕੁੱਸਾ ਮਾਰੇ ਗਏ ਹਨ। ਪਿਛਲੇ 4 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਦੋਵਾਂ ਪਾਸਿਆਂ ਤੋਂ ਲਗਾਤਾਰ ਗੋਲੀਬਾਰੀ ਜਾਰੀ ਹੈ। ਇਸ ਵਿੱਚ ਤਿੰਨ ਪੁਲਿਸ ਮੁਲਾਜਮ ਜਖਮੀ ਹੋ ਗਏ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਡੀਜੀਪੀ ਗੌਰਵ ਯਾਦਵ ਮੌਕੇ ’ਤੇ ਪਹੁੰਚ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਕੋਲ ਏ.ਕੇ.-47 ਵਰਗੇ ਆਧੁਨਿਕ ਹਥਿਆਰ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਲਗਾਤਾਰ ਪੁਲਿਸ ਨੂੰ ਚੁਣੌਤੀ ਦੇ ਰਹੇ ਹਨ॥ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦੀ ਲੱਤ ’ਤੇ ਗੋਲੀ ਦਾ ਸ਼ੱਰਾ ਲੱਗਾ ਹੈ,ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਇਸ ਤੋਂ ਪਹਿਲਾਂ ਦੋਵਾਂ ਪਾਸਿਆਂ ਤੋਂ 100 ਦੇ ਕਰੀਬ ਗੋਲੀਆਂ ਚੱਲੀਆਂ। ਪੁਲਿਸ ਕਮਾਂਡੋ ਲਗਾਤਾਰ ਹਵੇਲੀ ਵਿੱਚ ਦਾਖਲ ਹੋਣ ਦੀ ਕੋਸ?ਿਸ ਕਰ ਰਹੇ ਹਨ ਪਰ ਜਿਵੇਂ ਹੀ ਉਹ ਅੱਗੇ ਵਧਦੇ ਹਨ ਤਾਂ ਗੈਂਗਸਟਰਾਂ ਨੇ ਫਾਇਰਿੰਗ ਸੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਦੀਆਂ 2 ਗੱਡੀਆਂ ਹਥਿਆਰਾਂ ਨਾਲ ਹਵੇਲੀ ਵੱਲ ਪਹੁੰਚੀਆਂ। ਇੱਕ ਬਖਤਰਬੰਦ ਗੱਡੀ ਨੂੰ ਮੌਕੇ ’ਤੇ ਬੁਲਾਇਆ ਗਿਆ ਪਰ ਉਸ ਦੀ ਐਂਬੂਲੈਂਸ ਨਾਲ ਟੱਕਰ ਹੋ ਗਈ।
ਗੈਂਗਸਟਰ ਲਗਾਤਾਰ ਕਰ ਰਹੇ ਹਨ ਫਾਇਰਿੰਗ , ਪੁਲਿਸ ਘਰ ਅੰਦਰ ਨਹੀਂ ਵੜ ਸਕੀ

ਗੈਂਗਸਟਰ ਮਨਪ੍ਰੀਤ ਸਿੰਘ ਕੁੱਸਾ ਅਤੇ ਜਗਰੂਪ ਸਿੰਘ ਉਰਫ ਰੂਪਾ ਪਾਕਿਸਤਾਨੀ ਸਰਹੱਦ ਨੇੜੇ ਸੁੰਨਸਾਨ ਇਲਾਕੇ ਵਿੱਚ ਬਣੀ ਇੱਕ ਪੁਰਾਣੀ ਹਵੇਲੀ ਵਿੱਚ ਲੁਕੇ ਹੋਏ ਸਨ। ਗੈਂਗਸਟਰ ਇੱਥੇ ਭਾਰੀ ਮਾਤਰਾ ਵਿੱਚ ਹਥਿਆਰਾਂ ਸਮੇਤ ਲੁਕੇ ਹੋਏ ਹਨ। ਗੈਂਗਸਟਰ ਕੋਲ ਭਾਰੀ ਮਾਤਰਾ ’ਚ ਗੋਲੀਆਂ ਅਤੇ ਹਥਿਆਰ ਹੋਣ ਕਾਰਨ ਹੁਣ ਬੁਲੇਟ ਪਰੂਫ ਗੱਡੀ ਸੱਦੀ ਗਈ ਹੈ।ਗੈਂਗਸਟਰਾਂ ਦੀ ਲਗਾਤਾਰ ਗੋਲੀਬਾਰੀ ਕਾਰਨ ਕਰੀਬ 5 ਘੰਟੇ ਤੱਕ ਮੁਕਾਬਲਾ ਜਾਰੀ ਹੈ। ਪੁਲਿਸ ਅਜੇ ਹਵੇਲੀ ’ਚ ਦਾਖਲ ਨਹੀਂ ਹੋ ਸਕੀ। ਇਸ ਤੋਂ ਸਾਫ ਹੈ ਕਿ ਇਹ ਗੈਂਗਸਟਰ ਇੱਥੇ ਭਾਰੀ ਮਾਤਰਾ ਵਿੱਚ ਹਥਿਆਰ ਲੈ ਕੇ ਲੁਕੇ ਹੋਏ ਹਨ।

ਸਤਨਾਮ ਸਿੰਘ ਦੀ ਹਵੇਲੀ ਵਿੱਚ ਅੱਜ ਸਵੇਰੇ ਪੁੱਜੇ ਸਨ ਗੈਂਗਸਟਰ

ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਗੈਂਗਸਟਰਾਂ ਵਿੱਚ ਭਕਨਾ ਜ਼ਿਲ੍ਹਾ ਅੰਮਿ੍ਰਤਸਰ ਵਿਖੇ ਚੱਲ ਰਹੇ ਮੁਕਾਬਲੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਕਨਾ ਦੇ ਨਿਵਾਸੀ ਬਲਵਿੰਦਰ ਸਿੰਘ ਬਿੱਲਾ ਦੋਧੀ ਦੇ ਪੁੱਤਰ ਸਤਨਾਮ ਸਿੰਘ ਉਮਰ 35 ਸਾਲ ਵੱਲੋਂ ਅੱਜ ਸਵੇਰੇ ਤੜਕੇ ਆਪਣੀ ਬਰੀਜਾ ਗੱਡੀ ’ਤੇ ਸਵਾਰ ਹੋ ਕੇ ਸਤਨਾਮ ਸਿੰਘ ਵੱਲੋਂ ਦੋਵੇਂ ਗੈਂਗਸਟਰਾਂ ਨੂੰ ਇਸ ਹਵੇਲੀ ਵਿਚ ਲਿਆਂਦਾ ਗਿਆ ਸੀ। ਪਰਿਵਾਰ ਇਸ ਤੋਂ ਥੋੜ੍ਹੀ ਦੂਰੀ ਤੇ ਸਥਿਤ ਅੱਡਾ ਭਕਨਾ ਵਿਖੇ ਦੁੱਧ ਦਾ ਕੰਮ ਕਰਦੇ ਹੋਏ ਡੇਅਰੀ ਚਲਾ ਰਹੇ ਹਨ ਤੇ ਇਨ੍ਹਾਂ ਦਾ ਘਰ ਵੀ ਇੱਥੇ ਹੀ ਹੈ ।
ਪਤਾ ਲੱਗਾ ਹੈ ਕਿ ਹਵੇਲੀ ਵਾਲੇ ਸਥਾਨ ਜਿੱਥੇ ਮੁਕਾਬਲਾ ਚੱਲ ਰਿਹਾ ਹੈ ਇਹ ਹਵੇਲੀ ਤੇ ਜ਼ਮੀਨ ਇਨ੍ਹਾਂ ਕੁਝ ਸਮਾਂ ਪਹਿਲਾਂ ਹੀ ਖਰੀਦੀ ਹੈ ਤੇ ਜਿਸ ਵਿਚ ਕੋਈ ਵੀ ਪਰਿਵਾਰ ਦਾ ਮੈਂਬਰ ਨਹੀਂ ਰਹਿ ਰਿਹਾ । ਸਰਕਾਰੀ ਸੂਤਰਾਂ ਅਨੁਸਾਰ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਇਲਾਕੇ ਭਰ ਦੇ ਲੋਕ ਹੈਰਾਨੀ ਵਿਚ ਹਨ ਤੇ ਡਰ ਦਾ ਮਾਹੌਲ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਨੂੰ ਇਨ੍ਹਾਂ ਵੱਲੋਂ ਪਨਾਹ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਵੀਡੀਓ ਫੁਟੇਜ ਸਾਹਮਣੇ ਆਇਆ ਸੀ। ਇਸ ’ਚ ਮੂਸੇਵਾਲਾ ਕਤਲਕਾਂਡ ’ਚ ਸਾਮਲ ਸੂਟਰ ਮਨਪ੍ਰੀਤ ਕੁੱਸਾ ਉਰਫ ਮੰਨੂ ਅਤੇ ਜਗਰੂਪ ਰੂਪਾ ਨੂੰ ਚੋਰੀ ਦੇ ਬਾਈਕ ’ਤੇ ਤਰਨਤਾਰਨ ਵੱਲ ਜਾਂਦੇ ਦੇਖਿਆ ਗਿਆ। ਸੀਸੀਟੀਵੀ ਫੁਟੇਜ ਮੋਗਾ ਸਹਿਰ ਦਾ 21 ਜੂਨ ਦੀ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਮੂਸੇਵਾਲਾ ਕਤਲੇਆਮ ਤੋਂ 24 ਦਿਨ ਬਾਅਦ ਵੀ ਇਹ ਦੋਵੇਂ ਸੂਟਰ ਪੰਜਾਬ ਵਿੱਚ ਘੁੰਮ ਰਹੇ ਸਨ। ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਪਿੰਡ ਜਵਾਹਰਕੇ ਵਿੱਚ ਹੋਇਆ ਸੀ। ਉਦੋਂ ਤੋਂ ਹੀ ਪੁਲਿਸ ਨੇ ਇਨ੍ਹਾਂ ਦੋਵਾਂ ਗੈਂਗਸਟਰਾਂ ਦੀ ਭਾਲ ਸੁਰੂ ਕਰ ਦਿੱਤੀ ਸੀ।