ਗੋਡਿਆਂ ਦੇ ਦਰਦ ਤੋਂ ਇੰਝ ਪਾਓ ਛੁਟਕਾਰਾ

ਗੋਡਿਆਂ ਦੇ ਦਰਦ ਤੋਂ ਇੰਝ ਪਾਓ ਛੁਟਕਾਰਾ

ਬਜੁਰਗਾਂ ਦੇ ਗੋਡਿਆਂ ਦੀ ਸਮੱਸਿਆ ਬਹੁਤ ਵੱਧ ਰਹੀ ਹੈ ਇਸ ਸਮੱਸਿਆ ਦੇ ਹੱਲ ਲਈ ਸਾਨੂੰ ਪਹਿਲਾਂ ਇਸ ਦੇ ਹੋਣ ਵਾਲੇ ਕਾਰਨਾਂ ਨੂੰ ਸਮਝਣਾ ਪਵੇਗਾ। ਇਸ ਸਮੱਸਿਆ ਦਾ ਮੁੱਖ ਕਾਰਨ ਬਦਲਦਾ ਦੌਰ ਹੈ। ਸਾਡੀ ਜਿੰਦਗੀ ਵਿੱਚ ਆਏ ਨਵੇ ਬਦਲਾਵ ਹੀ ਸਾਡੀ ਬਿਮਾਰੀ ਦਾ ਮੁੱਖ ਕਾਰਨ ਹਨ। ਸਾਡੇ ਕੰਮ ਕਰਨ ਤੋ ਲੈ ਕੇ ਖਾਣ-ਪੀਣ ਅਤੇ ਸੌਣ ਇਹ ਸਭ ਕਾਰਨ ਜਿਮੇਵਾਰ ਹਨ, ਸਾਨੂੰ ਸਮੇਂ ਤੋ ਪਹਿਲਾਂ ਬਜੁਰਗ ਬਣਾਉਣ ਲਈ। ਪੁਰਾਣੇ ਸਮੇਂ ਦੇ ਬਜੁਰਗ 80 ਸਾਲ ਦੇ ਹੋ ਕੇ ਵੀ ਕੰਮ ਕਾਰ ਬੜੇ ਆਰਾਮ ਨਾਲ ਕਰਦੇ ਸਨ ਪਰ ਅੱਜ ਕੱਲ 45 50 ਸਾਲ ਵਿੱਚ ਗੋਡਿਆ ਦੇ ਦਰਦ ਦੀ ਸਮੱਸਿਆ ਆ ਰਹੀ ਹੈ।
ਆਓ ਜਾਣਦੇ ਹਾਂ ਇਹਨਾ ਦੇ ਕਾਰਨਾ ਬਾਰੇ— ਪੰਜਾਬ ਵਿੱਚ ਕੱਚੀਆ ਤੋ ਪੱਕੀਆ ਸੜਕਾ, ਹੱਥੀ ਕੰਮਕਾਰ ਕਰਨ ਤੋਂ ਆਧੁਨਿਕ ਮਸ਼ੀਨਾ ਵੱਲ ਅਤੇ ਵਧੇਰੇ ਸੁੱਖ ਸਾਧਨਾ ਦੇ ਨਾਲ-ਨਾਲ ਚੰਗਾ ਖਾਣ-ਪੀਣ ਨੇ ਬਹੁਤ ਸਾਰੀਆ ਸਰੀਰਕ ਸਮੱਸਿਆਵਾ ਨੂੰ ਜਨਮ ਦਿੱਤਾ ਹੈ। ਜਿੰਨਾ ਵਿੱਚੋ ਇੱਕ ਹੈ ਜੋੜਾ ਦਾ ਦਰਦ ਖਾਸ ਕਰਕੇ ਗੋਡਿਆ ਦਾ ਦਰਦ ਪਹਿਲਾਂ ਬਜੁਰਗ ਇੱਕ ਤੋਂ ਦੂਜੇ ਪਿੰਡ ਜਾਂ ਸ਼ਹਿਰ ਤੱਕ ਪੈਦਲ ਜਾਂਦੇ ਸੀ, ਹੋਲੀ-ਹੋਲੀ ਸਾਇਕਲ ਦਾ ਸਮਾਂ ਆਇਆ, ਪਰ ਜਦੋ ਦਾ ਆਰਾਮਦਾਇਕ ਸਕੂਟਰ, ਮੋਟਰ ਸਾਇਕਲ ਵਾਹਨਾ ਦਾ ਜਮਾਨਾ ਆਇਆ ਹੈ ਉਦੋ ਤੋ ਹੀ ਬਜੁਰਗਾ ਦੇ ਗੋਡਿਆਂ ਦੀ ਸਮੱਸਿਆ ਵੇਖਣ ਵਿੱਚ ਆਈ ਹੈ।
ਵਧੇਰੇ ਊਰਜਾ ਵਾਲੀ ਖੁਰਾਕ ਖਾਣਾ ਅਤੇ ਇਸ ਊਰਜਾ ਦਾ ਚਰਬੀ ਬਣ ਕੇ ਸਰੀਰ ਦਾ ਭਾਰ ਵੱਧਣਾ ਵੀ ਗੋਡਿਆ ਦੀ ਸਮੱਸਿਆ ਦਾ ਵੱਡਾ ਕਾਰਨ ਹੈ। ਸਰੀਰਕ ਫਾਲਤੂ ਚਰਬੀ ਦੇ ਕਾਰਨ ਸਾਡੀਆ ਹੱਡੀਆ ਦੇ ਉਪਰ ਵਾਧੂ ਭਾਰ ਪੈਦਾ ਹੈ ਅਤੇ ਮੋਟਾਪਾ ਹੋ ਜਾਦਾ ਹੈ, ਜਿਸ ਕਾਰਨ ਹੋਲੀ-ਹੋਲੀ ਜੋੜਾਂ ਦਾ ਦਰਦ ਹੋਣਾ ਸ਼ੁਰੂ ਹੋ ਜਾਦਾ ਹੈ। ਸਾਡੇ ਪੰਜਾਬ ਦੇ ਵਿੱਚ ਬਹੁਤੇ ਘਰ ਪੱਕੇ ਹਨ, ਜਿੰਨਾਂ ਦੇ ਵਿੱਚ ਸਾਰਾ ਵਿਹੜਾ ਪੱਕਾ ਹੈ। ਬਜੁਰਗ ਸਾਰਾ ਦਿਨ ਸਖਤ ਤਲੇ ਵਾਲੀ ਜੁੱਤੀ ਪਾ ਕੇ ਜਾਂ ਬਿਨਾ ਜੁੱਤੀ ਤੋਂ ਫਰਸ਼ ਉੱਤੇ ਤੁਰਦੇ ਹਨ, ਜਿਸ ਦੇ ਕਾਰਨ ਵੀ ਗੋਡਿਆਂ ਦੀ ਸਮੱਸਿਆ ਪੈਦਾ ਹੋ ਰਹੀ ਹੈ।
ਜੇਕਰ ਤੁਸੀ ਹੇਠਾਂ ਦਿੱਤੀਆ ਗੱਲਾਂ ਵੱਲ ਧਿਆਨ ਦੇਵੋਗੇ ਤਾਂ ਇਸ ਸਮੱਸਿਆ ਤੋ ਬੱਚ ਸਕਦੇ ਹੋ। ਸਾਨੂੰ ਸਰੀਰਕ ਕਸਰਤ ਕਦੇ ਵੀ ਨਹੀ ਛੱਡਣੀ ਚਾਹੀਦੀ। ਪੈਦਲ ਤੁਰਨਾ ਅਤੇ ਸਾਇਕਲ ਚਲਾਉਣ ਨੂੰ ਵਧੇਰੇ ਤਰਜੀਹ ਦੇਣੀ ਚਾਹੀਦੀ ਹੈ। ਆਪਣੀ ਸਰੀਰਕ ਲੰਬਾਈ ਦੇ ਅਨੁਸਾਰ ਹੀ ਆਪਣਾ ਭਾਰ ਰੱਖਣਾ ਚਾਹੀਦਾ ਹੈ। ਵਧੇਰੇ ਫੈਟ ਵਾਲੀਆ ਵਸਤਾਂ ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ, ਖਾਸ ਕਰਕੇ ਵਧੇਰੇ ਤਲੀਆਂ, ਤੜਕੇ ਮਸਾਲੇ ਵਾਲੀਆ ਵਸਤਾਂ ਦਾ ਉਪਯੋਗ ਬਿਲਕੁਲ ਘੱਟ ਕਰਨਾ ਚਾਹੀਦਾ ਹੈ ਉਬਲੀਆ ਹੋਈਆ ਹਰੀਆ ਸਬਜ਼ੀਆ ਘੱਟ ਫੈਟ ਦੁੱਧ, ਆਂਡੇ ਅਤੇ ਚੰਗੇ ਪ੍ਰੋਟੀਨ ਵਾਲੇ ਪ੍ਰਰਦਾਰਥ ਸਾਨੂੰ ਖਾਣੇ ਚਾਹੀਦੇ ਹਨ। ਮੋਸਮੀ ਫਲ਼ਾਂ ਦਾ ਪ੍ਰਯੋਗ ਸਾਨੂੰ ਆਪਣੀ ਸਿਹਤ ਦੇ ਮੁਤਾਬਿਕ ਕਰਨਾ ਚਾਹੀਦਾ ਹੈ।
ਕੱਚੇ ਰਸਤੇ ਉਤੇ ਸੈਰ ਕਰਨੀ ਚਾਹੀਦੀ ਹੈ ਅਤੇ ਘਰ ਦੇ ਫਰਸ਼ ਉਤੇ ਸਾਨੂੰ ਰਬੜ੍ਹ ਦੀ ਪੋਲੀ ਜੁੱਤੀ ਪਾ ਕੇ ਹਮੇਸ਼ਾ ਚਲਣਾ ਚਾਹੀਦਾ ਹੈ। ਗੋਡੇ ਜਾਂ ਜੋੜਾਂ ਦਾ ਦਰਦ ਹੋਣ ਤੇ ਵਧੇਰੇ ਪੀੜ ਦੀਆ ਗੋਲੀਆ ਨਹੀ ਖਾਣੀਆ ਚਾਹੀਦੀਆ। ਕਿਸੇ ਸਿਆਣੇ ਡਾਕਟਰ ਜਾਂ ਵੈਦ ਦੀ ਸਲਾਹ ਲੈਣੀ ਚਾਹੀਦੀ ਹੈ। ਸਰੀਰ ਦਾ ਮੋਟਾਪਾ ਅਤੇ ਵਾਧੂ ਭਾਰ ਹੀ ਜੋੜਾਂ ਅਤੇ ਗੋਡਿਆ ਦੇ ਦਰਦ ਦੇ ਜਿੰਮੇਵਾਰ ਹੁੰਦੇ ਹਨ।
ਆਪਣੇ ਸਰੀਰ ਦੇ ਭਾਰ ਨੂੰ ਨਿਯਮਤ ਰੱਖਣਾ ਚਾਹੀਦਾ ਹੈ। ਆਪਣੇ ਖਾਣੇ ਵਿੱਚ ਮਿੱਠੇ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ ਅਤੇ ਪਾਣੀ ਵੱਧ ਤੋ ਵੱਧ ਪੀਣਾ ਚਾਹੀਦਾ ਹੈ। ਸਰੀਰ ਦਾ ਖੂਨ ਗਾੜਾ ਹੋਣ ਤੇ ਸਮਝ ਲੈਣਾ ਚਾਹੀਦਾ ਹੈ ਕਿ ਸਰੀਰ ਵਿੱਚ ਚਰਬੀ ਦੀ ਮਾਤਰਾਂ ਵਧੇਰੇ ਹੈ ਤੇ ਤੁਰੰਤ ਆਪਣੀ ਖੁਰਾਕ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਤੇ ਸਰੀਰ ਵਿੱਚ ਵੱਧ ਰਹੀ ਚਰਬੀ ਅਤੇ ਭਾਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ, ਤਾਂ ਜੋ ਹੱਡੀਆ ਉੱਪਰ ਫਾਲਤੂ ਭਾਰ ਨਾ ਪਵੇ।