ਨਿਸ਼ਾਨੇਬਾਜ਼ੀ: ਅੰਜੁਮ ਨੇ ਕਾਂਸੇ ਤੇ ਪੁਰਸ਼ ਟੀਮ ਨੇ ਚਾਂਦੀ ਦੇ ਤਗਮੇ ਜਿੱਤੇ

ਨਿਸ਼ਾਨੇਬਾਜ਼ੀ: ਅੰਜੁਮ ਨੇ ਕਾਂਸੇ ਤੇ ਪੁਰਸ਼ ਟੀਮ ਨੇ ਚਾਂਦੀ ਦੇ ਤਗਮੇ ਜਿੱਤੇ

ਚਾਂਗਵਨ:
ਭਾਰਤ ਦੀ ਅੰਜੁਮ ਮੌਦਗਿਲ ਨੇ ਅੱਜ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਹਿਲਾ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਉਹ ਫਾਈਨਲ ਵਿੱਚ 402.9 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਜਰਮਨੀ ਦੀ ਐਨਾ ਜੈਨਸਨ (407.7) ਨੇ ਸੋਨ ਤਗਮਾ ਅਤੇ ਇਟਲੀ ਦੀ ਬਾਰਬਰਾ ਗਮਬਾਰੋ (403.4) ਨੇ ਚਾਂਦੀ ਦਾ ਤਗਮਾ ਜਿੱਤਿਆ।
ਇਸੇ ਤਰ੍ਹਾਂ ਸੰਜੀਵ ਰਾਜਪੂਤ, ਚੈਨ ਸਿੰਘ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੇ 3ਪੀ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੀ ਤਿਕੜੀ ਨੂੰ ਫਾਈਨਲ ਵਿੱਚ ਚੈੱਕ ਗਣਰਾਜ ਦੀ ਟੀਮ ਤੋਂ 12-16 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਵਿੱਚ ਭਾਰਤ ਚਾਰ ਸੋਨ, ਪੰਜ ਚਾਂਦੀ ਅਤੇ ਦੋ ਕਾਂਸੀ ਦੇ ਤਗਮਿਆਂ ਸਮੇਤ ਕੁੱਲ 11 ਤਗਮਿਆਂ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ।