ਚਿਦੰਬਰਮ ਦਾ ਵਿੱਤ ਮੰਤਰੀ ’ਤੇ ਵਿਅੰਗ: ਨਿਰਮਲਾ ਸੀਤਾਰਮਨ ਹੁਣ ਮੁੱਖ ਆਰਥਿਕ ਜੋਤਸ਼ੀ ਨਿਯੁਕਤ ਕਰਨ

ਚਿਦੰਬਰਮ ਦਾ ਵਿੱਤ ਮੰਤਰੀ ’ਤੇ ਵਿਅੰਗ: ਨਿਰਮਲਾ ਸੀਤਾਰਮਨ ਹੁਣ ਮੁੱਖ ਆਰਥਿਕ ਜੋਤਸ਼ੀ ਨਿਯੁਕਤ ਕਰਨ

ਨਵੀਂ ਦਿੱਲੀ –
ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ‘ਤੇ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ‘ਮੁੱਖ ਆਰਥਿਕ ਜੋਤਸ਼ੀ’ ਨਿਯੁਕਤ ਕਰਨਾ ਚਾਹੀਦਾ ਹੈ। ਨਿਰਮਲਾ ਸੀਤਾਰਮਨ ਨੇ ਬ੍ਰਹਿਮੰਡ ਦੇ ਸਭ ਤੋਂ ਡੂੰਘੇ ਰੂਪ ਨੂੰ ਪੇਸ਼ ਕਰਨ ਵਾਲੇ ਨਾਸਾ ਦੇ ਨਵੇਂ ਸਪੇਸ ਟੈਲੀਸਕੋਪ ਨਾਲ ਸਬੰਧਤ ਕੁਝ ਟਵੀਟਸ ਨੂੰ ਰੀਟਵੀਟ ਕੀਤਾ ਸੀ। ਚਿਦੰਬਰਮ ਨੇ ਇਸ ਬਾਰੇ ਵਿਅੰਗ ਕੀਤੇ। ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ,‘ਸਾਨੂੰ ਕੋਈ ਹੈਰਾਨੀ ਨਹੀਂ ਹੈ ਕਿ ਵਿੱਤ ਮੰਤਰੀ ਨੇ ਉਸ ਦਿਨ ਗ੍ਰਹਿ ਦੀਆਂ ਤਸਵੀਰਾਂ ਟਵੀਟ ਕੀਤੀਆਂ, ਜਦੋਂ ਮਹਿੰਗਾਈ ਦਰ 7.1 ਫੀਸਦੀ ਅਤੇ ਬੇਰੁਜ਼ਗਾਰੀ ਦਰ 7.8 ਫੀਸਦੀ ਦਰਜ ਕੀਤੀ ਗਈ ਸੀ।’ ਉਨ੍ਹਾਂ ਕਿਹਾ ਆਪਣੇ ਆਰਥਿਕ ਸਲਾਹਕਾਰਾਂ ਦੇ ਹੁਨਰ ਤੋਂ ਉਮੀਦ ਗੁਆਉਣ ਤੋਂ ਬਾਅਦ ਵਿੱਤ ਮੰਤਰੀ ਨੇ ਅਰਥਚਾਰੇ ਨੂੰ ਬਚਾਉਣ ਲਈ ਗ੍ਰਹਿ ਦਾ ਅਧਿਐਨ ਕਰ ਰਹੀ ਹੈ ਪਰ ਇਸ ਬਾਰੇ ਉਨ੍ਹਾਂ ਨੂੰ ਨਵਾਂ ਸੀਈਏ ਭਾਵ ਮੁੱਖ ਆਰਥਿਕ ਜੋਤਸ਼ੀ ਨਿਯੁਕਤ ਕਰਨਾ ਚਾਹੀਦਾ ਹੈ।