ਮਹਾਰਾਸ਼ਟਰ ਅਯੋਗਤਾ ਮਾਮਲਾ: ਸੁਪਰੀਮ ਕੋਰਟ ਵੱਲੋਂ ਸਪੀਕਰ ਨੂੰ ਕੋਈ ਫੈਸਲਾ ਨਾ ਲੈਣ ਦਾ ਹੁਕਮ

ਮਹਾਰਾਸ਼ਟਰ ਅਯੋਗਤਾ ਮਾਮਲਾ: ਸੁਪਰੀਮ ਕੋਰਟ ਵੱਲੋਂ ਸਪੀਕਰ ਨੂੰ ਕੋਈ ਫੈਸਲਾ ਨਾ ਲੈਣ ਦਾ ਹੁਕਮ

ਨਵੀਂ ਦਿੱਲੀ – ਸਿਖਰਲੀ ਅਦਾਲਤ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਨਵੇਂ ਚੁਣੇ ਸਪੀਕਰ ਨੂੰ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵਸੈਨਾ ਧੜੇ ਦੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਅਪੀਲ ’ਤੇ ਹਾਲ ਦੀ ਘੜੀ ਕੋਈ ਫੈਸਲਾ ਨਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਚੀਫ ਜਸਟਿਸ ਐਨ ਵੀ ਰਾਮੰਨਾ, ਜਸਟਿਸ ਕਿ੍ਸ਼ਨ ਮੁਰਾਰੀ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੂੰ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਅਪੀਲ ਕੀਤੀ ਕਿ ਊਧਵ ਠਾਕਰੇ ਗੁਟ ਵੱਲੋਂ ਦਾਖਲ ਪਟੀਸ਼ਨਾਂ ’ਤੇ ਸੋਮਵਾਰ ਨੂੰ ਸੁਣਵਾਈ ਹੋਣੀ ਹੈ। ਸਿੱਬਲ ਨੇ ਕਿਹਾ,‘‘ ਅਦਾਲਤ ਨੇ ਕਿਹਾ ਸੀ ਕਿ ਪਟੀਸ਼ਨਾਂ ਨੂੰ 11 ਜੁਲਾਈ ਲਈ ਲਿਸਟ ਕੀਤਾ ਜਾਵੇਗਾ। ਮੈਂ ਅਪੀਲ ਕਰਦਾ ਹਾਂ ਕਿ ਮਾਮਲੇ ਦੀ ਸੁਣਵਾਈ ਪੂਰੀ ਹੋਣ ਤਕ ਅਯੋਗਤਾ ਸਬੰਧੀ ਕੋਈ ਫੈਸਲਾ ਨਾ ਕੀਤਾ ਜਾਵੇ। ’’ ਉਨ੍ਹਾਂ ਇਹ ਵੀ ਕਿਹਾ ਕਿ ਬਾਗੀ ਵਿਧਾਇਕਾਂ ਦੇ ਸੰਪਰਕ ਕਰਨ ’ਤੇ ਸਿਖਰਲੀ ਅਦਾਲਤ ਨੇ ਉਨ੍ਹਾਂ ਨੂੰ ਰਾਹਤ ਦਿੱਤੀ ਸੀ। ਬੈਂਚ ਨੇ ਕਿਹਾ, ‘‘ਸ੍ਰੀਮਾਨ ਮਹਿਤਾ(ਰਾਜਪਾਲ ਵੱਲੋਂ ਪੇਸ਼ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ) ਤੁਸੀਂ ਕਿ੍ਰਪਾ ਵਿਧਾਨਸਭਾ ਸਪੀਕਰ ਨੂੰ ਸੂਚਿਤ ਕਰੋ ਕਿ ਉਹ ਇਸ ਸਬੰਧ ਵਿੱਚ ਕੋਈ ਸੁਣਵਾਈ ਨਾ ਕਰਨ। ਮਾਮਲੇ ਦੀ ਸੁਣਵਾਈ ਅਸੀਂ ਕਰਾਂਗੇ। ’’ ਉੂਧਵ ਧੜੇ ਨੇ ਤਿੰਨ ਅਤੇ ਚਾਰ ਜੁਲਾਈ ਨੂੰ ਮਹਾਰਾਸ਼ਟਰ ਵਿਧਾਨ ਸਭਾ ਦੀ ਕਾਰਵਾਈ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਵਿਧਾਨ ਸਭਾ ਦੇ ਨਵੇਂ ਸਪੀਕਰ ਦੀ ਚੋਣ ਕੀਤੀ ਗਈ ਸੀ