ਲਖੀਮਪੁਰ ਖੇੜੀ ਦੇ ਐਸਐਚਓ ਵਲੋਂ ‘ਅੱਤਵਾਦੀ’ ਕਹਿਣ ’ਤੇ ਸਿੱਖਾਂ ਨੇ ਕੀਤਾ ਰੋਸ ਪ੍ਰਦਰਸ਼ਨ

ਲਖੀਮਪੁਰ ਖੇੜੀ ਦੇ ਐਸਐਚਓ ਵਲੋਂ ‘ਅੱਤਵਾਦੀ’ ਕਹਿਣ ’ਤੇ ਸਿੱਖਾਂ ਨੇ ਕੀਤਾ ਰੋਸ ਪ੍ਰਦਰਸ਼ਨ

ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲੇ ਐਸਐਚਓ ਖ਼ਿਲਾਫ਼ ਕਾਰਵਾਈ ਕਰੇ ਯੂ.ਪੀ. ਸਰਕਾਰ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਲਖੀਮਪੁਰ ਖੇੜੀ : ਲਖੀਮਪੁਰ ਖੇੜੇ ਦੇ ਪਲੀਆ ਇਲਾਕੇ ਦੇ ਐਸਐਚਓ ਵਿਵੇਕ ਕੁਮਾਰ ਉਪਾਧਿਆਏ ਦੀ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸਿੱਖਾਂ ’ਚ ਵੱਡੇ ਪੱਧਰ ’ਤੇ ਰੋਹ ਤੇ ਰੋਸ ਪਾਇਆ ਜਾ ਰਿਹਾ ਹੈ। ਦੋਸ਼ ਹੈ ਕਿ ਐਸਐਚਓ ਨੇ ਸਿੱਖਾਂ ਨੂੰ ‘ਅੱਤਵਾਦੀ’ ਦੱਸਿਆ ਸੀ। ਇਸ ਤੋਂ ਗੁੱਸੇ ’ਚ ਆਏ ਸੈਂਕੜੇ ਲੋਕਾਂ ਨੇ ਪਲੀਆ ਕਲਾਂ ’ਚ ਜਲੂਸ ਕੱਢਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਤਹਿਸੀਲ ਦੇ ਗੇਟ ਅੱਗੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਗੁੱਸੇ ’ਚ ਆਏ ਲੋਕ ਐਸਐਚਓ ਨੂੰ ਮੁਅੱਤਲ ਕਰਨ ਦੀ ਮੰਗ ’ਤੇ ਅੜੇ ਹੋਏ ਸਨ। ਵੱਡੀ ਗਿਣਤੀ ’ਚ ਸਿੱਖਾਂ ਨੇ ਰੋਸ ਪ੍ਰਦਰਸ਼ਨ ਕੀਤਾ।
ਐਤਵਾਰ ਰਾਤ ਕਰੀਬ 1 ਵਜੇ ਏਐਸਪੀ ਨੇਪਾਲ ਸਿੰਘ, ਐਸਡੀਐਮ ਕਾਰਤੀਕੇਯ ਸਿੰਘ, ਸੀਓ ਯਾਦਵਿੰਦਰ ਯਾਦਵ ਮੌਕੇ ’ਤੇ ਪੁੱਜੇ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਸਿੱਖ ਭਾਈਚਾਰੇ ਦੇ ਲੋਕ ਐਸਐਚਓ ਨੂੰ ਮੁਅੱਤਲਕਰਨ ਦੀ ਮੰਗ ਕਰਦੇ ਰਹੇ। ਏਐਸਪੀ ਨੇ ਐਸਐਚਓ ਨੂੰ ਹਟਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਸੀਓ ਪਾਲੀਆ ਯਾਦਵਿੰਦਰ ਯਾਦਵ ਨੇ ਦੱਸਿਆ ਕਿ ਏਐਸਪੀ ਨੇ ਐਸਐਚਓ ਨੂੰ ਹਟਾਉਣ ਦਾ ਭਰੋਸਾ ਦਿੱਤਾ ਸੀ। ਐਸਐਚਓ ਵਿਵੇਕ ਕੁਮਾਰ ਉਪਾਧਿਆਏ ਨੂੰ ਲਾਈਨ ਹਾਜ਼ਰ ਕੀਤਾ ਗਿਆ।
ਸਮਾਜਵਾਦੀ ਪਾਰਟੀ ਨੇ ਇਸ ਮਾਮਲੇ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਦੇ ਐਕਸ ਅਕਾਊਂਟ ’ਤੇ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ’ਚ ਪੁਲਿਸ ਦੀ ਬੇਰੁਖ਼ੀ ਆਪਣੇ ਸਿਖ਼ਰ ’ਤੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ ਬੇਹੱਦ ਸ਼ਰਮਨਾਕ ਹੈ। ਮੁੱਖ ਮੰਤਰੀ ਨੂੰ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਬਰਖਾਸਤ ਕਰਨਾ ਚਾਹੀਦਾ ਹੈ। ਵਿਰੋਧੀ ਧਿਰਦੇ ਨੇਤਾ ਮਾਤਾ ਪ੍ਰਸਾਦ ਪਾਂਡੇ ਨੇ ਵੀ ਇਸ ਮਾਮਲੇ ’ਚ ਐਸਐਚਓ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂ ਵੀ.ਐਮ. ਸਿੰਘ ਨੇ ਵੀਡੀਓ ਜਾਰੀ ਕਰਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।