ਕੈਨੇਡਾ ’ਚ ਸਿੱਖ ਵਿਦਿਆਰਥੀ ਨੂੰ ਮਿਲਿਆ ‘ਯੰਗ ਲੀਡਰਜ਼ ਐਵਾਰਡ’

ਕੈਨੇਡਾ ’ਚ ਸਿੱਖ ਵਿਦਿਆਰਥੀ ਨੂੰ ਮਿਲਿਆ ‘ਯੰਗ ਲੀਡਰਜ਼ ਐਵਾਰਡ’

ਐਬਟਸਫੋਰਡ : ਵਿਸ਼ਵ ਭਰ ’ਚ ਵਾਤਾਵਰਣ ਲਈ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ‘ਵਾਕਿੰਗ ਸੌਫਟਰ’ ਵਲੋਂ ਬ੍ਰਿਟਿਸ਼ ਕੋਲੰਬੀਆ ਦੇ ਹੋਣਹਾਰ ਪੰਜਾਬੀ ਵਿਦਿਆਰਥੀ ਅਭੈਜੀਤ ਸਿੰਘ ਸੱਚਲ ਨੂੰ ‘ਯੰਗ ਲੀਡਰਜ਼ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸੰਸਥਾ ਵਲੋਂ ਅਭੈਜੀਤ ਸਿੰਘ ਨੂੰ ਇਸ ਐਵਾਰਡ ਤਹਿਤ 75 ਹਜ਼ਾਰ ਡਾਲਰ ਭਾਵ ਤਕਰੀਬਨ 45 ਲੱਖ ਰੁਪਏ ਦਿੱਤੇ ਹਨ। ‘ਵਾਕਿੰਗ ਸੌਫਟਰ’ ਵਲੋਂ ਇਹ ਸਨਮਾਨ ਦੁਨੀਆ ਭਰ ’ਚ ਸਿਰਫ 12 ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਅਭੈਜੀਤ ਸਿੰਘ ਸੱਚਲ ਇਕੋ-ਇਕ ਦਸਤਾਰਧਾਰੀ ਸਿੱਖ ਪੰਜਾਬੀ ਵਿਦਿਆਰਥੀ ਹੈ। ਸੰਸਥਾ ਵਲੋਂ ਇਹ ਵੱਕਾਰੀ ਸਨਮਾਨ ਹਰ 2 ਸਾਲ ਬਾਅਦ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਜਲਵਾਯੂ ਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਅਹਿਮ ਯੋਗਦਾਨ ਪਾਇਆ ਹੋਵੇ। ਅੰਮ੍ਰਿਤਸਰ ਨਾਲ ਸੰਬੰਧਿਤ ਅਭੈਜੀਤ ਸਿੰਘ ਸੱਚਲ ਯੂਨੀਵਰਸਿਟੀ ਆਫ਼ ਰੀਜਾਈਨਾ ਵਿਖੇ ਐਜੂਕੇਸ਼ਨਲ ਸਾਇਕੋਲੋਜੀ ਦੀ ਪੜ੍ਹਾਈ ਕਰ ਰਿਹਾ ਹੈ। ਉਹ ਅਨਵਾਇਰਮੈਂਟ ਤੇ ਕਲਾਈਮੇਟ ਚੇਂਜ ਯੂਥ ਕੌਂਸਲ ਕੈਨੇਡਾ ਦਾ ਮੈਂਬਰ ਤੇ ‘ਬਰੇਕ ਦੀ ਡੀਵਾਈਡ’ ਸੰਸਥਾ ਦਾ ਸੰਸਥਾਪਕ ਹੈ। 22 ਸਾਲਾ ਅਭੈਜੀਤ ਸਿੰਘ ਨੌਜਵਾਨਾਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਮਾਨਸਿਕ ਸਿਹਤ ਬਾਰੇ ਜਾਗਰੂਕ ਕਰਦਾ ਹੈ।