ਪ੍ਰੀਤ ਕੌਰ ਗਿੱਲ ਸਮੇਤ ਬਰਤਾਨਵੀ ਸੰਸਦ ਦੀਆਂ ਤਿੰਨ ਮੈਂਬਰ ਪੰਜਾਬਣਾਂ ਅਤੇ ਗੁਰਿੰਦਰ ਸਿੰਘ ਜੋਸ਼ਨ ਨੂੰ ਅਹਿਮ ਜ਼ਿੰਮੇਵਾਰੀਆਂ

ਪ੍ਰੀਤ ਕੌਰ ਗਿੱਲ ਸਮੇਤ ਬਰਤਾਨਵੀ ਸੰਸਦ ਦੀਆਂ ਤਿੰਨ ਮੈਂਬਰ ਪੰਜਾਬਣਾਂ ਅਤੇ ਗੁਰਿੰਦਰ ਸਿੰਘ ਜੋਸ਼ਨ ਨੂੰ ਅਹਿਮ ਜ਼ਿੰਮੇਵਾਰੀਆਂ

ਲੰਡਨ : ਬਰਤਾਨੀਆਂ ਦੀ ਨਵੀਂ ਲੇਬਰ ਸਰਕਾਰ ਨੇ ਕੰਮਕਾਜ ਸੰਭਾਲ ਲਿਆ ਹੈ ਅਤੇ ਮੰਤਰੀ ਮੰਡਲ ਵਿੱਚ ਵਾਧੇ ਤੋਂ ਬਾਅਦ ਹੋਰ ਅਹੁਦਿਆਂ ਲਈ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਸਾਬਕਾ ਸ਼ੈਡੋ ਮੰਤਰੀ ਪ੍ਰੀਤ ਕੌਰ ਗਿੱਲ ਨੂੰ ਕਾਰੋਬਾਰੀ ਅਤੇ ਵਪਾਰ ਵਿਭਾਗ ਲਈ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਚੋਣਾਂ ਜਿੱਤਣ ਵਾਲੀਆਂ ਸਤਬੀਰ ਕੌਰ ਨੂੰ ਮੰਤਰੀ ਮੰਡਲ ਦੀ ਸੰਸਦੀ ਨਿੱਜੀ ਸਕੱਤਰ ਅਤੇ ਹਰਪ੍ਰੀਤ ਕੌਰ ਉੱਪਲ ਨੂੰ ਉੱਪ ਪ੍ਰਧਾਨ ਮੰਤਰੀ ਦਫਤਰ, ਰਿਹਾਇਸ਼ੀ ਅਤੇ ਭਾਈਚਾਰਕ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੀ ਜਿੰਮੇਂਵਾਰੀ ਨਿਭਾਉਣ ਲਈ ਨਿੱਜੀ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਲੇਬਰ ਪਾਰਟੀ ਵੱਲੋਂ ਗੁਰਿੰਦਰ ਸਿੰਘ ਜੋਸ਼ਨ ਨੂੰ ਕੌਮੀ ਕਾਰਜਕਾਰਨੀ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ, ਜਿਸ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਪਾਰਟੀ ਦੇ ਉਦੇਸ਼ਾਂ ਨੂੰ ਸੁਰੱਖਿਅਤ ਕਰਨ ਲਈ ਸੰਸਦ ਵਿੱਚ ਪਾਰਟੀ ਪ੍ਰਤੀਨਿੱਧੀਆਂ, ਵਿਵਸਥਿਤ ਪ੍ਰਸ਼ਾਸ਼ਨ ਅਤੇ ਸਥਾਨਕ ਸਰਕਾਰਾਂ ਨਾਲ ਸਾਂਝੇਦਾਰੀ ਵਿੱਚ ਕੰਮ ਕਰਨਾ ਹੈ।