ਗੁਰਦੁਆਰਾ ਸਾਹਿਬ, ਸਟਾਕਟਨ ਕੈਲੀਫੋਰਨੀਆ ਵਿਖੇ ਖਾਲਸਾ ਸਕੂਲ ਸਟਾਕਟਨ ਵਲੋਂ ਬੱਚਿਆਂ ਨੂੰ ਗੁਰਬਾਣੀ ਅਤੇ ਗੌਰਵਮਈ ਸਿੱਖ ਇਤਿਹਾਸ ਨਾਲ ਜੋੜਿਆ ਗਿਆ

ਗੁਰਦੁਆਰਾ ਸਾਹਿਬ, ਸਟਾਕਟਨ ਕੈਲੀਫੋਰਨੀਆ ਵਿਖੇ ਖਾਲਸਾ ਸਕੂਲ ਸਟਾਕਟਨ ਵਲੋਂ ਬੱਚਿਆਂ ਨੂੰ ਗੁਰਬਾਣੀ ਅਤੇ ਗੌਰਵਮਈ ਸਿੱਖ ਇਤਿਹਾਸ ਨਾਲ ਜੋੜਿਆ ਗਿਆ

ਖਾਲਸਾ ਸਕੂਲ ਦੇ ਬੱਚੇ ਰੋਜ਼ਾਨਾ ਦਸਤਾਰ ਬੰਨ੍ਹ ਕੇ ਆਉਣ ਵਾਲੇ, ਹਰ ਰੋਜ਼ ਸਕੂਲ ਆਉਣ ਵਾਲੇ, ਅਨੁਸ਼ਾਸਨ ’ਚ ਰਹਿਣ ਵਾਲੇ ਅਤੇ ਆਪਣੀਆਂ ਕਲਾਸਾਂ ’ਚੋਂ ਪਹਿਲੇ, ਦੂਜੇ ਤੇ ਤੀਜੇ ਦਰਜੇ ’ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ

ਸਟਾਕਟਨ ਕੈਲੀਫੋਰਨੀਆ : ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ, ਸਟਾਕਟਨ ਕੈਲੀਫੋਰਨੀਆ ਵਲੋਂ ਜਿਥੇ ਖਾਲਸਾ ਸਕੂਲ ਸਟਾਕਟਨ ਵਲੋਂ ਬੱਚਿਆਂ ਨੂੰ ਗੁਰਬਾਣੀ ਅਤੇ ਗੌਰਵਮਈ ਸਿੱਖ ਇਤਿਹਾਸ ਨਾਲ ਜੋੜਿਆ ਗਿਆ ਉਥੇ ਖਾਲਸਾ ਸਕੂਲ ਦੇ ਬੱਚੇ ਰੋਜ਼ਾਨਾ ਦਸਤਾਰ ਬੰਨ੍ਹ ਕੇ ਆਉਣ ਵਾਲੇ, ਹਰ ਰੋਜ਼ ਸਕੂਲ ਆਉਣ ਵਾਲੇ, ਅਨੁਸ਼ਾਸਨ ’ਚ ਰਹਿਣ ਵਾਲੇ ਅਤੇ ਆਪਣੀਆਂ ਕਲਾਸਾਂ ’ਚੋਂ ਪਹਿਲੇ, ਦੂਜੇ ਤੇ ਤੀਜੇ ਦਰਜੇ ’ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਿਸ ਵਿਚ ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ 326 ਬੱਚੇ ਬੱਚੀਆਂ ਨੇ ਭਾਗ ਲਿਆ। ਇਸ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਨਿਭਾਉਣ ਵਿਚ ਹਿੱਸਾ ਪਾਉਣ ਅਤੇ ਇਨਾਮਾਂ ਦੇ ਪ੍ਰਬੰਧ ਦੀ ਸੇਵਾ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮਹਾਨ ਕਾਰਜ ਨੂੰ ਪੰਥ ਦੇ ਨਿਸ਼ਕਾਮ ਸੇਵਾਦਾਰਾਂ ਵਲੋਂ ਦਿਨ ਰਾਤ ਇੱਕ ਕਰਕੇ ਸਿੱਖੀ ਦੀ ਨਿਸ਼ਕਾਮ ਸੇਵਾ ਕੀਤੀ ਅਤੇ ਸੇਵਾਦਾਰਾਂ ਵਲੋਂ ਲਗਨ ਅਤੇ ਮਿਹਨਤ ਨਾਲ ਅਨੇਕਾਂ ਹੀ ਬੱਚਿਆਂ ਨੂੰ ਗੁਰੂ ਦੇ ਲੜ ਲਗਾਇਆ ਗਿਆ।
ਖਾਲਸਾ ਸਕੂਲ ਸਟਾਕਟਨ ਕੈਲੀਫੋਰਨੀਆ ਵਲੋਂ ਸਾਲ ਦੇ ਅਖੀਰ ਵਿਚ ਬੱਚਿਆਂ ਦਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਗਦਰੀ ਬਾਬਿਆਂ ਦੇ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ (ਕੈਲੀਫੋਰਨੀਆ) ਵਿਖੇ ਕਰਵਾਇਆ ਜਿਸ ਵਿਚ ਜਿਹੜੇ ਬੱਚੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਏ ਉਨ੍ਹਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜਿਹੜੇ ਬੱਚੇ ਹਰੇਕ ਐਤਵਾਰ ਨੂੰ ਵੀ ਸਕੂਲ ਆਉਂਦੇ ਸਨ ਉਨ੍ਹਾਂ ਨੂੰ ਪ੍ਰੋਫੈਕਟ ਵਿਦਿਆਰਥੀਆਂ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਜਿਹੜੇ ਬੱਚੇ ਵਧੀਆ ਵਿਵਹਾਰ ਕਰਦੇ ਸਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜਿਹੜੇ ਬੱਚੇ ਸਾਰਾ ਸਾਲ ਦਸਤਾਰਾਂ ਸਜਾ ਕੇ ਆਏ ਉਨ੍ਹਾਂ ਨੂੰ ਵਿਸ਼ੇਸ਼ ਐਵਾਰਡ ਦਿੱਤਾ ਗਿਆ। ਸਕੂਲ ਵਿਚ ਟੀਚਰਾਂ ਨੂੰ ਵੀ ਇਨਾਮ ਦਿੱਤੇ ਗਏ। ਇਸ ਸਕੂਲ ਵਿਚ 31 ਟੀਚਰ ਅਤੇ 326 ਬੱਚੇ ਹਨ ਇਨ੍ਹਾਂ ਸਾਰੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਇਸ ਦੌਰਾਨ ਨਵੇਂ ਸਾਲ ਦੇ ਪ੍ਰੋਗਰਾਮ ਦੀ ਸਿਲੈਕਸ਼ਨ ਹੋ ਰਹੀ ਹੈ। ਇਹ ਪ੍ਰੋਗਰਾਮ ਅਗਸਤ ਦੇ ਪਹਿਲੇ ਐਤਵਾਰ ਤੋਂ ਸ਼ੁਰੂ ਹੋਵੇਗਾ। ਇਸ ਸਕੂਲ ਵਿਚ ਬੱਚੇ ਗੁਰਬਾਣੀ ਅਤੇ ਪੰਜਾਬੀ ਇਤਿਹਾਸ ਨੂੰ ਯਾਦ ਕਰਦੇ ਹਨ। ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਗੁਰੂਘਰ ਦੇ ਸ਼ਰਧਾਵਾਨ ਨਿਸ਼ਕਾਮ ਸੇਵਾਦਰ ਭਾਈ ਗੁਰਦੀਪ ਸਿੰਘ ਜੀ ਕੁਨਰ ਨੇ ਕਿਹਾ ਕਿ ਇਹਨਾਂ ਸਾਰੇ ਪ੍ਰੋਗਰਾਮਾਂ ਦਾ ਮਕਸਦ ਬੱਚਿਆਂ ਨੂੰ ਗੁਰੂ ਅਤੇ ਗੁਰਬਾਣੀ ਨਾਲ ਜੋੜਨਾ ਹੈ। ਇਹ ਸਾਡੀ ਕੌਮ ਦਾ ਭਵਿੱਖ ਹਨ। ਇਹਨਾਂ ਨੇ ਹੀ ਅੱਗੇ ਜਾ ਕੇ ਕੌਮ ਦੀ ਵਾਂਗਡੋਰ ਸਾਂਭਣੀ ਹੈ। ਉਨ੍ਹਾਂ ਬੱਚਿਆਂ, ਮਾਪਿਆਂ ਅਤੇ ਸੇਵਾਦਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।