ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਪਾਰਕ ਫਰਿਜ਼ਨੋ ਵਿਖੇ ਸੀਨੀਅਰ ਬਜ਼ੁਰਗਾਂ ਦਾ ਕੀਤਾ ਸਨਮਾਨ

ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਪਾਰਕ ਫਰਿਜ਼ਨੋ ਵਿਖੇ ਸੀਨੀਅਰ ਬਜ਼ੁਰਗਾਂ ਦਾ ਕੀਤਾ ਸਨਮਾਨ

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ): ਵਿਦੇਸ਼ਾਂ ਦੀ ਧਰਤੀ ’ਤੇ ਪੰਜਾਬੀ ਵਿਰਸੇ ਨੂੰ ਜੀਵਤ ਰੱਖਣ ਅਤੇ ਬੱਚਿਆਂ ਨੂੰ ਉਸ ਨਾਲ ਜੋੜਨ ਲਈ ਬਜ਼ੁਰਗਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਯੋਗਦਾਨ ਦੀ ਪ੍ਰਸ਼ੰਸ਼ਾ ਕਰਦੇ ਹੋਏ ਪੰਜਾਬੀ ਰੇਡੀਓ ਸਪਾਈਸ਼ ਅਤੇ ਉਸ ਦੇ ਪੀ. ਆਰ. ੳ. ਸ. ਰਾਜ ਸਿੱਧੂ ਮੋਗਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆਂ। ਇਸ ਸਮੇਂ ਸਨਮਾਨਿਤ ਸਖਸੀਅਤਾਂ ਵਿੱਚ ਨਾਰੰਗ ਸਿੰਘ ਕਲਸੀ, ਸਵਰਨ ਸਿੰਘ ਕੰਗ, ਅਜੀਤ ਸਿੰਘ ਮਾਹਲ, ਸੰਤੋਖ ਸਿੰਘ ਸ਼ੇਰਗਿੱਲ, ਦਲੇਰ ਸਿੰਘ ਚੌਹਾਨ ਆਦਿਕ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਪ੍ਰਮੁੱਖ ਸਹਿਯੋਗੀਆਂ ਅਤੇ ਬੁਲਾਰਿਆਂ ਵਿੱਚ ਹਰਦੇਵ ਸਿੰਘ ਸਿੱਧੂ, ਸਰਪੰਚ ਅਵਤਾਰ ਸਿੰਘ ਚੌਹਾਨ, ਮਾਸਟਰ ਸੁਲੱਖਣ ਸਿੰਘ ਗਿੱਲ, ਸਾਧੂ ਸਿੰਘ ਸੰਘਾ, ਬਿੱਲੂ ਢੀਂਡਸਾ, ਕਾਲਾ ਗਿੱਲ, ਚੀਮਾ ਜੀ, ਗਰੇਵਾਲ ਤਲਵੰਡੀ, ਜਗਦੀਸ਼ ਗਰੇਵਾਲ, ਜਸਵੀਰ ਲਵਲੀ, ਨਿਰਮਲ ਸਿੰਘ ਗਿੱਲ ਆਦਿਕ ਬਹੁਤ ਸਾਰੇ ਸਾਰੇ ਮੈਂਬਰ ਸ਼ਾਮਲ ਸਨ। ਇਸ ਸਾਦੇ ਅਤੇ ਪ੍ਰਭਾਵਸਾਲੀ ਸਮਾਗਮ ਸਮੇਂ ਸਮੂੰਹ ਹਾਜ਼ਰੀਨ ਲਈ ਚਾਹ ਅਤੇ ਹੋਰ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਅੰਤ ਆਪਣੇ ਵਡੇਰਿਆਂ ਨੂੰ ਮਾਣ-ਸਨਮਾਨ ਇਹ ਸਮਾਗਮ ਆਪਣੀਆਂ ਅਮਿੱਟ ਯਾਦਾਂ ਛੱਡ ਗਿਆ।