ਅਮਰੀਕਨ ਸਿੱਖ ਕਾਕਸ ਕਮੇਟੀ ਦੇ ਸਹਿਯੋਗ ਨਾਲ ਅਮਰੀਕੀ ਸਦਨ ’ਚ ਅਰਦਾਸ ਨਾਲ ਘੱਲੂਘਾਰੇ ਦੀ 40ਵੀ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ

ਅਮਰੀਕਨ ਸਿੱਖ ਕਾਕਸ ਕਮੇਟੀ ਦੇ ਸਹਿਯੋਗ ਨਾਲ ਅਮਰੀਕੀ ਸਦਨ ’ਚ ਅਰਦਾਸ ਨਾਲ ਘੱਲੂਘਾਰੇ ਦੀ 40ਵੀ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ

ਵਾਸਿੰਗਟਨ/ਅਮਰੀਕਾ : ਅਮਰੀਕਾ , ਕੈਨੇਡਾ ਅਤੇ ਮੌਜੂਦਾ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਇੱਕ ਵਿਲੱਖਣ ਅਤੇ ਇਤਿਹਾਸਕ ਹੋ ਗੁਜਰਿਆ ਜਿਥੇ ਅਮਰੀਕਾ ਦੀ ਪਾਰਲੀਮੈਂਟ ਵਿੱਚ ਬਿਲਕੁਲ ਉਸ ਥਾਂ ਉਪਰ ਜਿਥੇ ਪਿਛਲੇ ਸਾਲ ਭਾਰਤੀ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਵਲੋਂ ਸਵਾਗਤ ਕੀਤਾ ਸੀ ਜਿਥੇ ਪ੍ਰੈਜੀਡੈਂਟ ਅਮਰੀਕਾ ਅਤੇ ਸਪੀਕਰ ਦੇ ਨਾਲ 100 ਸੈਨਟਰ ਅਤੇ 435 ਕਾਗਰਸਮੈਨ ਬੈਠਕੇ ਫੈਸਲੇ ਲੈਂਦੇ ਹਨ ਉਸ ਥਾਂ ਉਪਰ 1984 ਵਿੱਚ ਸਿੱਖਾਂ ਉਪਰ ਅਤੇ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਉਪਰ ਕੀਤੇ ਵਹਿਸ਼ੀ ਹਮਲੇ ਦੀ ਨਿੰਦਾ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਸਮੇਂ ਅਮਰੀਕਾ ਦੀ ਸਿਰਮੌਰ ਸਿਆਸੀ ਲੀਡਰਸ਼ਿੱਪ ਹਾਜ਼ਰ ਸੀ ਅਤੇ ਉਧਰ ਕੈਨੇਡਾ ਦੀ ਪਾਰਲੀਮੈਂਟ ਵਿੱਚ ਇੱਕ ਸਧਾਰਣ ਪ੍ਰਵਾਰ ਦਾ ਸਿੱਖ ਜੋ ਸਿੱਖਾਂ ਉਪਰ ਹੋਏ ਜੁਲਮ ਵਿਰੱੁਧ ਅਤੇ ਸਿੱਖਾਂ ਦੀ ਅਜ਼ਾਦੀ ਲਈ ਸ਼ਾਂਤੀਪੂਰਵਕ ਤਰੀਕੇ ਨਾਲ ਅਵਾਜ਼ ਬੁਲੰਦ ਕਰ ਰਿਹਾ ਸੀ, ਨੂੰ ਗੋਲੀਆ ਮਾਰਕੇ ਕਤਲ ਕਰ ਦਿੱਤਾ ਗਿਆ ਜਿਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ’ਚ ਇਹ ਕਹਿ ਕੇ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ ਸੀ ਕਿ ਇਸ ਸਿੱਖ ਆਗੂ ਦੇ ਕਤਲ ਪਿਛੇ ਭਾਰਤ ਸਰਕਾਰ ਦੇ ਏਜੰਟ ਦਾ ਹੱਥ ਹੈ ਜਿਥੇ ਇਸ ਨਾਲ ਭਾਰਤ ਕੈਨੇਡਾ ਦੇ ਸਬੰਧ ਖਤਰਨਾਕ ਹੱਦ ਤੱਕ ਵਿਗੜ ਗਏ ਹਨ। ਅੱਜ ਮਰਹੂਮ ਸ੍ਰ. ਹਰਦੀਪ ਸਿੰਘ ਨਿੱਝਰ ਨੂੰ ਕੈਨੇਡੀਅਨ ਪਾਰਲੀਮੈਂਟ ’ਚ ਸ਼ਰਧਾਂਜਲੀ ਦੇ ਕੇ ਸਿੱਖਾਂ ਦੇ ਵਿਦੇਸ਼ਾਂ ’ਚ ਚਲ ਰਹੇ ਸ਼ਾਂਤੀਪੂਰਵਕ ਸੰਘਰਸ਼ ਅਤੇ ਕੈਨੇਡਾ ਵਲੋਂ ਭਾਰਤ ਉਪਰ ਕੀਤੇ ਕਤਲ ਨੂੰ ਮੁੜ ਮੋਹਰ ਲਗਾ ਦਿੱਤੀ ਅਤੇ ਅਮਰੀਕਾ ਦੀ ਪਾਰਲੀਮੈਂਟ (white house) ਅਮਰੀਕਨ ਸਾਂਸਦ ਵਿੱਚ ਵੀ ਸਿੱਖਾਂ ਲਈ ਅਵਾਜ਼ ਬੁਲੰਦ ਕਰਕੇ ਇਤਿਹਾਸ ਰਚਿਆ ਗਿਆ।
ਇਸ ਸਮੇਂ ਸਿੱਖਾਂ ਦੀ ਅਮਰੀਕਨ ਅੰਤਰਰਾਸ਼ਟਰੀ ਲੀਡਰਸ਼ਿੱਪ ਹਾਜ਼ਰ ਸੀ ਜਿਨ੍ਹਾਂ ਵਿੱਚ ਸਿੱਖ ਕਾਕਸ ਕਮੇਟੀ ਵਲੋਂ ਡਾਕਟਰ ਪ੍ਰਿਤਪਾਲ ਸਿੰਘ, ਸ੍ਰ. ਜੁਗਰਾਜ ਸਿੰਘ, ਸ੍ਰ. ਹਰਜਿੰਦਰ ਸਿੰਘ, ਸ੍ਰ. ਯਾਦਵਿੰਦਰ ਸਿੰਘ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਸ੍ਰ. ਹਿੰਮਤ ਸਿੰਘ ਸ੍ਰ. ਰਾਜਿੰਦਰ ਸਿੰਘ ਅਤੇ ਸ੍ਰ. ਜਗਰਾਜ ਸਿੰਘ ਅਤੇ ਸਿੱਖਾਂ ਦੀ ਸਿਰਮੌਰ ਲੀਡਰਸ਼ਿੱਪ ਜਿਨ੍ਹਾਂ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਆਗੂ ਸ਼ਾਮਲ ਸਨ।
ਇਥੇ ਇਹ ਜ਼ਿਕਰਯੋਗ ਹੈ ਕਿ ਯੂਨਾਈਟਡ ਨੇਸ਼ਨ ਦੀ ਗਲੋਬਲ ਹਿਊਮਨ ਰਾਈਟਸ ਸਟੀਰਿੰਗ ਕਮੇਟੀ ਦੇ ਮੈਂਬਰ 4r 9qtidar 3heema ਨੇ ਜੋ ਕੀ ਦੁਨੀਆ ਦੇ ਹਰ ਫੋਰਮ ਉਪਰ ਸਿੱਖ ਹੱਕਾਂ ਅਤੇ ਸਿੱਖਾਂ ਉਪਰ ਹੋਏ ਜੁਲਮ ਪ੍ਰਤੀ ਅਵਾਜ਼ ਬੁਲੰਦ ਕਰਦੇ ਨੇ ਉਹਨਾਂ ਦੀ ਅੱਜ ਦੇ ਇਸ ਇਤਿਹਾਸਕ ਪ੍ਰੋਗਰਾਮ ਲਈ ਖਾਸ ਦੇਣ ਸੀ।
ਅਮਰੀਕੀ ਸਦਨ ਦੇ ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਵਿਖੇ ਇਕ ਖ਼ਾਸ ਸਮਾਗਮ ਦੌਰਾਨ ਸਿੱਖ ਕੌਮ ਦੇ ਦਿਲ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਉਪਰ ਭਾਰਤੀ ਫ਼ੌਜ ਵਲੋਂ ਹੋਏ ਹਮਲੇ ਜਿਸ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ, ਉਸ ਦੀ 40ਵੀਂ ਵਰ੍ਹੇਗੰਢ ਮੌਕੇ ਅਰਦਾਸ ਸਮਾਗਮ ਕਰ ਕੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਤਾਜ਼ਾ ਕੀਤਾ ਗਿਆ। ਅਮਰੀਕਨ ਸਿੱਖ ਕਾਕਸ ਕਮੇਟੀ ਦੇ ਸਹਿਯੋਗ ਨਾਲ ਅਮਰੀਕੀ ਸਦਨ ’ਚ ਅਰਦਾਸ ਨਾਲ ਘੱਲੂਘਾਰੇ ਦੀ 40ਵੀ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਡਾ. ਪ੍ਰਿਤਪਾਲ ਸਿੰਘ, ਸ. ਹਿੰਮਤ ਸਿੰਘ ਨਿਊਯਾਰਕ, ਸ੍ਰ. ਹਰਜਿੰਦਰ ਸਿੰਘ ਅਤੇ ਸ੍ਰ. ਜਗਰਾਜ ਸਿੰਘ ਆਦਿ ਨੇ ਦੱਸਿਆ ਕਿ ਸਮਾਗਮ ਤੋਂ ਬਾਅਦ ਕੈਪੀਟਲ ਬਿਲਡਿੰਗ ਦੇ ਅੰਦਰ ਹੀ ਸਵੇਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿਚ ਬਹੁਤ ਸਾਰੇ ਅਮਰੀਕਨ ਕਾਂਗਰਸਮੈਨ ਸ਼ਾਮਲ ਹੋਏ, ਜਿਨ੍ਹਾਂ ਵਿਚ ਟੌਮ ਐਮਰਜ ਮਜੌਰਟੀ ਵਿਹਪ, ਡੈਨ ਨਿਊਹਾਊਸ, ਐਲ ਗਰੀਨ, ਡੌਨਲਡ ਨੌਰਕਰੌਸ, ਪੀਟ ਸੈਸ਼ਨਜ਼, ਮੇਰੀ ਸਕਰੈਂਟਨ, ਜੈਫ਼ ਐਂਡਰਿਊ, ਬਰੈਂਡਨ ਬੌਇਲ ਖ਼ਾਸ ਤੌਰ ’ਤੇ ਪਹੁੰਚੇ ਹੋਏ ਸਨ।
ਸਾਰੇ ਹੀ ਅਮਰੀਕਨ ਕਾਂਗਰਸ ਮੈਂਬਰਾਂ ਅਤੇ ਅਮਰੀਕਾ ਭਰ ਤੋਂ ਪਹੁੰਚੇ ਹੋਏ ਸਿੱਖ ਲੀਡਰਾਂ ਨੇ 40 ਸਾਲ ਪਹਿਲਾਂ ਭਾਰਤੀ ਫ਼ੌਜ ਵਲੋਂ ਸਿੱਖਾਂ ਦੇ ਮੁਕਦਸ ਅਸਥਾਨਾਂ ’ਤੇ ਹਮਲੇ ਅਤੇ ਅਣਗਿਣਤ ਬੇਗੁਨਾਹ ਸਿੱਖ ਸੰਗਤਾਂ ਦੀ ਬੇਰਹਿਮੀ ਨਾਲ ਕੀਤੀ ਕਤਲੋਗਾਰਤ ਲਈ ਭਾਰਤੀ ਫ਼ੌਜ ਅਤੇ ਸਰਕਾਰ ਦੀ ਭਰਵੀਂ ਨਿਖੇਧੀ ਕਰਦਿਆਂ ਰੱਜ ਕੇ ਲਾਹਨਤਾਂ ਪਾਈਆਂ ਅਤੇ ਇਸ ਨੂੰ ਸਿੱਖ ਕੌਮ ਲਈ ਨਾ ਭੁਲਣਯੋਗ ਵਰਤਾਰਾ ਦੱਸਿਆ।
ਤੀਜੇ ਘੱਲੂਘਾਰੇ ਦੇ 40 ਸਾਲ ਹੋ ਜਾਣ ’ਤੇ ਸਿੱਖ ਕੌਮ ਜਦੋਂ ਇਹ ਲੇਖਾ-ਜੋਖਾ ਕਰਦੀ ਹੈ ਕਿ ਅੱਜ ਅਸੀਂ ਕਿਥੇ ਖੜ੍ਹੇ ਹਾਂ ਤਾਂ ਕੌਮ ਵਲੋਂ ਵੱਖ-ਵੱਖ ਢੰਗਾਂ ਨਾਲ ਅਪਣੀ ਆਵਾਜ਼ ਅਤੇ ਮੁੱਦਿਆਂ ਨੂੰ ਲਗਾਤਾਰ ਚੁੱਕੇ ਜਾਣ ’ਤੇ ਸੰਘਰਸ਼ ਦੀ ਲਗਾਤਾਰਤਾ ਬਣਾਈ ਰੱਖਣ ਲਈ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ, ਹੋਰ ਜਥੇਬੰਦੀਆਂ ਜਿਵੇਂ ਅਮਰੀਕਨ ਸਿੱਖ ਕਾਕਸ ਕਮੇਟੀ ਨਾਲ ਮਿਲ ਕੇ ਹਮੇਸ਼ਾ ਸਿੱਖ ਸਰੋਕਾਰਾਂ ਲਈ ਯਤਨਸ਼ੀਲ ਰਹਿੰਦੀ ਹੈ।
ਇਸੇ ਲੜੀ ਵਿਚ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕੀ ਸਦਨ ਵਿਚ ਘੱਲੂਘਾਰੇ ਦੇ 40ਵੇਂ ਸਾਲ ਨੂੰ ਸਮਰਪਿਤ ਇਹ ਪ੍ਰੋਗਰਾਮ ਦਾ ਆਯੋਜਨ ਕਰਵਾਉਣਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਦੀ ਕੌਮ ਵਾਸਤੇ ਇਕ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਨਾਲ ਸਿੱਖ ਕੌਮ ਦੇ ਸੰਘਰਸ਼ ਅਤੇ ਕੌਮੀ ਬਿਰਤਾਂਤ ਨੂੰ ਦੁਨੀਆਂ ਸਾਹਮਣੇ ਹੋਰ ਮਜ਼ਬੂਤੀ ਨਾਲ ਰੱਖਣ ਦੀ ਮਦਦ ਮਿਲੇਗੀ। ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਨ ਸਿੱਖ ਕਾਕਸ ਕਮੇਟੀ ਅਤੇ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਅਮਰੀਕਾ, ਕੈਨੇਡਾ ਦੀ ਪਾਰਲੀਮੈਂਟ ਅਤੇ ਅਕਾਲ ਤਖਤ ਸਾਹਿਬ ਸਮੇਤ ਸਾਰੀ ਦੁਨੀਆ ਵਿੱਚ ਸਿੱਖਾਂ ਉਪਰ ਹੋਏ ਜੁਲਮ ਅਤੇ ਸਿੱਖਾਂ ਦੀ ਅਜ਼ਾਦੀ ਦੀ ਗੱਲ ਹੋ ਰਹੀ। ਉਹ ਦਿਨ ਦੂਰ ਨਹੀਂ ਜਦੋਂ ਸਿੱਖ ਮੁਕਮੰਲ ਅਜ਼ਾਦੀ ਹਾਸਲ ਕਰਨਗੇ ਅਤੇ ਉਸ ਦਿਨ ਲੱਖਾਂ ਕੌਮ ਦੇ ਸ਼ਹੀਦਾਂ ਨੂੰ ਅਸਲੀ ਸ਼ਰਧਾਜਲੀ ਹੋਵੇਗੀ।