ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਸਲਾ ਅਮਰੀਕਾ ਦੇ ਉੱਘੇ ਵਕੀਲ ਜਸਪ੍ਰੀਤ ਸਿੰਘ ਵੱਲੋ ਵ੍ਹਾਈਟ ਹਾਊਸ ਪਹੁੰਚਾਇਆ

ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਸਲਾ ਅਮਰੀਕਾ ਦੇ ਉੱਘੇ ਵਕੀਲ ਜਸਪ੍ਰੀਤ ਸਿੰਘ ਵੱਲੋ ਵ੍ਹਾਈਟ ਹਾਊਸ ਪਹੁੰਚਾਇਆ

ਵਾਸ਼ਿੰਗਟਨ : ਅਮਰੀਕਾ ਦੇ ਉੱਘੇ ਵਕੀਲ (ਅਟਾਰਨੀ) ਜਸਪ੍ਰੀਤ ਸਿੰਘ ਵੱਲੋਂ ਖਡੂਰ ਸਾਹਿਬ ਤੋ ਜੇਲ ਵਿੱਚ ਬੈਠੇ ਅਜ਼ਾਦ ਉਮੀਦਵਾਰ ਵਜੋ ਸੰਸਦ ਮੈਂਬਰ ਦੀ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ ਜੇਲ ਤੋ ਰਿਹਾਅ ਕਰਵਾਉਣ ਲਈ ਅਮਰੀਕਾ ਦੇ ਉੱਘੇ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਐਂਟ ਲਾਅ ਵੱਲੋ ਵ੍ਹਾਈਟ ਹਾਊਸ ਤੱਕ ਅਮਰੀਕਾ ਦੀ ਉੱਪ ਰਾਸ਼ਟਰਪਤੀ ਭਾਰਤੀ ਮੂਲ ਦੀ ਕਮਲਾ ਹੈਰਿਸ ਤੋ ਸਮਾਂ ਮੰਗ ਕੇ ਖਡੂਰ ਸਾਹਿਬ ਪੰਜਾਬ ਤੋ ਸੰਸਦ ਮੈਂਬਰ ਬਣੇ ਅੰਮ੍ਰਿਤਪਾਲ ਸਿੰਘ ਰਿਹਾਈ ਲਈ ਵ੍ਹਾਈਟ ਹਾਊਸ ਪਹੁੰਚੇ। ਅਟਾਰਨੀ ਜਸਪ੍ਰੀਤ ਸਿੰਘ ਵਾਸ਼ਿੰਗਟਨ ਡੀ.ਸੀ ਵਿੱਖੇ 20 ਤੋਂ ਵੱਧ ਸੈਨੇਟਰਾਂ ਅਤੇ ਕਾਗਰਸਮੈਨਾਂ ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਮਿਲੇ। ਅਟਾਰਨੀ ਜਸਪ੍ਰੀਤ ਸਿੰਘ ਵੱਲੋ ਅੰਮ੍ਰਿਤਪਾਲ ਸਿਂਘ ਦੀ ਰਿਹਾਈ ਦੇ ਮਸਲੇ ਬਾਰੇ ਉਹਨਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ ਬਾਰੇ ਪੂਰੀ ਗੱਲਬਾਤ ਕੀਤੀ ਗਈ ਅਤੇ ਲਿਖਤੀ ਰੂਪ ਵਿੱਚ ਪੱਤਰ ਵੀ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ। ਉੱਘੇ ਵਕੀਲ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਹ ਦਖਲ ਅੰਦਾਜ਼ੀ ਦੇ ਕੇ ਗੰਭੀਰਤਾ ਦੇ ਨਾਲ ਉਸ ਦੀ ਰਿਹਾਈ ਕਰਵਾਉਣ ਲਈ ਅਮਰੀਕਾ ਦੇ ਸੈਨੇਟਰ ਅਤੇ ਕਾਗਰਸਮੈਨ ਸਹਿਯੋਗ ਦੇ ਰਹੇ ਹਨ। ਉਹਨਾਂ ਵੱਲੋ ਅਮ੍ਰਿੰਤਪਾਲ ਸਿੰਘ ਤੋਂ ਇਲਾਵਾ ਉਹਨਾਂ ਦੇ ਸਾਥੀ ਜੋ ਆਸਾਮ ਦੀ ਡਿਬਰੂਗੜ੍ਹ ਦੀ ਜੇਲ ਵਿੱਚ ਨਜ਼ਰਬੰਦ ਹਨ ਅਤੇ ਨਾਲ ਸ਼ਜਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਵੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਪੂਰੇ ਗੁਰੂ ਘਰਾਂ ਦੀਆਂ ਕਮੇਟੀਆਂ, ਭਾਰਤੀ ਮੂਲ ਦੇ ਧਾਰਮਿਕ, ਸਿਆਸੀ ਆਗੂਆਂ ਵੱਲੋ ਉਹਨਾਂ ਤੱਕ ਪਹੁੰਚ ਕਰਕੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਮਸਲੇ ਲਈ ਅੱਗੇ ਆਏ ਹਨ। ਜਿਨ੍ਹਾਂ ਸੰਸਦ ਮੈਂਬਰਾਂ ਕਾਂਗਰਸਮੈਨ ਨਾਲ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਮਿਲੇ ਸਨ। ਉਹਨਾਂ ਵਿੱਚੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਮੁੱਖ ਸਲਾਹਕਾਰ ਸਿਧਾਰਧ ਅਈਅਰ, ਰੋ ਖੰਨਾ ਕਾਂਗਰਸਮੈਨ, ਐਲੇਕਸ ਪਡੀਲਾ ਸੈਨੇਟਰ, ਕਾਂਗਰਸ ਵੂਮੈਨ ਐਨਾ ਐਸ਼ੋ, ਕਾਂਗਰਸਮੈਨ ਟੈੱਡ ਲਿਯੂ, ਐਡਮਜ ਸਿਫ ਕਾਂਗਰਸਮੈਨ, ਨੋਰਮਾ ਟੋਰੈਸ ਕਾਂਗਰਸ ਵੁਮੈਨ, ਜਿਮ ਕੋਸਟਾ ਕਾਂਗਰਸਮੈਨ, ਰੌਬ ਮੈਨੇਡਜ ਸੈਨੇਟਰ, ਬਰਾਇਡ ਸੈਰਮੈਨ ਕਾਂਗਰਸਮੈਨ, ਕੋਰੀ ਬੁਕਰ ਸੈਨੇਟਰ ਨਿਊਜਰਸੀ ਆਦਿ ਦੇ ਨਾਂ ਸਾਮਿਲ ਹਨ। ਸੰਸਦ ਮੈਂਬਰਾਂ ਅਤੇ ਕਾਂਗਰਸਮੈਨਾਂ ਦੇ ਨਾਲ ਮੁਲਾਕਾਤ ਕਰਨ ਤੋ ਬਾਅਦ ਅਮਰੀਕਾ ਦੇ ਉੱਘੇ ਵਕੀਲ (ਅਟਾਰਨੀ) ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਮੋਕਰੇਸੀ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਮੇਰਾ ਅਮਰੀਕਾ ਅਤੇ ਭਾਰਤ ਦੀ ਕਿਸੇ ਵੀ ਸਿਆਸੀ ਪਾਰਟੀ ਅਤੇ ਸਿਆਸਤ ਦੇ ਨਾਲ ਕੋਈ ਵੀ ਸਬੰਧ ਨਹੀ ਹੈ ਅਤੇ ਨਾਂ ਹੀ ਮੈਂ ਸਿਆਸਤ ਵਿੱਚ ਆਉਣਾ ਚਾਹੁੰਦਾ ਹਾਂ ਅਤੇ ਨਾ ਕਦੇ ਇਸ ਬਾਰੇ ਮੈਂ ਸੋਚਿਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਨੂੰ ਸੰਵਿਧਾਨ ਦੇ ਅਨੁਸਾਰ ਅਜੇ ਤੱਕ ਸਹੁੰ ਚੁੱਕਣ ਦੀ ਆਗਿਆ ਕਿਉਂ ਨਹੀਂ ਦਿੱਤੀ ਗਈ। ਕਿਉਂਕਿ ਉਸ ਨੂੰ ਜੇਲ ਵਿੱਚ ਬੈਠੇ ਨੂੰ ਇਕ ਸਾਲ ਤੋ ਉੱਪਰ ਦਾ ਸਮਾਂ ਹੋਣ ਤੇ ਚੋਣ ਕਮਿਸ਼ਨ ਨੇ ਚੋਣ ਲੜਣ ਦੀ ਆਗਿਆ ਦਿੱਤੀ ਸੀ ਅਤੇ ਖਡੂਰ ਸਾਹਿਬ ਦੇ ਲੋਕਾਂ ਨੇ ਉਸ ਨੂੰ ਭਾਰੀ ਬਹੁਮਤ ਦੇ ਨਾਲ 197,000 ਹਜ਼ਾਰ ਵੋਟਾਂ ਦੀ ਲੀਡ ਦੇ ਨਾਲ ਜਿਤਾਇਆ ਹੈ ਅਤੇ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਆਵਾਜ਼ ਬਣਿਆ ਹੈ ਅਤੇ ਲੋਕਾਂ ਨੇ ਉਸ ਨੂੰ ਵੋਟਾਂ ਪਾ ਕੇ ਹਲਕੇ ਦੀਆਂ ਮੁਸ਼ਕਲਾਂ ਅਤੇ ਪੰਜਾਬ ਦੇ ਮੁੱਦਿਆਂ ਨੂੰ ਪੇਸ਼ ਕਰਨ ਦੇ ਅਧਿਕਾਰ ਦਿੱਤੇ ਹਨ। ਅਟਾਰਨੀ ਸਿੰਘ ਨੇ ਕਿਹਾ ਕਿ ਮਾਣਯੋਗ ਭਾਰਤੀ ਮੂਲ ਦੀ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਦਫ਼ਤਰ ਨੇ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਸੁਣਿਆ ਹੈ ਅਤੇ ਇਸ ਸਾਰੀ ਕਾਰਵਾਈ ਸੰਬੰਧੀ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਦੀ ਗੱਲ ਵੀ ਕਹੀ ਗਈ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਉੱਤੇ ਕੇਸ ਵੱਖਰੇ ਤੌਰ ’ਤੇ ਚਲਾਇਆ ਜਾ ਸਕਦਾ ਸੀ। ਪਰ ਨੈਸ਼ਨਲ ਸਿਕਿਉਰਟੀ ਐਕਟ ਐਨ.ਐਸ.ਏ ਦੇ ਅਧੀਨ ਉਸ ਨੂੰ ਜੇਲ ਵਿੱਚ ਨਹੀ ਰੱਖਿਆ ਜਾ ਸਕਦਾ ਅਤੇ ਉਹ ਭਾਰਤ ਲਈ ਕਿਸੇ ਵੀ ਪਾਸੇ ਤੋਂ ਖ਼ਤਰਾ ਨਹੀ ਹੈ। ਜਿਸ ਨੇ ਸੰਵਿਧਾਨ ਅਨੁਸਾਰ ਚੋਣ ਲੜਕੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੋਵੇ। ਉਹਨਾਂ ਕਿਹਾ ਕਿ ਸਰਕਾਰ ਕੇਸ ਚਲਾਵੇ, ਪਰ ਲੋਕਾਂ ਦੀ ਅਵਾਜ ਨੂੰ ਬੰਦ ਨਾ ਕਰੇ। ਅਟਾਰਨੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਅਗਲਾ ਪੜਾਅ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਕੋਲ ਲੈ ਕੇ ਜਾਵਾਂਗੇ, ਜੇਕਰ ਸ਼ੈਸਨ ਤੋ ਪਹਿਲਾ ਅੰਮ੍ਰਿਤਪਾਲ ਦੀ ਰਿਹਾਈ ਨਾ ਗਈ।