ਸਨ ਫਰਾਂਸਿਸਕੋ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ 1984 ’ਚ ਸਿੱਖਾਂ ਉਪਰ ਵਰਤੇ ਕਹਿਰ ਘਲੂਘਾਰੇ, ਕਤਲੇਆਮ ਦੀ 40ਵੀਂ ਯਾਦ ਵਿੱਚ ਰੈਲੀ 15 ਜੂਨ ਦਿਨ ਐਤਵਾਰ ਨੂੰ

ਸਨ ਫਰਾਂਸਿਸਕੋ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ 1984 ’ਚ ਸਿੱਖਾਂ ਉਪਰ ਵਰਤੇ ਕਹਿਰ ਘਲੂਘਾਰੇ, ਕਤਲੇਆਮ ਦੀ 40ਵੀਂ ਯਾਦ ਵਿੱਚ ਰੈਲੀ 15 ਜੂਨ ਦਿਨ ਐਤਵਾਰ ਨੂੰ

ਸਨਫਰਾਂਸਿਸਕੋ/ਕੈਲੇਫੋਰਨੀਆ : ਹਰ ਸਾਲ ਦੀ ਤਰ੍ਹਾਂ ਇਸ ਵਾਰ ਸਨ ਫਰਾਂਸਿਸਕੋ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਰੈਲੀ 15 ਜੂਨ ਦਿਨ ਐਤਵਾਰ ਨੂੰ ਸ਼ੁਰੂ ਹੋਵੇਗੀ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ, ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਦੀ 40ਵੀਂ ਬਰਸੀ ਉਪਰ ਸਨਫਰਾਂਸਿਸਕੋ/ਕੈਲੇਫੋਰਨੀਆ ਵਿਖੇ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਹਜ਼ਾਰਾਂ ਸੰਗਤਾਂ ਪਹੁੰਚਣਗੀਆਂ। ਗੁਰੂ ਕੇ ਲੰਗਰ ਅਤੁਟ ਵਰਣਗੇ ਅਤੇ ਪੰਥ ਦੇ ਪ੍ਰੁਸਿੱਧ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ।
ਇਥੇ ਇਹ ਜ਼ਿਕਰਯੋਗ ਹੈ ਕਿ ਪ੍ਰਬੰਧਕਾਂ ਦੇ ਕਹਿਣ ਅਨੁਸਾਰ ਇਸ ਵਾਰ ਸਿਟੀ ਵਲੋਂ ਨਗਰ ਕੀਰਤਨ ਦੀ ਇਜ਼ਾਜਤ ਨਹੀਂ ਦਿੱਤੀ ਗਈ।
ਇਥੇ ਇਹ ਵੀ ਵਰਨਣਯੋਗ ਹੈ ਕੀ ਇਸ ਖਿਤੇ ਵਿੱਚ ਸਿੱਖਾਂ ਨੂੰ ਰਹਿੰਦੇ 100 ਸਾਲ ਤੋਂ ਉਪਰ ਹੋ ਗਏ ਅਤੇ ਅਮਰੀਕਾ ਵਿੱਚ ਸਭ ਤੋਂ ਪਹਿਲਾ ਏਸ਼ੀਅਨ ਕਾਂਗਰਸਮੈਨ ਗਦਰੀ ਬਾਬਿਆਂ ਦੀ ਧਰਤੀ ਸਟਾਕਟਨ ਸ੍ਰ. ਦਲੀਪ ਸਿੰਘ ਸੌਂਦ ਦੇ ਕਾਂਗਰਸਮੈਨ ਹੋਣ ਦੇ ਬਾਵਜੂਦ ਸਿਟੀ ਨੇ ਨਗਰ ਕੀਰਤਨ ਦੀ ਇਜ਼ਾਜਤ ਨਹੀਂ ਦਿੱਤੀ। ਇਥੇ ਸਿੱਖਾਂ ਨੂੰ ਅਮਰੀਕਾ ’ਚ ਆਪਣੀ ਹੋਂਦ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।