ਖਡੂਰ ਸਾਹਿਬ ਸੀਟ ਤੇ ਬਦਲੇ ਸਮੀਕਰਣ, ਅੰਮ੍ਰਿਤਪਾਲ ਸਿੰਘ 100056 ਵੋਟਾਂ ਵੱਡੇ ਮਾਰਜਨ ਨਾਲ ਅੱਗੇ

ਖਡੂਰ ਸਾਹਿਬ ਸੀਟ ਤੇ ਬਦਲੇ ਸਮੀਕਰਣ, ਅੰਮ੍ਰਿਤਪਾਲ ਸਿੰਘ 100056 ਵੋਟਾਂ ਵੱਡੇ ਮਾਰਜਨ ਨਾਲ ਅੱਗੇ

ਖਡੂਰ ਸਾਹਿਬ/ਤਰਨਤਾਰਨ : ਪੰਜਾਬ ਵਿਚ ਇਕ ਜੂਨ ਨੂੰ ਹੋਈ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਖਡੂਰ ਸਾਹਿਬ ਸੀਟ ‘ਤੇ ਗਿਣਤੀ ਸ਼ੁਰੂ ਹੋ ਗਈ ਹੈ। ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬਸਪਾ ਵਲੋਂ ਆਪਣੇ ਦਿੱਗਜ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹੋਏ ਸਨ। ਇਸ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਸਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਖਡੂਰ ਸਾਹਿਬ ਲੋਕ ਸਭਾ ਸੀਟ ਕਾਫੀ ਚਰਚਾ ਵਿਚ ਆ ਗਈ ਹੈ। ਇੱਥੋਂ ਆਜ਼ਾਦ ਉਮੀਦਵਾਰ ਵਜੋਂ ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਸਿਆਸੀ ਸਮੀਕਰਨ ਬਦਲਣ ਲੱਗੇ ਹਨ। ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ‘ਆਪ’ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਭਾਜਪਾ ਵੱਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੇ ਖੱਬੇ ਪੱਖੀ ਧਿਰਾਂ ਸੀਪੀਆਈ ਵੱਲੋਂ ਗੁਰਦਿਆਲ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਖਡੂਰ ਸਾਹਿਬ ਸੀਟ ‘ਤੇ ਜਿੱਤ ਵੱਲ ਵਧਿਆ ਅੰਮ੍ਰਿਤਪਾਲ ਸਿੰਘ, 100056 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਹਨ। 

ਦੱਸਣਯੋਗ ਹੈ ਕਿ ਖਡੂਰ ਸਾਹਿਬ ਸੀਟ ਉੱਪਰ ਹੋਈਆਂ ਚੋਣਾਂ ਸਬੰਧੀ ਗਿਣਤੀ ਦਾ ਕੰਮ ਤਰਨਤਾਰਨ ਵਿਖੇ ਮਾਈ ਭਾਗੋ ਕਾਲਜ ਅੰਦਰ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲਾ ਤਰਨਤਾਰਨ ਅਧੀਨ ਆਉਂਦੇ 4 ਵਿਧਾਨ ਸਭਾ ਹਲਕੇ ਪੱਟੀ, ਤਰਨਤਾਰਨ ,ਖਡੂਰ ਸਾਹਿਬ ਅਤੇ ਖੇਮਕਰਨ ਹਲਕੇ ਦੀਆਂ ਚੋਣਾਂ ਸਬੰਧੀ ਗਿਣਤੀ ਕੀਤੀ ਜਾਵੇਗੀ।

ਆਜ਼ਾਦ – ਅੰਮ੍ਰਿਤਪਾਲ ਸਿੰਘ – 241540 

ਕਾਂਗਰਸ – ਕੁਲਬੀਰ ਜ਼ੀਰਾ – 141484 

‘ਆਪ’ – ਲਾਲਜੀਤ ਸਿੰਘ ਭੁੱਲਰ – 123828 

ਭਾਜਪਾ – ਮਨਜੀਤ ਸਿੰਘ ਮੰਨਾ – 55030

ਅਕਾਲੀ ਦਲ – ਵਿਰਸਾ ਸਿੰਘ ਵਲਟੋਹਾ – 54223