ਬਠਿੰਡਾ ਚ ਹਰਸਿਮਰਤ ਬਾਦਲ ਨੇ ਪਾਰ ਕੀਤਾ 276267 ਦਾ ਅੰਕੜਾ, ਪਹਿਲੇ ਨੰਬਰ ਤੇ

ਬਠਿੰਡਾ ਚ ਹਰਸਿਮਰਤ ਬਾਦਲ ਨੇ ਪਾਰ ਕੀਤਾ 276267 ਦਾ ਅੰਕੜਾ, ਪਹਿਲੇ ਨੰਬਰ ਤੇ

ਬਠਿੰਡਾ : ਬਠਿੰਡਾ ਲੋਕ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਲਗਾਤਾਰ ਰੁਝਾਨ ਸਾਹਮਣੇ ਆ ਰਹੇ ਹਨ। ਇਸ ਸੀਟ ‘ਤੇ ਪਹਿਲੇ ਰਾਊਂਡ ਦੌਰਾਨ ਹਰਸਿਮਰਤ ਕੌਰ ਬਾਦਲ ਅੱਗੇ ਚੱਲ ਰਹੇ ਹਨ, ਜਦੋਂ ਕਿ ਆਪ ਦੇ ਗੁਰਮੀਤ ਸਿੰਘ ਖੁੱਡੀਆਂ ਦੂਜੇ ਨੰਬਰ ‘ਤੇ ਹਨ। ਲੋਕ ਸਭਾ ਚੋਣਾਂ ਦੌਰਾਨ ਬੇਹੱਦ ਰੋਮਾਂਚਕ ਮੁਕਾਬਲਾ ਹੋਣ ਜਾ ਰਿਹਾ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚੋਂ ਬਠਿੰਡਾ ਹੌਟ ਸੀਟ ਦੀ ਸੂਚੀ ‘ਚ ਸ਼ੁਮਾਰ ਹੈ। ਇਸ ਦਾ ਕਾਰਨ ਹੈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇੱਥੋਂ ਉਮੀਦਵਾਰ ਹਨ। ਸੂਬੇ ਦੀ ਸਿਆਸਤ ‘ਚ ਵੱਡਾ ਰਸੂਖ਼ ਰੱਖਣ ਵਾਲੇ ਬਾਦਲ ਪਰਿਵਾਰ ਦੇ ਸਾਰੇ ਜੀਅ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਗਏ ਸਨ। ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਲੋਕ ਸਭਾ ਚੋਣ ਨਾ ਲੜਣ ਦਾ ਫ਼ੈਸਲਾ ਲਿਆ ਗਿਆ ਸੀ। ਇਸ ਲਈ ਹਰਸਿਮਰਤ ਕੌਰ ਬਾਦਲ ਦੇ ਮੋਢਿਆਂ ‘ਤੇ ਬਾਦਲ ਪਰਿਵਾਰ ਨੂੰ ਸਿਆਸੀ ਤੌਰ ‘ਤੇ ਜਿਊਂਦਾ ਰੱਖਣ ਦੀ ਵੱਡੀ ਜ਼ਿੰਮੇਵਾਰੀ ਪੈ ਗਈ ਹੈ। ਉਂਝ ਤਾਂ ਹਰਸਿਮਰਤ ਕੌਰ ਬਾਦਲ ਲਗਾਤਾਰ 3 ਵਾਰ ਇੱਥੋਂ ਲੋਕ ਸਭਾ ਚੋਣ ਜਿੱਤ ਚੁੱਕੀ ਹੈ, ਪਰ ਇਸ ਵਾਰ ਇਸ ਸੀਟ ‘ਤੇ ਸਾਰਿਆਂ ਦੀ ਖ਼ਾਸ ਨਿਗਾਹ ਹੈ।
ਬਠਿੰਡਾ ‘ਚ ਹਰਸਿਮਰਤ ਬਾਦਲ ਨੇ ਪਾਰ ਕੀਤਾ 276267 ਦਾ ਅੰਕੜਾ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ ) 276267
ਗੁਰਮੀਤ ਸਿੰਘ ਖੁੱਡੀਆਂ (ਆਪ) 233896
ਜੀਤ ਮਹਿੰਦਰ ਸਿੰਘ (ਕਾਂਗਰਸ) 146003
ਪਰਮਪਾਲ ਕੌਰ ਸਿੱਧੂ (ਭਾਜਪਾ) 81918
ਲੱਖਾ ਸਿਧਾਣਾ (ਅਕਾਲੀ ਦਲ ਅ) 61228
ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ 40410 ਵੋਟਾਂ ਨਾਲ ਅੱਗੇ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ ) 247160
ਗੁਰਮੀਤ ਸਿੰਘ ਖੁੱਡੀਆਂ (ਆਪ) 206750
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 127436
ਪਰਮਪਾਲ ਕੌਰ ਸਿੱਧੂ (ਭਾਜਪਾ) 68577
ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ 26097 ਵੋਟਾਂ ਨਾਲ ਅੱਗੇ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 188670
ਗੁਰਮੀਤ ਸਿੰਘ ਖੁੱਡੀਆਂ (ਆਪ) 162573
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 94762
ਪਰਮਪਾਲ ਕੌਰ ਸਿੱਧੂ (ਭਾਜਪਾ) 53187
ਹੁਣ ਤੱਕ ਦੇ ਰੁਝਾਨ
ਹਰਸਿਮਰਤ ਬਾਦਲ ਨੇ 113655 ਵੋਟਾਂ ਨਾਲ
ਬਠਿੰਡਾ ‘ਚ ਹੁਣ ਤੱਕ ਦੇ ਰੁਝਾਨ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 113655
ਗੁਰਮੀਤ ਸਿੰਘ ਖੁੱਡੀਆਂ (ਆਪ) 100109
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 54955
ਪਰਮਪਾਲ ਕੌਰ ਸਿੱਧੂ (ਭਾਜਪਾ) 33184
ਪੰਜਵੇਂ ਰਾਊਂਡ ਤੋਂ ਬਾਅਦ ਦੇ ਅੰਕੜੇ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 62808
ਗੁਰਮੀਤ ਸਿੰਘ ਖੁੱਡੀਆਂ (ਆਪ) 58810
ਜੀਤ ਮਹਿੰਦਰ ਸਿੰਘ (ਕਾਂਗਰਸ) 30476
ਪਰਮਪਾਲ ਕੌਰ ਸਿੱਧੂ (ਭਾਜਪਾ) 18260

ਪਹਿਲਾ ਰਾਊਂਡ
ਹਰਸਿਮਰਤ ਕੌਰ ਬਾਦਲ (ਅਕਾਲੀ ਦਲ) 35886
ਗੁਰਮੀਤ ਸਿੰਘ ਖੁੱਡੀਆਂ (ਆਪ) 35805
ਜੀਤ ਮਹਿੰਦਰ ਸਿੰਘ ਸਿੱਧੂ (ਕਾਂਗਰਸ) 17728
ਪਰਮਪਾਲ ਸਿੰਘ ਸਿੱਧੂ (ਭਾਜਪਾ) 10205
ਲੱਖਾ ਸਿਧਾਣਾ 9185
ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਹੈ ਬਠਿੰਡਾ ਸੀਟ
ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ‘ਚ ਮੁਕਤਸਰ ਜ਼ਿਲ੍ਹੇ ਤੋਂ ਇਕ ਵਿਧਾਨ ਸਭਾ ਹਲਕਾ- ਲੰਬੀ, 5 ਵਿਧਾਨ ਸਭਾ ਹਲਕੇ ਬਠਿੰਡਾ ਅਤੇ 3 ਮਾਨਸਾ ਜ਼ਿਲ੍ਹੇ ਵਿਚ ਪੈਂਦੇ ਹਨ। ਇਨ੍ਹਾਂ ਸਾਰੇ ਹਲਕਿਆਂ ‘ਚ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਹਨ। ਬਠਿੰਡਾ ਸੀਟ ‘ਤੇ ਇਸ ਵਾਰ ਕੁੱਲ 18 ਉਮੀਦਵਾਰ ਮੈਦਾਨ ‘ਚ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸੀਟ ਤੋਂ ਕੌਣ ਬਾਜ਼ੀ ਮਾਰਦਾ ਹੈ।
ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਖੁੱਡੀਆਂ ਨਾਲ ਹੋਵੇਗੀ ਟੱਕਰ
ਇਸ ਵਾਰ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਫਸਵਾਂ ਮੁਕਾਬਲਾ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਨੇ ਲੰਬੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਖੁੱਡੀਆਂ ਨੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਦਗੀ ਦੇ ਆਖ਼ਰੀ ਪੜਾਅ ’ਚ ਹਾਰ ਦਾ ਮੂੰਹ ਦਿਖਾਇਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਖੁੱਡੀਆਂ ਇਸ ਵਾਰ ਹਰਸਿਮਰਤ ਕੌਰ ਬਾਦਲ ਨੂੰ ਵੀ ਸ਼ਿਕਸਤ ਦਿੰਦੇ ਹਨ ਜਾਂ ਹਰਸਿਮਰਤ ਆਪਣੇ ਸਹੁਰੇ ਦੀ ਹਾਰ ਦਾ ਹਿਸਾਬ ਬਰਾਬਰ ਕਰਨ ਵਿਚ ਸਫ਼ਲ ਰਹੇਗੀ। ਇਸ ਤੋਂ ਇਲਾਵਾ ਇੱਥੋਂ ਕਾਂਗਰਸ ਦੇ ਜੀਤ ਮਹਿੰਦਰ ਸਿੰਘ, ਭਾਜਪਾ ਤੋਂ ਪਰਮਪਾਲ ਕੌਰ ਸਿੱਧੂ ਅਤੇ ਬੀ. ਐੱਸ. ਪੀ. ਤੋਂ ਨਿੱਕਾ ਸਿੰਘ ਚੋਣ ਮੈਦਾਨ ‘ਚ ਹਨ।