ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਡੀ ਲੀਡ 32699 ਨਾਲ ਅੱਗੇ ਚੱਲ ਰਹੇ

ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵੱਡੀ ਲੀਡ 32699 ਨਾਲ ਅੱਗੇ ਚੱਲ ਰਹੇ

ਗੁਰਦਾਸਪੁਰ – ਪੰਜਾਬ ਵਿਚ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਇਸ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸੇ ਤਹਿਤ ਗੁਰਦਾਸਪੁਰ ਸੀਟ ‘ਤੇ ਵੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜਦਕਿ ਗੁਰਦਾਸਪੁਰ ਤੋਂ ਸ਼ੁਰੂਆਤੀ ਰੁਝਾਨ ‘ਚ ਦਿਨੇਸ਼ ਬੱਬੂ 4010, ਸੁਖਜਿੰਦਰ ਸਿੰਘ ਰੰਧਾਵਾ 3480, ਅਮਨਸ਼ੇਰ ਸਿੰਘ ਸ਼ੈਰੀ ਕਲਸੀ 1236 ਅਤੇ ਡਾ. ਦਲਜੀਤ ਚੀਮਾ 81 ਅਤੇ ਰਾਜ ਕੁਮਾਰ ਜਨੋਤਰਾ 61 ‘ਤੇ ਹਨ।

ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 32699 ਲੀਡ ਨਾਲ ਅੱਗੇ

ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ)-179696
ਦਿਨੇਸ਼ ਸਿੰਘ ਬੱਬੂ (ਭਾਜਪਾ)-146997
ਅਮਨਸ਼ੇਰ ਸਿੰਘ ਸ਼ੈਰੀ ਕਲਸੀ (ਆਪ) -133390
ਡਾ. ਦਲਜੀਤ ਸਿੰਘ ਚੀਮਾ (ਅਕਾਲੀ ਦਲ)-38930
ਗੁਰਿੰਦਰ ਸਿੰਘ ਬਾਜਵਾ (ਅ)-11117

ਦੱਸ ਦੇਈਏ ਲੋਕ ਸਭਾ ਹਲਕਾ ਸਮੁੱਚੇ ਗੁਰਦਾਸਪੁਰ ‘ਚ ਕੁੱਲ 64.66 ਫੀਸਦੀ ਵੋਟਿੰਗ ਹੋਈ, ਜਿੱਥੇ ਬਟਾਲਾ-7 ‘ਚ 59.80 ਫੀਸਦੀ, ਭੋਆ-2 ‘ਚ 70.10 ਫੀਸਦੀ, ਡੇਰਾ ਬਾਬਾ ਨਾਨਕ-10 ‘ਚ 65.30 ਫੀਸਦੀ, ਦੀਨਾਨਗਰ 61.50 ਫੀਸਦੀ, ਫਤਿਹਗੜ੍ਹ ਚੂੜੀਆਂ-9 ‘ਚ 65.52 ਫੀਸਦੀ, ਗੁਰਦਾਸਪੁਰ-4 ‘ਚ 54.00 ਫੀਸਦੀ, ਪਠਾਨਕੋਟ-3 ‘ਚ 69.69 ਫੀਸਦੀ, ਕਾਦੀਆਂ-6 ‘ਚ 65.30 ਫੀਸਦੀ ਅਤੇ ਸੁਜਾਨਪੁਰ-1 ‘ਚ 72.05 ਫੀਸਦੀ ਵੋਟਿੰਗ ਹੋਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਵੋਟਿੰਗ ਫੀਸਦੀ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸਭ ਤੋਂ ਜ਼ਿਆਦਾ ਵੋਟਿੰਗ ਸੁਜਾਨਪੁਰ-1 ‘ਚ 72.05 ਫੀਸਦੀ ਅਤੇ ਗੁਰਦਾਸਪੁਰ-4 ‘ਚ 54.00 ਫੀਸਦੀ’ਚ ਸਭ ਤੋਂ ਘੱਟ ਵੋਟਿੰਗ ਹੋਈ।

ਇਨ੍ਹਾਂ ਵੋਟਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਨੇ ਦਿਨੇਸ਼ ਬੱਬੂ, ਕਾਂਗਰਸ ਤੋਂ ਸੁਖਜਿੰਦਰ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਤੋਂ ਡਾ. ਦਲਜੀਤ ਚੀਮਾ, ਆਮ ਆਦਮੀ ਪਾਰਟੀ ਤੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਬਹੁਜਨ ਸਮਾਜ ਪਾਰਟੀ ਤੋਂ ਰਾਜ ਕੁਮਾਰ ਜਨੋਤਰਾ ਦੀ ਕਿਮਸਤ ਦਾ ਫੈਸਲਾ ਹੋਵੇਗਾ।

ਕਿੱਥੇ ਕਿੰਨੇ ਵੋਟਰ?

9 ਅਸੈਂਬਲੀ ਹਲਕਿਆਂ ਵਾਲੇ ਲੋਕ ਸਭਾ ਹਲਕਾ ਗੁਰਦਾਸਪੁਰ ’ਚ ਕੁੱਲ 16 ਲੱਖ 14 ਹਜ਼ਾਰ 387 ਵੋਟਰ ਹਨ। ਇਨ੍ਹਾਂ ’ਚੋਂ ਅਸੈਂਬਲੀ ਹਲਕਾ ਗੁਰਦਾਸਪੁਰ ਅੰਦਰ 1 ਲੱਖ 72 ਹਜ਼ਾਰ 673 ਵੋਟਰ ਹਨ ਜਦੋਂ ਕਿ ਦੀਨਾਨਗਰ ਅਸੈਂਬਲੀ ਹਲਕੇ ਅੰਦਰ 1 ਲੱਖ 95 ਹਜਾਰ 66 ਵੋਟਰ ਹਨ। ਕਾਦੀਆਂ ਹਲਕੇ ਅੰਦਰ 1 ਲੱਖ 83 ਹਜਾਰ 424, ਬਟਾਲਾ ਹਲਕੇ ਅੰਦਰ 1 ਲੱਖ 89 ਹਜਾਰ 5, ਫਤਿਹਗੜ੍ਹ ਚੂੜੀਆਂ ਹਲਕੇ ਅੰਦਰ 1,75,823 ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਅੰਦਰ 1 ਲੱਖ 96 ਹਜਾਰ 94 ਵੋਟਰ ਹਨ। ਪਠਾਨਕੋਟ ਜ਼ਿਲ੍ਹੇ ਅਧੀਨ ਪੈਂਦੇ ਸੁਜਾਨਪੁਰ ਅਸੈਂਬਲੀ ਹਲਕੇ ਅੰਦਰ 1 ਲੱਖ 68 ਹਜਾਰ 61 ਵੋਟਰ ਹਨ ਜਦੋਂ ਕਿ ਭੋਆ ਅੰਦਰ 1 ਲੱਖ 85 ਹਜਾਰ 44 ਵੋਟਰ ਵੋਟ ਪਾ ਸਕਣਗੇ। ਇਸੇ ਤਰ੍ਹਾਂ ਪਠਾਨਕੋਟ ਵਿਧਾਨ ਸਭਾ ਹਲਕੇ ਅੰਦਰ 1 ਲੱਖ 49 ਹਜਾਰ 97 ਹਨ। ਸਮੁੱਚੇ ਲੋਕ ਸਭਾ ਹਲਕੇ ਅੰਦਰ ਕੁੱਲ ਵੋਟਰਾਂ ਵਿੱਚ 22464 ਸਰਵਿਸ ਵੋਟਰ ਸ਼ਾਮਿਲ ਹਨ ਜਦੋਂ ਕਿ ਜਨਰਲ ਵੋਟਰਾਂ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 8 ਲੱਖ 42 ਹਜਾਰ 73 ਹੈ। ਇਸੇਤਰਾਂ ਮਹਿਲਾ ਵੋਟਰਾਂ ਦੀ ਗਿਣਤੀ 7 ਲੱਖ 49 ਹਜਾਰ 113 ਹੈ ਜਦੋਂ ਕਿ ਥਰਡ ਜੈਂਡਰ ਵੋਟਰਾਂ ਦੀ ਗਿਣਤੀ 37 ਹੈ।