ਯੂ.ਕੇ. ’ਚ ਸਿੱਖ ਅਦਾਲਤ ਦੀ ਸਥਾਪਨਾ

ਯੂ.ਕੇ. ’ਚ ਸਿੱਖ ਅਦਾਲਤ ਦੀ ਸਥਾਪਨਾ

ਲੰਡਨ : ਬਰਤਾਨੀਆ ਵਿਚ ਪਹਿਲੀ ਵਾਰ ਸਿੱਖ ਕਾਨੂੰਨੀ ਮਾਹਿਰਾਂ ਵਲੋਂ ਸਿੱਖ ਅਦਾਲਤ ਦੀ ਸਥਾਪਨਾ ਕੀਤੀ ਗਈ ਹੈ, ਜਿਸ ਦਾ ਲਿੰਕਨਜ਼ ਇਨ ਦੀ ਸੁਸਾਇਟੀ ’ਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਸਿੱਖ ਅਦਾਲਤ ਸਿੱਖ ਵਕੀਲਾਂ ਅਤੇ ਜੱਜਾਂ ਵਲੋਂ ਸਿੱਖ ਭਾਈਚਾਰੇ ’ਚ ਵਿਵਾਦਾਂ ਦੇ ਹੱਲ ਲਈ ਬਣਾਈ ਗਈ ਹੈ ਤਾਂ ਜੋ ਸਿੱਖ ਭਾਈਚਾਰੇ ਦੀਆਂ ਕਦਰਾਂ ਕੀਮਤਾਂ ਅਤੇ ਮਾਣ ਮਰਿਯਾਦਾ ਨੂੰ ਧਿਆਨ ’ਚ ਰੱਖਦਿਆਂ ਸਿੱਖਾਂ ਦੇ ਮਸਲੇ ਸੁਲਝਾਏ ਜਾ ਸਕਣ। ਸਿੱਖ ਅਦਾਲਤ ਦੇ ਜੱਜ ਬਲਦੀਪ ਸਿੰਘ ਨੇ ਦੱਸਿਆ ਕਿ ਬਰਤਾਨਵੀ ਸਰਕਾਰ ਵਲੋਂ ਤਿਆਰ ਬਲੂਮ ਰਿਪੋਰਟ ’ਚ ਸਿੱਖਾਂ ਬਾਰੇ ਲਿਖੇ ਇਰਾਜ਼ਯੋਗ ਵਿਖਿਆਣ ਤੋਂ ਬਾਅਦ ਸਿੱਖਾਂ ਕਾਨੂੰਨੀ ਮਾਹਿਰਾਂ ਨੇ ਵੱਡੇ ਪੱਧਰ ’ਤੇ ਵਿਰੋਧ ਜਿਤਾਇਆ ਸੀ, ਜਿਸ ਤੋਂ ਬਾਅਦ ‘ਸਿੱਖਸ ਇਨ ਲਾਅ’ ਦੇ ਬੈਨਰ ਹੇਠ ਦੇਸ਼ ਦੀਆਂ ਅਦਾਲਤਾਂ ’ਚ ਕੰਮ ਕਰਨ ਵਾਲੇ ਜੱਜਾਂ, ਵਕੀਲਾਂ, ਬਰੈਸਟਰਾਂ ਨੇ ਸਾਂਝੇ ਤੌਰ ’ਤੇ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਇਕੱਤਰ ਹੋਣਾ ਸ਼ੁਰੂ ਕਰ ਦਿੱਤਾ ਗਿਆ ਸੀ। ਸਿੱਖ ਅਦਾਲਤ ਬਰਤਾਨੀਆ ’ਚ ਸਿੱਖਾਂ ਦੇ ਕਾਨੂੰਨੀ ਮਸਲਿਆਂ ਦੇ ਹੱਲ ਲਈ ਪਹਿਲਾ ਅਜਿਹਾ ਅਦਾਲਤੀ ਢਾਂਚਾ ਬਣਿਆ ਹੈ, ਜਿਸ ਤੋਂ ਸਿੱਖਾਂ ਨੂੰ ਬਹੁਤ ਸਾਰੀਆਂ ਆਸਾਂ ਹਨ।