ਅਮਰੀਕਾ ਵਿੱਚ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਵੱਲੋਂ ਮੁਜ਼ਾਹਰੇ

ਅਮਰੀਕਾ ਵਿੱਚ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਵੱਲੋਂ ਮੁਜ਼ਾਹਰੇ

ਸ਼ਿਕਾਗੋ – ਅਮਰੀਕਾ ਦੇ ਇਲਿਨੋਇਸ, ਕੈਲੀਫੋਰਨੀਆ, ਨਿਊਯਾਰਕ ਅਤੇ ਦਿ ਪੈਸਿਫਿਕ ਨੌਰਥਵੈਸਟ ਵਿੱਚ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਅੱਜ ਸੜਕਾਂ ਜਾਮ ਕਰ ਦਿੱਤੀਆਂ ਜਿਸ ਨਾਲ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ, ਗੋਲਡਨ ਗੇਟ ਤੇ ਬਰੁਕਲਿਨ ਪੁਲਾਂ ਅਤੇ ਹਮੇਸ਼ਾ ਵਿਅਸਤ ਰਹਿਣ ਵਾਲੇ ਵੈਸਟ ਕੋਸਟ ਸ਼ਾਹਰਾਹਾਂ ’ਤੇ ਅਸਥਾਈ ਤੌਰ ’ਤੇ ਆਵਾਜਾਈ ਬੰਦ ਹੋ ਗਈ।

ਫਲਸਤੀਨ ਦੇ ਸਮਰਥਨ ਵਿੱਚ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਰਿਫਕਾ ਫਲਾਨੇਹ ਮੁਤਾਬਕ ਸ਼ਿਕਾਗੋ ਵਿੱਚ ਸਵੇਰੇ 7 ਵਜੇ ਦੇ ਆਸ-ਪਾਸ ਪ੍ਰਦਰਸ਼ਨਕਾਰੀਆਂ ਨੇ ਓਹਾਰੇ ਕੌਮਾਂਤਰੀ ਹਵਾਈ ਅੱਡੇ ਵੱਲ ਜਾਣ ਵਾਲੇ ਅੰਤਰਰਾਜੀ ਰਾਜਮਾਰਗਾਂ ਨੂੰ ਬੰਦ ਕਰ ਕੇ ਉੱਥੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ’ਚੋਂ ਫਲਾਨੇਹ ਨੇ ਇਹ ਵੀ ਕਿਹਾ ਕਿ ਇਹ ਫਲਸਤੀਨ ਨੂੰ ਮੁਕਤ ਕਰਵਾਉਣ ਲਈ ਆਲਮੀ ਆਰਥਿਕ ਨਾਕੇਬੰਦੀ ਦਾ ਹਿੱਸਾ ਸੀ। ਪ੍ਰਦਰਸ਼ਨਕਾਰੀਆਂ ਨੇ ਸਾਂ ਫਰਾਂਸਿਸਕੋ ਖੇਤਰ ਦੇ ਗੋਲਡਨ ਗੇਟ ਬ੍ਰਿਜ ’ਤੇ ਸਾਰੇ ਵਾਹਨਾਂ, ਪੈਦਲ ਜਾ ਰਹੇ ਲੋਕਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ, ਜਿਸ ਕਰ ਕੇ ਇੱਥੇ ਕਈ ਘੰਟੇ ਆਵਾਜਾਈ ਠੱਪ ਰਹੀ। ਇਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੇ ਔਕਲੈਂਡ ਵਿੱਚ ਇੰਟਰਸਟੇਟ 880 ’ਤੇ ਪ੍ਰਦਰਸ਼ਨ ਕੀਤਾ।