ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ‘ਹੋਲੇ ਮਹੱਲੇ’ ਦੇ ਸਬੰਧ ਵਿਚ 13ਵਾਂ ਮਹਾਨ ਨਗਰ ਕੀਰਤਨ ਬੜੇ ਉਤਸ਼ਾਹ ਨਾਲ ਸਜਾਇਆ ਗਿਆ

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ‘ਹੋਲੇ ਮਹੱਲੇ’ ਦੇ ਸਬੰਧ ਵਿਚ 13ਵਾਂ ਮਹਾਨ ਨਗਰ ਕੀਰਤਨ ਬੜੇ ਉਤਸ਼ਾਹ ਨਾਲ ਸਜਾਇਆ ਗਿਆ

ਟਰੇਸੀ, (ਬਿਊਰੋ ਨਿਊਜ਼) : ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ‘ਹੋਲੇ ਮਹੱਲੇ’ ਦੇ ਸਬੰਧ ਵਿਚ 13ਵਾਂ ਮਹਾਨ ਨਗਰ ਕੀਰਤਨ ਬੜੇ ਉਤਸ਼ਾਹ ਨਾਲ ਸਜਾਇਆ ਗਿਆ। ਜਿਸ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਵਿਸ਼ਾਲ ਇਕੱਠ ਸੀ। ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਦਮਦਮੀ ਟਕਸਾਲ ਦੇ ਸੇਵਾਦਾਰਾਂ ਵਲੋਂ ਇਹ ਇੱਕ ਇਤਿਹਾਸਕ ਨਗਰ ਕੀਰਤਨ ਸੀ, ਜਿਸ ਵਿਚ ਹਜ਼ਾਰਾਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਲਗਵਾਈ। ਸਵੇਰ ਤੋਂ ਹੀ ਗੁਰੂ ਘਰ ਵਿਖੇ ਤਿਆਰੀ ਆਰੰਭ ਹੋ ਗਈ ਸੀ। ਸ਼ੁੱਕਰਵਾਰ ਨੂੰ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੀ ਸੇਵਾ ਹਰ ਸਾਲ ਦੀ ਤਰ੍ਹਾਂ 25 ਮਾਰਚ ਦਿਨ ਸੋਮਵਾਰ ਤੋਂ 6 ਅਪ੍ਰੈਲ ਦਿਨ ਸ਼ਨੀਵਾਰ ਤੱਕ ਰੋਜ਼ਾਨਾ ਦੀਵਾਨ ਸਜਾਏ ਗਏ ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ ਪਾਏ ਗਏ। ਭਾਈ ਲਖਵਿੰਦਰ ਸਿੰਘ ਸੋਹਲ ਵਾਲਿਆਂ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਸੰਗਤਾਂ ਨੂੰ ਸਰਵਣ ਕਰਵਾਇਆ। ਇਸ 13ਵੇਂ ਮਹਾਨ ਨਗਰ ਕੀਤਨ ’ਚ ਸਿੱਖ ਪੰਥ ਦੇ ਮਹਾਨ ਕੀਰਤਨੀਆ ਨੇ ਹਾਜ਼ਰੀ ਭਾਰੀ ਜਿਨ੍ਹਾਂ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗਾ ਵਾਲੇ, ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਨਿਰਮਾਲ ਸਿੰਘ ਜੀ ਨਾਗਪੁਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਿਰੀਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁਖਮਨ ਸਿੰਘ ਜੀ ਦਮਦਮੀ ਟਕਸਾਲ ਟਰੇਸੀ, ਭਾਈ ਲਖਵਿੰਦਰ ਸਿੰਘ ਸੋਹਲ ਢਾਡੀ ਅਤੇ ਢਾਡੀ ਜਥੇ, ਕਵੀਸ਼ਰੀ ਜਥੇ, ਬੱਚਿਆਂ ਦੇ ਜਥੇ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਨਾਲ-ਨਾਲ ਸਰਵਣ ਕਰਵਾਇਆ।
ਨਗਰ ਕੀਰਤਨ ਵਿਚ ਗਤਕਾ ਪਾਰਟੀ ਦੇ ਕਰਤਬ ਵੀ ਦੇਖਣ ਨੂੰ ਮਿਲੇ। ਗਤਕਾ ਪਾਰਟੀ ਦੇ ਸਾਰੇ ਸਿੰਘ ਖਿੱਚ ਦਾ ਕੇਂਦਰ ਬਣੇ ਰਹੇ। ਬੀਬੀਆਂ ਨੇ ਵੀ ਪੂਰੇ ਜੋਸ਼ ਨਾਲ ਗੱਤਕਾ ਖੇਡ ਕੇ ਸੰਗਤਾਂ ਨੂੰ ਆਪਣੇ ਵੱਲ ਖਿੱਚੀ ਰੱਖਿਆ,ਪੰਥ ਦੇ ਇਸ ਮਹਾਨ ਮਾਰਸ਼ਲ ਆਰਟ ਦੀ ਸੰਗਤਾਂ ਵਿਚ ਕਾਫੀ ਸ਼ਲਾਘਾ ਕੀਤੀ ਗਈ।
ਨੌਜਵਾਨ ਅਤੇ ਬੱਚੇ ਕੌਤਕ ਵਿਖਾ ਰਹੇ ਸਨ। ਜਿਨ੍ਹਾਂ ਦਾ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜੋ ਕਿ ਬੱਚਿਆਂ ਨੂੰ ਇਸ ਸਿੱਖੀ ਦੇ ਮਹਾਨ ਵਿਰਸੇ ਵੱਲ ਜੋੜ ਰਹੇ ਹਨ। ਗੁਰੂ ਘਰ ਵਿਖੇ ਆਈ ਹੋਈ ਸੰਗਤ ਵਾਸਤੇ ਚਾਟ, ਆਲੂ ਟਿੱਕੀ, ਛੋਲੇ ਭਟੂਰੇ, ਆਲੂ ਫਰਾਈ, ਕੌਫੀ, ਕੋਕ ਦੇ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ। ਜਿਸ ਕਰਕੇ ਸੇਵਾਦਾਰਾਂ ਨੇ ਆਪਣੇ ਆਪ ਨੂੰ ਵਡਭਾਗੇ ਸਮਝਿਆ ਕਿਹਾ ਕਿ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਗੁਰੂਘਰ ਦੇ ਪ੍ਰਬੰਧਕਾਂ ਵਲੋਂ ਸਮੂਹ ਸੰਗਤ ਦਾ ਗੁਰੂ ਘਰ ਦੇ ਸੇਵਾਦਾਰਾਂ ਵਲੋਂ ਧੰਨਵਾਦ ਕੀਤਾ ਗਿਆ