ਵਿਸਾਲੀਆ ਸੀਨੀਅਰ ਗੇਮਾਂ ਵਿੱਚ ਪੰਜਾਬੀ ਚੋਬਰਾਂ ਨੇ ਜਿੱਤੇ 26 ਮੈਡਲ

ਵਿਸਾਲੀਆ ਸੀਨੀਅਰ ਗੇਮਾਂ ਵਿੱਚ ਪੰਜਾਬੀ ਚੋਬਰਾਂ ਨੇ ਜਿੱਤੇ 26 ਮੈਡਲ

ਫਰਿਜਨੋ/ਕੈਲੀਫੋਰਨੀਆਂ, (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) : ਵਿਸਾਲੀਆ ਸੀਨੀਅਰਜ਼ ਗੇਮਜ਼ ਟਰੈਕ ਅਤੇ ਫੀਲਡ ਮੁਕਾਬਲਾ 6 ਅਪ੍ਰੈਲ, 2024 ਨੂੰ ਵਿਸਾਲੀਆ, ਕੈਲੀਫੋਰਨੀਆ ਵਿੱਚ ਮਾਊਂਟ ਵਿਟਨੀ ਹਾਈ ਸਕੂਲਸਟੇਡੀਅਮ ਵਿੱਚ ਹੋਇਆ। ਇਸ ਮੁਕਾਬਲੇ ਵਿੱਚ ਕੈਲੀਫੋਰਨੀਆ ਦੇ ਕਰੀਬ 100 ਪੁਰਸ਼ ਅਤੇ ਮਹਿਲਾ ਅਥਲੀਟਾਂ ਨੇ ਭਾਗ ਲਿਆ।
ਇਸ ਟਰੈਕ ਐਂਡ ਫੀਲਡ ਮੀਟ ਵਿੱਚ ਸੈਂਟਰਲ ਵੈਲੀ ਏਰੀਆ ਤੋਂ ਪੰਜਾਬੀ ਭਾਈਚਾਰੇ ਦੇ 10 ਐਥਲੀਟਾਂ ਨੇ ਹਿੱਸਾ ਲਿਆ। 10 ਪੰਜਾਬੀ ਐਥਲੀਟਾਂ ਨੇਆਪੋ-ਆਪਣੇ ਮੁਕਾਬਲਿਆਂ ਵਿੱਚ 18 ਗੋਲਡ ਮੈਡਲ, 6 ਚਾਂਦੀ ਦੇ ਤਗਮੇ, ਅਤੇ 2 ਕਾਂਸੀ ਦੇ ਤਗਮੇ ਜਿੱਤੇ। ਅਤੇ ਕੁੱਲ 26 ਤਗਮੇ ਆਪਣੇ ਨਾਮ ਕੀਤੇ।
ਥਰੋਇੰਗ ਈਵੈਂਟਸ ਵਿੱਚ ਗੁਰਬਖਸ਼ ਸਿੰਘ ਸਿੱਧੂ ਨੇ ਸ਼ਾਟ ਪੁਟ ਅਤੇ ਡਿਸਕਸ਼ ਥ੍ਰੋ ਵਿੱਚ 2 ਚਾਂਦੀ ਦੇ ਤਗਮੇ ਜਿੱਤੇ। ਰਣਧੀਰ ਸਿੰਘ ਵਿਰਕ ਨੇ ਸ਼ਾਟ ਪੁਟ ਅਤੇਡਿਸਕਸ਼ ਥਰੋਅ ਵਿੱਚ 2 ਸੋਨ ਤਗਮੇ ਜਿੱਤੇ। ਮਿਸਟਰ ਵਿਰਕ ਪਹਿਲਾਂ ਰੀਨੋ , ਨੇਵਾਡਾ ਵਿਖੇ ਰਹਿ ਰਹੇ ਸਨ, ਇਸ ਸਮੇਂ ਫਰਿਜ਼ਨੋ, ਕੈਲੀਫੋਰਨੀਆ ਵਿੱਚਰਹਿ ਰਹੇ ਹਨ। ਸੁਖਦੇਵ ਸਿੰਘ ਸਿੱਧੂ ਨੇ ਸ਼ਾਟ ਪੁਟ ਅਤੇ ਡਿਸਕਸ਼ ਥਰੋਅ ਵਿੱਚ 2 ਸੋਨ ਤਗਮੇ ਜਿੱਤੇ। ਫੌਲਰ ਦੇ ਰਾਜ ਬਰਾੜ ਨੇ ਸ਼ਾਟ ਪੁਟ ਅਤੇ ਡਿਸਕਸ਼ ਥਰੋਅ ਵਿੱਚ 2 ਸੋਨ ਤਗਮੇ ਜਿੱਤੇ। ਰਾਜ ਬਰਾੜ ਜੀ ਮਰਹੂਮ ਜਮਲਾ ਜੱਟ ਜੀ ਦੇ ਵੀ ਸ਼ਗਿਰਦ ਰਹੇ ਹਨ। ਪਵਿਤਰ ਸਿੰਘ ਕਲੇਰ ਨੇ ਸ਼ਾਟ ਪੁਟ ਵਿੱਚ 2 ਅਤੇਡਿਸਕਸ਼ ਥਰੋਅ ਵਿੱਚ ਗੋਲਡ ਮੈਡਲ ਜਿੱਤੇ। ਚਰਨ ਸਿੰਘ ਗਿੱਲ ਨੇ ਡਿਸਕਸ਼ ਥਰੋਅ ਵਿੱਚ ਕਾਂਸੀ ਦਾ ਤਗਮਾ ਅਤੇ ਸ਼ਾਟ ਪੁਟ ਵਿੱਚ ਚੌਥਾ ਸਥਾਨ ਹਾਸਲਕੀਤਾ।
ਜੰਪ ਮੁਕਾਬਲਿਆਂ ਵਿੱਚ ਸੁਖਨੈਨ ਸਿੰਘ ਨੇ ਲੰਬੀ ਛਾਲ ਵਿੱਚ ਗੋਲਡ ਮੈਡਲ ਅਤੇ ਟ੍ਰਿਪਲ ਜੰਪ ਵਿੱਚ ਵੀ ਗੋਲਡ ਮੈਡਲ ਜਿੱਤਿਆ। ਦੌੜ ਦੇ ਮੁਕਾਬਲਿਆਂ ਵਿੱਚ, ਕਾਮਜੀਤ ਬੈਨੀਪਾਲ ਨੇ 400 ਮੀਟਰ ਅਤੇ 800 ਮੀਟਰ ਦੌੜ ਵਿੱਚ 2 ਚਾਂਦੀ ਦੇ ਤਗਮੇ , ਹਰਦੀਪ ਸਿੰਘ ਸੰਘੇੜਾ ਨੇ 400 ਮੀਟਰ ਦੌੜ ਵਿੱਚ 1 ਸੋਨ ਤਗਮਾ ਅਤੇ 200 ਮੀਟਰ ਦੌੜ ਵਿੱਚ 1 ਚਾਂਦੀ ਦਾ ਤਗਮਾ ਜਿੱਤਿਆ। 1600 ਮੀਟਰ ਦੌੜ/ਵਾਕ ਈਵੈਂਟ ਵਿੱਚ ਫਰਿਜ਼ਨੋ ਦੇ ਕਰਮ ਸਿੰਘ ਸੰਘਾ ਨੇ ਗੋਲਡ ਮੈਡਲ ਜਿੱਤਿਆ। ਚਰਨ ਸਿੰਘ ਗਿੱਲ ਨੇ 1600 ਮੀਟਰ ਦੌੜ/ਵਾਕ ਵਿੱਚਗੋਲਡ ਮੈਡਲ ਜਿੱਤਿਆ। 4×100 ਮੀਟਰ ਰਿਲੇਅ ਦੌੜ ਵਿੱਚ ਦੌੜਾਕ ਸੁਖਨੈਨ ਸਿੰਘ, ਕਮਲਜੀਤ ਸਿੰਘ ਬੈਨੀਪਾਲ, ਹਰਦੀਪ ਸਿੰਘ ਸੰਘੇੜਾ ਅਤੇ ਚਰਨ ਸਿੰਘ ਗਿੱਲ ਨੇ ਗੋਲਡਮੈਡਲ ਜਿੱਤੇ।
ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਪੰਜਾਬੀ ਭਾਈਚਾਰੇ ਵੱਲੋ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ। ਇਸ ਵਿਸਾਲੀਆ ਟਰੈਕ ਅਤੇ ਫੀਲਡ ਮੀਟ ਲਈ ਸਾਰੇ ਪੰਜਾਬੀ ਐਥਲੀਟਾਂ ਨੂੰ ਪਰਫੈਕਟ ਐਚ-2O ਵਾਟਰ ਸੋਲਿਊਸ਼ਨਜ਼ ਦੁਆਰਾ ਸਪਾਂਸਰ ਕੀਤਾ ਗਿਆਸੀ। ਕੰਪਨੀ ਦੇ ਮਾਲਕ ਹੀਰਾਮ ਨੇ ਅਥਲੀਟਾਂ ਲਈ ਰਜਿਸਟ੍ਰੇਸ਼ਨ ਫੀਸ ਅਦਾ ਕੀਤੀ।