ਸਿੱਖ ਕੌਮ ਦੇ ਅਮਰੀਕਾ ’ਚ ਮਹਾਨ ਆਗੂ ਮਰਹੂਮ ਡਾ. ਗੁਰਮੀਤ ਸਿੰਘ ਔਲਖ ਦੇ ਅਧੂਰੇ ਕਾਰਜ ਨੂੰ ਅੱਗੇ ਤੋਰਨ ਲਈ ਸਿੱਖ ਅਸੰਬਲੀ ਆਫ ਅਮਰੀਕਾ ਵਲੋਂ 16 ਮਾਰਚ ਨੂੰ ਸ਼ਿਕਾਗੋ ਦੇ ਐਟਲਾਂਟਿਸ ਬੈਂਕਟੁਹਾਲ ਵਿੱਚ ਪੰਥਕ ਇਕੱਤਰਤਾ

ਸਿੱਖ ਕੌਮ ਦੇ ਅਮਰੀਕਾ ’ਚ ਮਹਾਨ ਆਗੂ ਮਰਹੂਮ ਡਾ. ਗੁਰਮੀਤ ਸਿੰਘ ਔਲਖ ਦੇ ਅਧੂਰੇ ਕਾਰਜ ਨੂੰ ਅੱਗੇ ਤੋਰਨ ਲਈ ਸਿੱਖ ਅਸੰਬਲੀ ਆਫ ਅਮਰੀਕਾ ਵਲੋਂ 16 ਮਾਰਚ ਨੂੰ ਸ਼ਿਕਾਗੋ ਦੇ ਐਟਲਾਂਟਿਸ ਬੈਂਕਟੁਹਾਲ ਵਿੱਚ ਪੰਥਕ ਇਕੱਤਰਤਾ

ਪੈਲਾਟਾਇਨ/ਸ਼ਿਕਾਗੋ, (ਸਾਡੇ ਲੋਕ) : ਸਿੱਖ ਕੌਮ ਦੇ ਮੁੱਦਿਆਂ ਨੂੰ ਵਾਸ਼ਿੰਗਟਨ ਡੀਸੀ ਵਿੱਚ ਲੌਬਿੰਗ ਰਾਹੀਂ ਅਤੇ ਡਾਕਟਰ ਗੁਰਮੀਤ ਸਿੰਘ ਔਲਖ ਦੇ ਅਧੂਰੇ ਕਾਰਜ ਨੂੰ ਅੱਗੇ ਤੋਰਨ ਲਈ ਹੋਂਦ ਵਿੱਚ ਆਈ ਸੰਸਥਾ ਸਿੱਖ ਅਸੰਬਲੀ ਆਫ ਅਮਰੀਕਾ ਵਲੋਂ 16 ਮਾਰਚ ਨੂੰ ਸ਼ਿਕਾਗੋ ਦੇ ਐਟਲਾਂਟਿਸ ਬੈਂਕਟੁਹਾਲ ਵਿੱਚ ਪੰਥਕ ਇਕੱਤਰਤਾ ਕੀਤੀ ਗਈ। ਸਿੱਖ ਅਸੰਬਲੀ ਆਫ ਅਮਰੀਕਾ ਵਲੋਂ ਆਪਣੇ ਤੌਰ ’ਤੇ ਇਹ ਅਮਰੀਕਾ ਵਿੱਚ ਦੂਜੀ ਇਕੱਤਰਤਾ ਕੀਤੀ ਗਈ ਹੈ। ਪਹਿਲੀ ਇਕੱਤਰਤਾ ਨਿਊਜਰਸੀ ਦਸੰਬਰ 2023 ਵਿੱਚ ਕੀਤੀ ਗਈ ਸੀ। ਇਨ੍ਹਾਂ ਇਕੱਤਰਤਾਵਾਂ ਦਾ ਮੁੱਖ ਮਕਸਦ ਸਿੱਖ ਸੰਗਤਾਂ ਨੂੰ ਅਸੰਬਲੀ ਵਲੋਂ ਕੀਤੀ ਜਾ ਰਹੀ ਲੌਬਿੰਗ ਰਾਹੀਂ ਉਠਾਏ ਮਸਲਿਆਂ ਅਤੇ ਆਪਣੀ ਕਾਰਗੁਜਾਰੀ ਤੋਂ ਜਾਣੂ ਕਰਵਾਉਣਾ ਹੈ। ਸਿੱਖ ਅਸੰਬਲੀ ਆਫ਼ ਅਮਰੀਕਾ 2023 ਹੋਂਦ ਵਿੱਚ ਆਈ ਸੀ। ਅਸੰਬਲੀ ਦੇ ਇਸ ਸਮੇਂ ਤਿੰਨ ਡਿਰੈਕਟਰ ਸ੍ਰ. ਪਵਨ ਸਿੰਘ, ਸ੍ਰ. ਸਵਰਨਜੀਤ ਸਿੰਘ ਤੇ ਸ੍ਰ. ਸਿਮਰਜੋਤ ਸਿੰਘ ਹਨ। ਇਹ ਸੰਸਥਾ ਡਾਕਟਰ ਗੁਰਮੀਤ ਸਿੰਘ ਔਲਖ ਦੇ ਪੁਰਾਣੇ ਸਾਥੀ ਸਾਬਕਾ ਕਾਂਗਰਸਮੈਨ ਮਿਸਟਰ ਡਾਨ ਬਰਟਨ ਦੇ ਨਾਲ ਵਾਸ਼ਿੰਗਟਨ ਡੀਸੀ ਵਿੱਚ ਕੰਮ ਕਰਦੀ ਹੈ। ਸੰਸਥਾ ਵਲੋਂ ਸਿੱਖ ਯੂਥ ਨੂੰ ਆਪਣੇ ਨਾਲ ਜੋੜਨ ਦੇ ਵੀ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖ ਅਸੈਂਬਲੀ ਆਫ ਅਮਰੀਕਾ ਦੇ ਸੱਦੇ ਪਹੁੰਚੀਆਂ ਸੰਸਥਾਵਾਂ ਤੇ ਸ਼ਖਸ਼ੀਅਤਾਂ ਦੇ ਨਾਮ ਪੈਲਾਟਾਇਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਿਕਾਗੋ ਯੂਨਿਟ ਪੈਲਾਟਾਇਨ ਗੁਰਦੁਆਰਾ ਸਾਹਿਬ ਕਾਰਸੇਵਾ ਦੇ ਮੈਂਬਰ ਪੰਥਕ ਸਲੇਟ ਦੀ ਟੀਮ ਤੇ ਸਪੋਟਰ ਪੀਐਚਓ, ਪੀਸੀਐਸ ਦੇ ਸਾਬਕਾ ਅਹੁਦੇਦਾਰ, ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ, ਸ਼ੇਰੇ ਪੰਜਾਬ ਸਪੋਰਟਸ ਅਤੇ ਕਲਚਰਲ ਕਲੱਬ ਸ਼ਿਕਾਗੋ ਦੀ ਸਮੁੱਚੀ ਟੀਮ ਪਹੁੰਚੀ। ਵਿਸ਼ੇਸ਼ ਤੌਰ ’ਤੇ ਪਹੁੰਚੇ ਮਹਿਮਾਨ ਸ੍ਰ. ਰੁਪਿੰਦਰ ਸਿੰਘ ਬਾਠ ਉਹਾਇਓ, ਸ੍ਰ. ਆਗਿਆਪਾਲ ਸਿੰਘ ਬਾਠ ਵਰਜੀਨੀਆ, ਬਿਕਰਮਜੀਤ ਸਿੰਘ ਵਰਜੀਨੀਆ ਅਤੇ ਸ੍ਰ. ਦਲਬੀਰ ਸਿੰਘ ਚੀਮਾ ਤੇ ਪਰਿਵਾਰ ਗਿਲਸਬਰਗ ਇਲੀਨਾਇਸ ਸਟੇਜ ਦੀ ਸੇਵਾ ਸੰਤ ਬਲਬੀਰ ਸਿੰਘ ਨੇ ਨਿਭਾਈ। ਬੁਲਾਰਿਆਂ ਵਿੱਚ ਸਿੱਖ ਐਸੰਬਲੀ ਆਫ ਅਮਰੀਕਾ ਵਲੋਂ ਸ੍ਰ. ਪਵਨ ਸਿੰਘ ਵਰਜੀਨੀਆ, ਸ੍ਰ. ਸਿਮਰਜੋਤ ਸਿੰਘ ਕਾਂਗਰਸਮੈਨ ਮਿਸਟਰ ਡਾਨ ਬਰਟਨ, ਸੰਗਤੀ ਤੌਰ ’ਤੇ ਬੁਲਾਰੇ ਸ੍ਰ. ਜੈਰਾਮ ਸਿੰਘ, ਸ੍ਰ. ਹਰਕੀਰਤ ਸਿੰਘ ਸੰਧੂ, ਸ੍ਰ. ਆਗਿਆਪਾਲ ਸਿੰਘ ਬਾਠ, ਸ੍ਰ. ਪਰਮਿੰਦਰ ਸਿੰਘ ਵਾਲੀਆ, ਸ੍ਰ. ਸਤਨਾਮ ਸਿੰਘ ਔਲਖ ਸਨ ਅਤੇ ਸਮੁੱਚੇ ਤੌਰ ’ਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਸ੍ਰ. ਮੱਖਣ ਸਿੰਘ ਕਲੇਰ ਵਲੋਂ ਕੀਤਾ ਗਿਆ।