ਇਲਾਹੀ ਰੰਗ ’ਚ ਰੰਗਿਆ ਗਿਆ, ਰੀਓਲਿੰਡਾ

ਇਲਾਹੀ ਰੰਗ ’ਚ ਰੰਗਿਆ ਗਿਆ, ਰੀਓਲਿੰਡਾ

ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 24ਵੇਂ ਮਹਾਨ ਨਗਰ ਕੀਰਤਨ ’ਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ
ਸੈਕਰਾਮੈਂਟੋ/ਕੈਲੀਫੋਰਨੀਆ : ਗੁਰੂ ਰਵਿਦਾਸ ਟੈਂਪਲ ਰੀਓਲਿੰਡਾ ਸੈਕਰਾਮੈਂਟੋ, ਕੈਲੀਫੋਰਨੀਆ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 10 ਮਾਰਚ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। 09 ਮਾਰਚ ਸ਼ਨਿੱਚਰਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਕੀਰਤਨ ਦਰਬਾਰ ਸਜਾਇਆ ਗਿਆ, ਕੀਰਤਨੀੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਪਵਿੱਤਰ ਨਿਸ਼ਾਨ ਸਾਹਿਬ ਵੀ ਚੜ੍ਹਾਏ ਗਏ, ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਆਰੰਭ ਕੀਤੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਐਤਵਾਰ 10 ਮਾਰਚ ਨੂੰ ਪਾਏ ਗਏ। ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਜਾ ਰਹੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਤੋਂ ਰਾਗੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਜਾ ਰਿਹਾ ਸੀ। ਨਗਰ ਕੀਰਤਨ ਦੇ ਰਸਤੇ ਸੰਗਤਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਸਨ।
ਨਗਰ ਕੀਰਤਨ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਅਤੇ ਅਰਦਾਸ ਉਪਰੰਤ ਨਗਰ ਕੀਰਤਨ ਦੀ ਸਮਾਪਤ ਕੀਤੀ ਗਈ। ਗੁਰੂ ਘਰ ਦੇ ਮੇਨ ਹਾਲ ਵਿਚ ਕੀਰਤਨ ਦਾ ਪ੍ਰਵਾਹ ਨਿਰੰਤਰ ਜਾਰੀ ਰਿਹਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮਹਾਨ ਨਗਰ ਕੀਰਤਨ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਚਾਰੇ ਪਾਸੇ ਗੁਰੂ ਕੇ ਲੰਗਰ ਚਲ ਰਹੇ ਸਨ ਕਿਤੇ ਮੱਕੀ ਦੀ ਰੋਟੀ ਸਰੋਂ ਦਾ ਸਾਗ, ਕਿਸੇ ਪਾਸੇ ਗੰਨੇ ਦਾ ਤਾਜਾ ਤਾਜਾ ਰੱਸ ਪਿਆਇਆ ਜਾ ਰਿਹਾ ਸੀ ਕਈ ਪਰਿਵਾਰਾਂ ਦੇ ਪਰਿਵਾਰਾਂ ਨੇ ਛੋਲੇ, ਭਟੂਰੇ, ਪਕੌੜੇ, ਜਲੇਬੀਆਂ ਦੇ ਲੰਗਰ ਲਗਾਏ ਹੋਏ ਸਨ, ਕਿਸੇ ਪਾਸੇ ਸੇਵਾਦਾਰਾਂ ਵਲੋਂ ਤਾਜ਼ੀਆਂ ਤਾਜ਼ੀਆਂ ਛੱਲੀਆਂ ਭੁੰਨ ਕੇ ਖੁਆਈਆਂ ਜਾ ਰਹੀਆਂ ਸੀ। ਕਿਸੇ ਪਾਸੇ ਮੈਂਗੋ ਸ਼ੇਕ ਤਾਜ਼ਾ ਤਾਜ਼ਾ ਜੂਸ ਪਿਲਾਇਆ ਜਾ ਰਿਹਾ ਸੀ। ਸ਼ਰਧਾਵਾਨ ਸਮੇਤ ਪਰਿਵਾਰ ਅਤੇ ਟੀਮ ਦੇ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਸਨ ਅਤੇ ਹੋਰ ਅਣਗਿਣਤ ਸੰਗਤਾਂ ਸੇਵਾ ਕਰ ਰਹੇ ਸਨ। ਗੁਰੂ ਦੀਆਂ ਬੇਤਹਾਸ਼ਾ ਖੁਸ਼ੀਆਂ ਲੈ ਰਹੇ ਹਾਂ। ਪ੍ਰਬੰਧਕਾਂ ਵਲੋਂ ਵਧੀਆ ਪ੍ਰਬੰਧ ਕੀਤੇ ਗਏ ਸਨ।