ਕੌਮਾਂਤਰੀ ਮਹਿਲਾ ਦਿਵਸ ਮੌਕੇ ਕੇਜਰੀਵਾਲ ਵੱਲੋਂ ਔਰਤਾਂ ਨਾਲ ਮੁਲਾਕਾਤ

ਕੌਮਾਂਤਰੀ ਮਹਿਲਾ ਦਿਵਸ ਮੌਕੇ ਕੇਜਰੀਵਾਲ ਵੱਲੋਂ ਔਰਤਾਂ ਨਾਲ ਮੁਲਾਕਾਤ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਲੀ ’ਚ ਔਰਤਾਂ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਐਕਸ ਉਪਰ ਲਿਖਿਆ, ‘ਨਾਰੀ ਸ਼ਕਤੀ ਨੂੰ ਸਮਰਪਿਤ ਮਹਿਲਾ ਦਿਵਸ ’ਤੇ ਸਾਰੀਆਂ ਔਰਤਾਂ ਨੂੰ ਸਤਿਕਾਰ ਅਤੇ ਪਿਆਰ ਨਾਲ ਸ਼ੁਭਕਾਮਨਾਵਾਂ। ਸਾਡੀ ਸਰਕਾਰ ਨੇ ਸਾਰੀਆਂ ਮਾਵਾਂ ਅਤੇ ਭੈਣਾਂ ਦੇ ਸਸ਼ਕਤੀਕਰਨ ਲਈ ਹਰ ਮਹੀਨੇ 1000 ਰੁਪਏ ਮਾਣ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਆਓ ਅਸੀਂ ਔਰਤਾਂ ਨੂੰ ਅੱਗੇ ਵਧਣ ’ਚ ਸਹਿਯੋਗ ਕਰੀਏ ਅਤੇ ਇੱਕ ਹੋਰ ਸਕਾਰਾਤਮਕ ਸਮਾਜਿਕ ਅਤੇ ਆਰਥਿਕ ਤਬਦੀਲੀ ਲਿਆਉਣ ਵਿੱਚ ਉਨ੍ਹਾਂ ਨਾਲ ਜੁੜੀਏ।’