1984 ਦੇ ਕਤਲੇਆਮ ਦੀ ਯਾਦ ’ਚ ਤ੍ਰਿਲੋਕਪੁਰੀ ਵਿਖੇ ਗੁਰਦੁਆਰੇ ਦਾ ਨੀਂਹ ਪੱਥਰ ਰੱਖਿਆ, ਇਸ ਇਲਾਕੇ ’ਚ ਮਾਰੇ ਗਏ ਸਨ 400 ਤੋਂ ਵੱਧ ਸਿੱਖ

1984 ਦੇ ਕਤਲੇਆਮ ਦੀ ਯਾਦ ’ਚ ਤ੍ਰਿਲੋਕਪੁਰੀ ਵਿਖੇ ਗੁਰਦੁਆਰੇ ਦਾ ਨੀਂਹ ਪੱਥਰ ਰੱਖਿਆ, ਇਸ ਇਲਾਕੇ ’ਚ ਮਾਰੇ ਗਏ ਸਨ 400 ਤੋਂ ਵੱਧ ਸਿੱਖ

ਨਵੀਂ ਦਿੱਲੀ- ਨਵੰਬਰ 1984 ਦੇ ਵਿੱਚ ਸਿੱਖਾਂ ਦੇ ਕਤਲੇਆਮ ਕਾਰਨ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਹੀਦੀ ਅਸਥਾਨ 30, 32 ਬਲਾਕ ਤ੍ਰਿਲੋਕਪੁਰੀ, ਯਮੁਨਾ ਪਾਰ (ਨਵੀਂ ਦਿੱਲੀ) ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਨੇ ਨੀਹ ਪੱਥਰ ਰੱਖਿਆ| ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਜਾ ਰਿਹਾ ਹੈ। ਕਤਲੇਆਮ ਦੌਰਾਨ ਇਸ ਇਲਾਕੇ ਵਿੱਚ ਚਾਰ ਗਲੀਆਂ ਅੰਦਰ 400 ਤੋਂ ਵੱਧ ਸਿੱਖਾਂ ਨੂੰ ਘੇਰ ਕੇ ਸਮੂਹਿਕ ਕਤਲੇਆਮ ਕੀਤਾ ਗਿਆ ਸੀ ਤੇ ਸਿਰਫ਼ ਔਰਤਾਂ ਤੇ ਕੁਝ ਬੱਚੇ ਹੀ ਬਚੇ ਸਨ। ਦਿੱਲੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭੁੱਲਰ ਸਮੇਤ ਰਜਿੰਦਰ ਸਿੰਘ ਰਾਜੂ, ਗੁਰਦਿਆਲ ਸਿੰਘ ਨਾਗੂ, ਸੋਹਣ ਸਿੰਘ ਅਤੇ ਸਮੂਹ ਗੁਰਦੁਆਰਾ ਕਮੇਟੀ ਮੈਂਬਰਾਂ ਵੱਲੋਂ ਸੰਗਤਾਂ ਨੂੰ ਨਿਰਮਾਣ ਕਾਰਜਾਂ ਵਿੱਚ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਮੌਕੇ ਮਨਚਾ ਸਿੰਘ ਮੁਖੀ, ਇੰਦਰ ਸਿੰਘ ਤੇ ਗੁਰਦੀਪ ਸਿੰਘ ਟਹਿਲੀਆ ਹਾਜ਼ਰ ਸਨ।