ਜਸਵਿੰਦਰ ਸਿੰਘ ਛਿੰਦਾ ਦੇ ਕਹਾਣੀ ਸੰਗ੍ਰਹਿ ‘ਜੋ ਬ੍ਰਹਮੰਡੇ ਸੋਈ ਪਿੰਡੇ’ ਨੂੰ ਉੱਘੇ ਲੇਖਕਾਂ ਨੇ ਕੀਤਾ ਲੋਕ ਅਰਪਣ

ਜਸਵਿੰਦਰ ਸਿੰਘ ਛਿੰਦਾ ਦੇ ਕਹਾਣੀ ਸੰਗ੍ਰਹਿ ‘ਜੋ ਬ੍ਰਹਮੰਡੇ ਸੋਈ ਪਿੰਡੇ’ ਨੂੰ ਉੱਘੇ ਲੇਖਕਾਂ ਨੇ ਕੀਤਾ ਲੋਕ ਅਰਪਣ

ਜਗਰਾਉਂ, (ਸਾਡੇ ਲੋਕ ਬਿਊਰੋ)- ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਵਲੋਂ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਸਹਿਯੋਗ ਨਾਲ ਸੰਸਥਾ ਦੇ ਜਨਰਲ ਸਕੱਤਰ, ਉੱਘੇ ਨਾਵਲਕਾਰ ਤੇ ਕਹਾਣੀਕਾਰ ਜਸਵਿੰਦਰ ਸਿੰਘ ਛਿੰਦਾ ਦੇਹੜਕੇ ਦੇ ਕਹਾਣੀ ਸੰਗ੍ਰਹਿ ‘ਜੋ ਬ੍ਰਹਮੰਡੇ ਸੋਈ ਪਿੰਡੇ’ ਨੂੰ ਲੋਕ ਅਰਪਣ ਕਰਨ ਦਾ ਸਮਾਗਮ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ ਜਗਰਾਉਂ ਵਿਖੇ ਕਰਵਾਇਆ ਗਿਆ। ਜਿਸ ਵਿਚ ਸਾਹਿਤ ਜਗਤ ਦੀਆਂ ਮਹਾਨ ਹਸਤੀਆਂ ਸਾਬਕਾ ਡੀ. ਆਈ. ਜੀ. ਗੁਰਪ੍ਰੀਤ ਸਿੰਘ ਤੂਰ, ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਪ੍ਰਸਿੱਧ ਅਲੋਚਕ ਡਾ. ਸੁਰਜੀਤ ਬਰਾੜ, ਸ਼੍ਰੋਮਣੀ ਗੀਤਕਾਰ ਅਮਰੀਕ ਸਿੰਘ ਤਲਵੰਡੀ, ਖੇਡ ਲੇਖਕ ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਸਾਬਕਾ ਐਸ. ਡੀ. ਐਮ. ਹਰਚਰਨ ਸਿੰਘ ਸੰਧੂ, ਪ੍ਰੋ. ਕਰਮ ਸਿੰਘ ਸੰਧੂ ਪ੍ਰਧਾਨ ਸਾਹਿਤ ਸਭਾ ਜਗਰਾਉਂ ਵਿਸ਼ੇਸ਼ ਮਹਿਮਾਨਾਂ ਨੇ ਦੋਵੇਂ ਸੰਸਥਾਂਵਾਂ ਦੇ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਤੇ ਰਛਪਾਲ ਸਿੰਘ ਚਕਰ ਦੀ ਅਗਵਾਈ ਹੇਠ ਇਸ ਕਹਾਣੀ ਸੰਗ੍ਰਹਿ ਨੂੰ ਲੋਕ ਅਰਪਣ ਕੀਤਾ। ਇਹ ਸਮਾਗਮ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦੇ ਆਗਮਨ ਪੁਰਬ ਅਤੇ ਮਾਤ ਭਾਸ਼ਾ ਪੰਜਾਬੀ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ। ਸਭ ਤੋਂ ਪਹਿਲਾਂ ਮੁੱਖ ਸਲਾਹਕਾਰ, ਸਾਬਕਾ ਡਿਪਟੀ ਡਾਇਰੈਕਟਰ ਡਾ. ਬਲਦੇਵ ਸਿੰਘ ਨੇ ਸਭਾ ਦੇ ਸਾਬਕਾ ਪ੍ਰਧਾਨ ਉੱਘੇ ਵਿਅੰਗਕਾਰ ਮਰਹੂਮ ਰਜਿੰਦਰ ਪਾਲ ਸ਼ਰਮਾ ਨੂੰ ਯਾਦ ਕੀਤਾ ਅਤੇ ਇਕ ਮਿੰਟ ਮੋਨ ਧਾਰ ਕੇ ਸ਼ਰਧਾਂਜ਼ਲੀ ਭੇਟ ਕੀਤੀ। ਉਪਰੰਤ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਨੇ ਸਮੂਹ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਕਿਤਾਬ ਨੂੰ ਜਾਰੀ ਕਰਨ ਉਪਰੰਤ ਆਏ ਮਹਿਮਾਨ ਲੇਖਕਾਂ ਸਾਬਕਾ ਐਸ. ਡੀ. ਐਮ. ਹਰਚਰਨ ਸਿੰਘ ਸੰਧੂ, ਪ੍ਰਿੰ. ਬਲਵੰਤ ਸਿੰਘ ਸੰਧੂ, ਅਮਰੀਕ ਸਿੰਘ ਤਲਵੰਡੀ, ਪ੍ਰਿੰ. ਕਰਮ ਸਿੰਘ ਸੰਧੂ ਪ੍ਰਧਾਨ ਸਾਹਿਤ ਸਭਾ ਅਤੇ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਬੋਲਦਿਆਂ ਕਿਹਾ ਕਿ ਜਸਵਿੰਦਰ ਸਿੰਘ ਛਿੰਦਾ ਦੇਹੜਕੇ ਪੱਤਰਕਾਰੀ ’ਚ ਨਿਰਪੱਖ, ਨਿਡਰ ਤੇ ਇਮਾਨਦਾਰੀ ਦੀ ਮਿਸਾਲ ਤਾਂ ਹੈ ਹੀ ਹਨ, ਪਰ ਇਹ ਲੇਖਕ ਵੀ ਕਮਾਲ ਦੇ ਹਨ ਜਿਨ੍ਹਾਂ ਦੀ ਪਹਿਲੀ ਲਿਖਤ ਨਾਵਲ ‘ਹਵਾਲਾਤ’ ਨੇ ਹੀ ਸਾਬਤ ਕਰ ਦਿੱਤਾ ਸੀ ਕਿ ਇਸ ਲੇਖਕ ਤੋਂ ਭਵਿੱਖ ’ਚ ਵੱਡੀਆਂ ਉਮੀਦਾਂ ਹਨ।ਹੁਣ ਕਹਾਣੀਆਂ ਰਾਹੀਂ ਹਾਜ਼ਰੀ ਭਰੀ ਹੈ ਤਾਂ ਸਪੱਸ਼ਟ ਹੋ ਗਿਆ ਹੈ। ਉਹ ਨਾਵਲ ਹੀ ਨਹੀਂ ਸਗੋਂ ਬੇਹੱਦ ਚੰਗੀਆਂ ਕਹਾਣੀਆਂ ਕਹਿਣ ਦੀ ਮੁਹਾਰਤ ਵੀ ਰੱਖਦੇ ਹਨ। ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਅਤੇ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਆਪਣੇ ਪਹਿਲੇ ਨਾਵਲ ‘ਹਵਾਲਾਤ’ ਨਾਲ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਨਾਵਲਕਾਰਾਂ ਦੀ ਕਤਾਰ ’ਚ ਸ਼ੁਮਾਰ ਹੋ ਚੁੱਕੇ ਛਿੰਦਾ ਦੇਹੜਕੇ ਨੇ ਹੁਣ ਕਹਾਣੀ ਜਗਤ ’ਚ ਵੀ ਪ੍ਰਵੇਸ਼ ਕਰਕੇ ਉਨ੍ਹਾਂ ਲੇਖਕਾਂ ਦੀ ਕਤਾਰ ’ਚ ਆਪਣਾ ਨਾਂਅ ਦਰਜ਼ ਕਰਵਾ ਲਿਆ, ਜਿਸ ਲੇਖਕ ਦੀਆਂ ਢਾਈ ਕਹਾਣੀਆਂ ਨੇ ਹੀ ਉਸ ਨੂੰ ਦੁਨੀਆਂ ਦਾ ਮਹਾਨ ਲੇਖਕ ਬਣਾ ਦਿੱਤਾ ਸੀ। ਛਿੰਦਾ ਦੇਹੜਕੇ ਦੀ ਇਕ ਇਕ ਕਹਾਣੀ ਕਮਾਲ ਹੈ ਅਤੇ ਕਹਾਣੀ ਕਹਿਣ ਦਾ ਬਲ ਸਲਾਹੁਣਯੋਗ ਹੈ। ਉੱਘੇ ਲੇਖਕ ਤੇ ਅਲੋਚਕ ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਜਸਵਿੰਦਰ ਸਿੰਘ ਛਿੰਦਾ ਦੇਹੜਕੇ ਦੀਆਂ ਸਾਰੀਆਂ ਕਹਾਣੀਆਂ ਨਿੱਠ ਕੇ ਪੜ੍ਹੀਆਂ ਹਨ। ਹਰ ਕਹਾਣੀ ਇਨਸਾਨੀ ਰਿਸ਼ਤਿਆਂ ’ਚ ਆਏ ਨਿਘਾਰ ਦੀ ਗੱਲ ਕਰਦੀਆਂ ਹਨ। ਛਿੰਦੇ ਤੋਂ ਸਾਹਿਤ ਜਗਤ ਨੂੰ ਕਹਾਣੀ ਅਤੇ ਨਾਵਲ ਲੇਖਣੀ ਵਿਚ ਵੱਡੀਆਂ ਉਮੀਦਾਂ ਹਨ। ਗੁਰਪ੍ਰੀਤ ਸਿੰਘ ਤੂਰ ਸਾਬਕਾ ਡੀ. ਆਈ. ਜੀ. ਨੇ ਕਿਹਾ ਕਿ ਜਸਵਿੰਦਰ ਸਿੰਘ ਛਿੰਦਾ ਨੇ ਨਿਰਪੱਖ ਤੇ ਨਿੱਡਰ ਪੱਤਰਕਾਰੀ ਦਾ ਮੁਕਾਮ ਹਾਸਲ ਕੀਤਾ ਹੈ ਅਤੇ ਪੱਤਰਕਾਰੀ ਕਰਕੇ ਹੀ ਉਨ੍ਹਾਂ ਦੀ ਛਿੰਦੇ ਨਾਲ ਸਾਂਝ ਬਣੀ। ਹੁਣ ਲੇਖਣੀ ਵਿਚ ਵੀ ਉਸ ਨੇ ਵੱਡਾ ਮੁਕਾਮ ਹਾਸਲ ਕੀਤਾ ਹੈ। ਸਮੂਹ ਸਾਹਿਤਕਾਰਾਂ ਨੇ ਛਿੰਦਾ ਦੇਹੜਕੇ ਨੂੰ ਵਧਾਈਆਂ ਦਿੱਤੀਆਂ। ਮਾ. ਅਵਤਾਰ ਸਿੰਘ ਭੁੱਲਰ, ਬਲਵਿੰਦਰ ਸਿੰਘ ਚਕਰ, ਡਾ. ਅਮਨ ਅੱਚਰਵਾਲ, ਡਾ. ਨਾਜ਼ਰ ਸਿੰਘ ਬਾਠ ਅਤੇ ਬੀਬੀ ਮਨਜੀਤ ਕੌਰ ਦੇਹੜਕਾ ਨੇ ਵੀ ਹਾਜ਼ਰੀ ਲਵਾਈ। ਆਖ਼ਿਰ ’ਚ ਜਸਵਿੰਦਰ ਸਿੰਘ ਛਿੰਦਾ ਦੇਹੜਕੇ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਸ਼ਪਾਲ ਮਹਿਤਾ, ਚਰਨਜੀਤ ਕੌਰ ਗਰੇਵਾਲ, ਕਾਨਤਾ ਦੇਵੀ, ਮਾ. ਅਵਤਾਰ ਸਿੰਘ ਭੁੱਲਰ, ਅਜੀਤ ਪਿਆਸਾ, ਉੱਘੀ ਸਮਾਜ ਸੇਵਿਕਾ ਬੀਬੀ ਮਨਜੀਤ ਕੌਰ ਦੇਹੜਕਾ, ਭਾਈ ਦਰਸ਼ਨ ਸਿੰਘ ਹਠੂਰ, ਜੀਵਨ ਕੁਮਾਰ ਗੋਲਡੀ, ਡਾ. ਅਮਨ ਅੱਚਰਵਾਲ, ਬਲਵਿੰਦਰ ਸਿੰਘ ਚਕਰ, ਜਸਵੰਤ ਭਾਰਤੀ, ਡਾ. ਨਾਜ਼ਰ ਸਿੰਘ ਬਾਠ, ਰਾਜਵਿੰਦਰ ਸਿੰਘ ਚੀਮਾ, ਰਜਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।