ਬੀਜੇਪੀ ਆਗੂ ਰੰਜੀਤ ਕਤਲ ਵਿੱਚ 15 ਮੁਸਲਮਾਨਾ ਨੂੰ ਸਜ਼ਾ-ਏ-ਮੌਤ

ਬੀਜੇਪੀ ਆਗੂ ਰੰਜੀਤ ਕਤਲ ਵਿੱਚ 15 ਮੁਸਲਮਾਨਾ ਨੂੰ ਸਜ਼ਾ-ਏ-ਮੌਤ

ਅਲਾਪੁਝਾ : ਕੇਰਲ ਦੀ ਇਕ ਅਦਾਲਤ ਨੇ ਦਸੰਬਰ 2021 ’ਚ ਕੇਰਲ ਦੇ ਅਲਾਪੁਝਾ ਜ਼ਿਲ੍ਹੇ ’ਚ ਭਾਜਪਾ ਦੀ ਹੋਰ ਪਿਛੜੀ ਸ਼੍ਰੇਣੀ (ਓ. ਬੀ. ਸੀ.) ਸ਼ਾਖਾ ਦੇ ਆਗੂ ਰੰਜੀਤ ਸ਼੍ਰੀਨਿਵਾਸਨ ਕਤਲ ਮਾਮਲੇ ’ਚ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (P69) ਨਾਲ ਜੁੜੇ 15 ਮੁਸਲਮਾਨਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਵਧੀਕ ਜ਼ਿਲ੍ਹਾ ਜੱਜ ਮਾਵੇਲੀਕਾਰਾ ਵੀ.ਜੀ. ਸ਼੍ਰੀਦੇਵੀ ਨੇ ਦੋਸ਼ੀਆਂ ਨੂੰ ਸਜ਼ਾ ਸੁਣਾਈ। ਇਸਤਗਾਸਾ ਪੱਖ ਨੇ ਦੋਸ਼ੀਆਂ ਲਈ ਵੱਧ ਤੋਂ ਵੱਧ ਸਜ਼ਾ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ P69 ਦੇ ਇਹ ਮੈਂਬਰ ਇਕ ‘ਸਿੱਖਿਅਤ ਕਤਲ ਦਸਤੇ’ ਨਾਲ ਸਬੰਧਤ ਸਨ ਅਤੇ ਜਿਸ ਬੇਰਹਿਮੀ ਅਤੇ ਘਿਨਾਉਣੇ ਤਰੀਕੇ ਨਾਲ ਪੀੜਤ ਨੂੰ ਉਸਦੀ ਮਾਂ, ਬੱਚੇ ਅਤੇ ਪਤਨੀ ਦੇ ਸਾਹਮਣੇ ਮਾਰਿਆ ਗਿਆ ਸੀ, ਉਹ ‘ਬਹੁਤ ਦੁਰਲੱਭ’ ਅਪਰਾਧ ਦੀ ਸ਼੍ਰੇਣੀ ਦੇ ਦਾਇਰੇ ਵਿਚ ਆਉਂਦਾ ਹੈ। ਦੱਸਣਯੋਗ ਹੈ ਕਿ ਰੰਜੀਤ ਦਾ 19 ਦਸੰਬਰ 2021 ਨੂੰ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ਸਾਹਮਣੇ ਹਥੌੜੇ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕੇਰਲ ਦੇ ਅਲਾਪੁਝਾ ਜ਼ਿਲ੍ਹੇ ਦੀ ਮਾਵੇਲੀਕਾਰਾ ਅਦਾਲਤ ਨੇ ਨਈਸਮ, ਮੁਹੰਮਦ ਅਸਲਮ, ਅਨੂਪ, ਅਜਮਲ, ਅਬਦੁੱਲ ਕਲਾਮ, ਸਫਰੂਦੀਨ, ਮਨਸ਼ਾਦ, ਜਸੀਬ ਰਾਜਾ, ਨਵਾਸ, ਸਮੀਰ, ਨਜ਼ੀਰ, ਜ਼ਾਕਿਰ ਹੁਸੈਨ, ਸ਼ਾਜੀ ਅਤੇ ਸ਼ੇਰਨੁਸ ਅਸ਼ਰਫ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਹ ਸਾਰੇ ਅਲਾਪੁਝਾ ਦੇ ਵਸਨੀਕ ਹਨ ਅਤੇ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ P69 ਅਤੇ ਇਸ ਦੇ ਸਿਆਸੀ ਵਿੰਗ S4P9 ਨਾਲ ਜੁੜੇ ਹੋਏ ਹਨ।