ਜੇਕਰ ਕੋਈ ਅਮਰੀਕਾ ਦੇ ਸ਼ਹਿਰੀ ਦੀ ਮੁਖਬਰੀ ਕਰਦਾ, ਤੁਹਾਨੂੰ ਜਾਂ ਪ੍ਰਵਾਰ ਨੂੰ ਧਮਕੀ ਦਿੰਦਾ ਤਾਂ Eederal Bureau of Investigation (FBI) ਨਾਲ ਸੰਪਰਕ ਕਰੋ

ਜੇਕਰ ਕੋਈ ਅਮਰੀਕਾ ਦੇ ਸ਼ਹਿਰੀ ਦੀ ਮੁਖਬਰੀ ਕਰਦਾ, ਤੁਹਾਨੂੰ ਜਾਂ ਪ੍ਰਵਾਰ ਨੂੰ ਧਮਕੀ ਦਿੰਦਾ ਤਾਂ Eederal Bureau of Investigation (FBI) ਨਾਲ ਸੰਪਰਕ ਕਰੋ

ਲਿਵਰਮੋਰ/ ਕੈਲੀਫੋਰਨੀਆ : ਤੁਹਾਨੂੰ ਧਮਕਾਉਂਦਾ ਲਈ ਸਾਡੇ ਦੇਸ਼ ਅਮਰੀਕਾ ਵਿਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਐਫ਼ ਬੀ ਆਈ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।
ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵਲੋਂ ਅਮਰੀਕਾ ਵਿਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਸ ਤਰ੍ਹਾਂ ਹਨ। ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ’ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ। ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿਚ ਲੈਣਾ। ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ’ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ’ਤੇ ਕੂੜ ਪ੍ਰਚਾਰ ਕਰਨਾ। ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਤਾਂ Eederal Bureau of Investigation (FBI) ਨਾਲ ਸਪੰਰਕ ਕਰੋ।