ਭਾਜਪਾ ਨੇ ਰਾਮ ਨੂੰ ਲਕਸ਼ਮਣ, ਸੀਤਾ ਤੇ ਹਨੂੰਮਾਨ ਤੋਂ ਵੱਖ ਕੀਤਾ: ਸਿੱਧਾਰਮਈਆ

ਭਾਜਪਾ ਨੇ ਰਾਮ ਨੂੰ ਲਕਸ਼ਮਣ, ਸੀਤਾ ਤੇ ਹਨੂੰਮਾਨ ਤੋਂ ਵੱਖ ਕੀਤਾ: ਸਿੱਧਾਰਮਈਆ

ਬੰਗਲੂਰੂ- ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਦੋਸ਼ ਲਗਾਇਆ ਕਿ ਭਾਜਪਾ ਨੇ ਅਯੁੱਧਿਆ ਮੰਦਰ ਵਿੱਚ ਭਗਵਾਨ ਰਾਮ ਦੀ ਇਕੱਲੀ ਮੂਰਤੀ ਲਗਾ ਕੇ ਉਨ੍ਹਾਂ ਨੂੰ ਲਕਸ਼ਮਣ, ਸੀਤਾ ਤੇ ਹਨੂੰਮਾਨ ਤੋਂ ਵੱਖ ਕਰ ਦਿੱਤਾ ਹੈ। ਅਯੁੱਧਿਆ ਵਿੱਚ ਭਗਵਾਨ ਰਾਮ ਦੀ ਇਕੱਲੀ ਮੂਰਤੀ ਲਗਾਉਣ ’ਤੇ ਸਵਾਲ ਉਠਾਉਂਦਿਆਂ ਸਿੱਧਾਰਮਈਆ ਨੇ ਕਿਹਾ, ‘‘ਲਕਸ਼ਮਣ, ਸੀਤਾ ਤੇ ਹਨੂੰਮਾਨ ਤੋਂ ਬਿਨਾ ਰਾਮ ਪੂਰੇ ਨਹੀਂ ਹੋ ਸਕਦੇ ਹਨ। ਭਾਜਪਾ ਰਾਮ ਨੂੰ ਉਨ੍ਹਾਂ ਨਾਲੋਂ ਵੱਖ ਕਰ ਰਹੀ ਹੈ। ਇਹ ਠੀਕ ਨਹੀਂ ਹੈ।’’ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧਾਰਮਈਆ ਨੇ ਕਿਹਾ, ‘‘ਕਾਂਗਰਸ ਮਹਾਤਮਾ ਗਾਂਧੀ ਦੇ ਰਾਮ ਦੀ ਪੂਜਾ ਕਰਦੀ ਹੈ ਜਦਕਿ ਭਾਜਪਾ ਉਸ ਦੀ ਪੂਜਾ ਨਹੀਂ ਕਰਦੀ ਹੈ।’’ ਉਨ੍ਹਾਂ ਕਿਹਾ, ‘‘ਮੇਰੇ ਪਿੰਡ ਵਿੱਚ ਮੈਂ ਸ੍ਰੀ ਰਾਮਚੰਦਰ ਦਾ ਮੰਦਰ ਬਣਵਾਇਆ ਸੀ। ਮੈਂ ਇਹ ਸਿਆਸੀ ਲਾਹੇ ਨਹੀਂ ਕੀਤਾ ਸੀ।’’ ਮੁੱਖ ਮੰਤਰੀ ਨੇ ਕਿਹਾ ਕਿ ਉਹ ਅੱਜ ਇਸ ਵਾਸਤੇ ਅਯੁੱਧਿਆ ਨਹੀਂ ਗਏ ਕਿਉਂ ਕਿ ਭਾਜਪਾ ਭਗਵਾਨ ਰਾਮ ਦਾ ਸਿਆਸੀਕਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ’ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਉਹ ਸਿਰਫ ਭਾਜਪਾ ਦੇ ਨਹੀਂ ਬਲਕਿ ਹਰੇਕ ਹਿੰਦੂ ਦੇ ਭਗਵਾਨ ਹਨ।