ਵਿਦੇਸ਼ਾਂ ’ਚ ਵੀ ਰਾਮ ਲੱਲਾ ਨਾਲ ਸਬੰਧਤ ਪ੍ਰੋਗਰਾਮ ਹੋਏ

ਵਿਦੇਸ਼ਾਂ ’ਚ ਵੀ ਰਾਮ ਲੱਲਾ ਨਾਲ ਸਬੰਧਤ ਪ੍ਰੋਗਰਾਮ ਹੋਏ

ਵਾਸ਼ਿੰਗਟਨ/ਪੋਰਟ ਆਫ਼ ਸਪੇਨ: ਅਯੁੱਧਿਆ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਜਸ਼ਨ ਪੂਰੀ ਦੁਨੀਆ ’ਚ ਰਾਮ ਭਗਤਾਂ ਅਤੇ ਪਰਵਾਸੀ ਭਾਰਤੀਆਂ ਵੱਲੋਂ ਮਨਾਏ ਗਏ। ਨਿਊਯਾਰਕ ਦੇ ਟਾਈਮਜ਼ ਸਕੁਏਅਰ ਸਮੇਤ ਕਈ ਥਾਵਾਂ ’ਤੇ ਪ੍ਰਾਰਥਨਾ ਸਭਾਵਾਂ, ਕਾਰ ਰੈਲੀਆਂ ਅਤੇ ਹੋਰ ਧਾਰਮਿਕ ਪ੍ਰੋਗਰਾਮ ਹੋਏ। ਵਰਜੀਨੀਆ ਦੀ ਫੇਅਰਫੈਕਸ ਕਾਊਂਟੀ ਦੇ ਐੱਸਵੀ ਲੋਟਸ ਮੰਦਰ ’ਚ ਸਿੱਖਾਂ, ਮੁਸਲਮਾਨਾਂ ਅਤੇ ਪਾਕਿਸਤਾਨੀ ਅਮਰੀਕੀ ਭਾਈਚਾਰੇ ਸਣੇ ਹੋਰ ਲੋਕ ਵੀ ਜਸ਼ਨਾਂ ’ਚ ਸ਼ਾਮਲ ਹੋਏ। ਇਸ ਪ੍ਰੋਗਰਾਮ ’ਚ 2500 ਤੋਂ ਵਧ ਲੋਕ ਹਾਜ਼ਰ ਸਨ। ਅਮਰੀਕੀ ਸ਼ੇਅਰ ਬਾਜ਼ਾਰ ਨਾਲ ਸਬੰਧਤ ਨੈਸਡੈਕ ਦੀ ਸਕਰੀਨ ’ਤੇ ਰਾਮ ਮੰਦਰ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਗਈਆਂ। ਹਿਊਸਟਨ ’ਚ ਵੀ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਲਾਸ ਏਂਜਿਲਸ ’ਚ ਲੋਕਾਂ ਨੇ ਕਾਰ ਰੈਲੀ ’ਚ ਹਿੱਸਾ ਲਿਆ। ਕੈਰੇਬੀਅਨ ਮੁਲਕ ਤ੍ਰਿਨੀਦਾਦ ਐਂਡ ਟੋਬੈਗੋ ’ਚ ਹਜ਼ਾਰਾਂ ਲੋਕਾਂ ਨੇ ਰਾਮ ਲੱਲਾ ਨਾਲ ਸਬੰਧਤ ਪ੍ਰੋਗਰਾਮ ’ਚ ਹਾਜ਼ਰੀ ਲੁਆਈ। ਮੈਕਸਿਕੋ ’ਚ ਵੀ ਧਾਰਮਿਕ ਪ੍ਰੋਗਰਾਮ ਕੀਤਾ ਗਿਆ।