ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਦੇ ਪਹਿਲੇ ਦੋ ਮੈਚ ਨਹੀਂ ਖੇਡੇਗਾ ਕੋਹਲੀ

ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਦੇ ਪਹਿਲੇ ਦੋ ਮੈਚ ਨਹੀਂ ਖੇਡੇਗਾ ਕੋਹਲੀ

ਨਵੀਂ ਦਿੱਲੀ: ਭਾਰਤ ਦਾ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਵੇਗਾ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਅੱਜ ਇਹ ਜਾਣਕਾਰੀ ਦਿੱਤੀ। ਬੀਸੀਸੀਆਈ ਨੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਵਿਰਾਟ ਦੇ ਬਰੇਕ ਲੈਣ ਦੇ ਕਾਰਨਾਂ ’ਤੇ ਅਟਕਲਾਂ ਲਾਉਣੀਆਂ ਬੰਦ ਕਰਨ। ਪੰਜ ਮੈਚਾਂ ਦੀ ਇਹ ਲੜੀ 25 ਜਨਵਰੀ ਤੋਂ ਹੈਦਰਾਬਾਦ ਵਿੱਚ ਸ਼ੁਰੂ ਹੋਵੇਗੀ।