ਅਯੁੱਧਿਆ ਰਾਮ ਦੇ ਰੰਗ ਵਿਚ ਰੰਗਿਆ ਗਿਆ

ਅਯੁੱਧਿਆ ਰਾਮ ਦੇ ਰੰਗ ਵਿਚ ਰੰਗਿਆ ਗਿਆ

ਪੂਰੇ ਭਾਰਤ ’ਚ ਵਿਆਹ ਵਰਗਾ ਮਾਹੌਲ

ਅਯੁੱਧਿਆ : ਰਾਮ ਭਗਤਾਂ ਦਾ ਅਯੁੱਧਿਆ ’ਚ ਪ੍ਰਭੂ ਸ਼੍ਰੀਰਾਮ ਦਾ ਮੰਦਰ ਬਣਨ ਦਾ ਸੁਫ਼ਨਾ ਪੂਰਾ ਹੋਣ ਜਾ ਰਿਹਾ ਹੈ। 22 ਜਨਵਰੀ 2024 ਨੂੰ ਅਯੁੱਧਿਆ ’ਚ ਭਗਵਾਨ ਰਾਮ ਦੇ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੈ ਅਤੇ ਉਸ ਤੋਂ ਬਾਅਦ ਰਾਮ ਲੱਲਾ ਮੰਦਰ ’ਚ ਬਿਰਾਜਮਾਨ ਹੋਣਗੇ। ਇਸ ਪਲ ਦਾ ਗਵਾਹ ਬਣਨ ਲਈ ਦੇਸ਼ ਭਰ ਤੋਂ ਹਜ਼ਾਰਾਂ ਲੋਕ ਅਯੁੱਧਿਆ ਜਾਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਤੁਸੀਂ ਵੀ ਅਯੁੱਧਿਆ ਜਾਣ ਬਾਰੇ ਸੋਚ ਰਹੇ ਹੋ ਤਾਂ ਰਾਮ ਮੰਦਰ ਤੋਂ ਇਲਾਵਾ ਕੁਝ ਹੋਰ ਵੀ ਅਜਿਹੇ ਧਾਰਮਿਕ ਸਥਾਨ ਹਨ, ਜਿੱਥੇ ਜਾਣ ਮਗਰੋਂ ਤੁਹਾਡਾ ਮਨ ਭਾਵਨਾ ਨਾਲ ਭਰ ਜਾਵੇਗਾ ਅਤੇ ਤੁਸੀਂ ਵੀ ਪ੍ਰਭੂ ਸ਼੍ਰੀਰਾਮ ਦੀ ਭਗਤੀ ਵਿਚ ਰੰਗੇ ਜਾਓਗੇ।
ਕਨਕ ਭਵਨ ਬਹੁਤ ਹੀ ਸੁੰਦਰ ਮੰਦਰ ਹੈ, ਇੱਥੇ ਭਗਵਾਨ ਰਾਮ ਦੀ ਮਾਤਾ ਸੀਤਾ ਨਾਲ ਇਕ ਵੱਡੀ ਮੂਰਤੀ ਸਥਾਪਤ ਹੈ। ਅਜਿਹੀ ਮਾਨਤਾ ਹੈ ਕਿ ਸੱਤ ਯੁੱਗ ’ਚ ਜਦੋਂ ਸੀਤਾ ਮਾਤਾ ਅਯੁੱਧਿਆ ਆਏ ਤਾਂ ਕੈਕਯੀ ਨੇ ਮੂੰਹ ਵਿਖਾਈ ਵਿਚ ਇਹ ਨੂੰ ਤੋਹਫ਼ੇ ਵਿਚ ਦਿੱਤਾ ਸੀ। ਇਸ ਮੰਦਰ ਦੀ ਨੱਕਾਸ਼ੀ ਅਤੇ ਵਾਸਤੂ ਕਲਾ ਬਹੁਤ ਹੀ ਸੁੰਦਰ ਹੈ। ਇਸ ਮੰਦਰ ਦੀ ਖ਼ਾਸੀਅਤ ਹੈ ਕਿ ਇਸ ਦੀ ਸੰਰਚਨਾ ਜੋ ਕਿ ਇਕ ਵਿਸ਼ਾਲ ਮਹਿਲ ਵਾਂਗ ਹੈ। ਕਿਹਾ ਜਾਂਦਾ ਹੈ ਕਿ ਇਹ ਮੰਦਰ ਇਕ ਮਹਿਲ ਹੀ ਸੀ, ਜਿਸ ਨੂੰ ਮਹਾਰਾਜ ਦਸ਼ਰਥ ਨੇ ਆਪਣੀ ਪਤਨੀ ਰਾਨੀ ਕੈਕੇਯੀ ਦੇ ਕਹਿਣ ’ਤੇ ਦੇਵਤਾਵਾਂ ਦੇ ਸ਼ਿਲਪਕਾਰ ਵਿਸ਼ਕਰਮਾ ਜੀ ਤੋਂ ਬਣਵਾਇਆ ਸੀ।
ਕਨਕ ਭਵਨ ਦੇ ਵਿਹੜੇ ਵਿਚ ਸਥਾਪਤ ਸ਼ਿਲਾਲੇਖ ’ਚ ਸਮੇਂ-ਸਮੇਂ ’ਤੇ ਇਸ ਦੀ ਨਵੀਨੀਕਰਨ ਦੀਆਂ ਜਾਣਕਾਰੀਆਂ ਵਰਣਿਤ ਹਨ। ਇਸ ਭਵਨ ਨੂੰ ਹੁਣ ਵੀ ਸਾਂਭਿਆ ਗਿਆ ਹੈ। ਇਸ ਕਨਕ ਭਵਨ ਦਾ ਸਮੇਂ-ਸਮੇਂ ਨਵੀਨੀਕਰਨ ਕਰਵਾਇਆ ਅਤੇ ਸ਼?ਰੀਰਾਮ-ਮਾਤਾ ਸੀਤਾ ਦੀਆਂ ਮੂਰਤੀਆਂ ਸਥਾਪਤ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਕ੍ਰਿਸ਼ਨ ਨੇ ਇਸ ਮਹਿਲ ਦਾ ਪੁਨਰ ਨਿਰਮਾਣ ਕਰਵਾਇਆ।