ਨਿਸ਼ਾਨੇਬਾਜ਼ੀ ਕੁਆਲੀਫਾਇਰ: ਸ਼ਿਓਰਨ ਨੇ ਸੋਨ ਤਗ਼ਮਾ ਫੁੰਡਿਆ

ਨਿਸ਼ਾਨੇਬਾਜ਼ੀ ਕੁਆਲੀਫਾਇਰ: ਸ਼ਿਓਰਨ ਨੇ ਸੋਨ ਤਗ਼ਮਾ ਫੁੰਡਿਆ

ਜਕਾਰਤਾ: ਭਾਰਤੀ ਨਿਸ਼ਾਨੇਬਾਜ਼ਾਂ ਅਖਿਲ ਸ਼ਿਓਰਨ ਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਏਸ਼ਿਆਈ ਓਲੰਪਿਕ ਕੁਆਲੀਫਾਇਰਜ਼ ਵਿਚ ਪੁਰਸ਼ਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿਚ ਸੋਨੇ ਤੇ ਚਾਂਦੀ ਦਾ ਤਗਮਾ ਜਿੱਤਿਆ ਹੈ। ਅਖਿਲ 460.2 ਅੰਕ ਹਾਸਲ ਕਰ ਕੇ ਅੱਠਵੇਂ ਪੁਰਸ਼-ਫਾਈਨਲ ਮੁਕਾਬਲੇ ਵਿਚ ਜੇਤੂ ਰਿਹਾ। ਜਦਕਿ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲਾ ਤੋਮਰ 459.0 ਅੰਕਾਂ ਨਾਲ ਦੂਜੇ ਸਥਾਨ ਉਤੇ ਰਿਹਾ। ਥਾਈਲੈਂਡ ਦੇ ਨਿਸ਼ਾਨੇਬਾਜ਼ ਨੇ ਕਾਂਸੀ ਦਾ ਤਗਮਾ ਜਿੱਤਿਆ। ਸ਼ਿਓਰਨ ਤੇ ਤੋਮਰ ਨੇ ਸਵਪਨਿਲ ਕੁਸਾਲੇ ਨਾਲ ਇਸੇ ਮੁਕਾਬਲੇ ਦੇ ਟੀਮ ਈਵੈਂਟ ਵਿਚ ਸੋਨੇ ਦਾ ਤਗਮਾ ਜਿੱਤਿਆ। ਉਹ ਚੀਨੀ ਦੇ ਦੱਖਣੀ ਕੋਰਿਆਈ ਟੀਮਾਂ ਤੋਂ ਅੱਗੇ ਰਹੇ। ਭਾਰਤੀਆਂ ਨੇ ਮਿਲ ਕੇ 1758 ਅੰਕ ਜੋੜੇ, ਜੋ ਕਿ ਦੂਜੇ ਨੰਬਰ ਉਤੇ ਆਈ ਟੀਮ ਨਾਲੋਂ 14 ਵੱਧ ਸਨ। ਅੱਜ ਜਿੱਤੇ ਤਗਮਿਆਂ ਨਾਲ ਭਾਰਤ ਵੱਲੋਂ ਜਿੱਤੇ ਕੁੱਲ ਸੋਨ ਤਗਮਿਆਂ ਦੀ ਗਿਣਤੀ 10 ਹੋ ਗਈ ਹੈ।