ਪੈਰੋਲ ’ਤੇ ਆਏ ਸਿੱਖਾਂ ਨੂੰ ਵੀ ਘਰ ਨਸੀਬ ਨਹੀਂ

ਪੈਰੋਲ ’ਤੇ ਆਏ ਸਿੱਖਾਂ ਨੂੰ ਵੀ ਘਰ ਨਸੀਬ ਨਹੀਂ

ਸਿੱਖਾਂ ਨਾਲ ਧੱਕੇ ਦੀ ਇੰਤਹਾ
ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸ. ਕੁਲਵੰਤ ਸਿੰਘ ਰਾਊਕੇ ਜੋ 6 ਦਿਨ ਦੇ ਪੈਰੋਲ ਤੇ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਮੋਗਾ ਦੇ ਸੀ ਆਈ ਏ ਸਟਾਫ਼ ਵਿੱਚ ਰੱਖਿਆ ਹੋਇਆ ਹੈ, ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਮਿਲ ਕੇ ਉਹਨਾਂ ਦਾ ਹਾਲ-ਚਾਲ ਜਾਨਣ ਲਈ ਆਏ ਤਾਂ ਸ. ਮਾਨ ਨੂੰ ਮੋਗਾ ਦੇ ਪੁਲਿਸ ਅਧਿਕਾਰੀਆਂ ਨੇ ਮਿਲਣ ਨਹੀਂ ਦਿੱਤਾ ਜੋ ਕਿ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ।