ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਸਫਰ-ਏ-ਸ਼ਹਾਦਤ ਸਮਾਗਮਾਂ ’ਚ ਸਾਹਿਬਜ਼ਾਦਿਆਂ ਦੀ ਪਵਿੱਤਰ ਵਿੱਚ ਸ਼ਹਾਦਤ ਨੂੰ ਸਿਜਦਾ ਭਾਰੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ

ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਸਫਰ-ਏ-ਸ਼ਹਾਦਤ ਸਮਾਗਮਾਂ ’ਚ ਸਾਹਿਬਜ਼ਾਦਿਆਂ ਦੀ ਪਵਿੱਤਰ ਵਿੱਚ ਸ਼ਹਾਦਤ ਨੂੰ ਸਿਜਦਾ ਭਾਰੀ ਗਿਣਤੀ ਸੰਗਤਾਂ ਨੇ ਭਰੀ ਹਾਜ਼ਰੀ

ਮਾਤਾ ਪਿਤਾ ਪੁੱਤ ਵਾਰਕੇ, ਕਹਿੰਦਾ ਭਾਣਾ ਮਿੱਠਾ ਵਾਹਿਗੁਰੂ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਵੇਗਾ ਤੇਰਾ
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ’ਤੇ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਨਗਰ ਕੀਰਤਨ, ਗਤਕਾ ਅਤੇ ਕੀਰਤਨ ਦਰਬਾਰ ਨਾਲ ਫਤਹਿਗੜ੍ਹ ਸਾਹਿਬ ਦੀਆਂ ਸਮੂਹ ਸੰਗਤਾਂ ਵਲੋਂ ਭਾਵਭਿੰਨੀ ਸ਼ਰਧਾਂਜਲੀ

ਸੈਨਹੋਜੇ ਕੈਲੀਫੋਰਨੀਆ : ਗੁਰਦੁਆਰਾ ਸਾਹਿਬ ਸੈਨਹੋਜੇ ਵਿਖੇ ਸ੍ਰੀ ਫਤਹਿਗੜ੍ਹ ਸਾਹਿਬ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਸੇਵਾ ਨਾਲ ਮਨਾਇਆ ਗਿਆ ਅਤੇ ਸੈਨਹੋਜੇ ਸ਼ਹਿਰ ਅਤੇ ਦੂਰੋਂ-ਦੂਰੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਗੁਰਦੁਆਰਾ ਸਾਹਿਬ ਵਿਖੇ ਤਨ ਮਨ ਧੰਨ ਨਾਲ ਸੇਵਾ ਕੀਤੀ। 22, 23, 24 ਦਸੰਬਰ, ਤਿੰਨੋਂ ਦਿਨ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹੇ ਅਤੇ ਐਤਵਾਰ ਨੂੰ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ। ਪੰਥ ਦੇ ਮਹਾਨ ਵਿਦਵਾਨ ਸਿੱਖ ਸਕਾਲਰ ਅਤੇ ਗੁਰੂਘਰ ਦੇ ਕੀਰਤਨੀਏ ਡਾ. ਗੁਰਨਾਮ ਸਿੰਘ ਜਿਥੇ ਕੀਤਰਨ ਦੀ ਹਾਜ਼ਰੀ ਭਰੀ ਉਥੇ ਸ਼ਨੀਵਾਰ ਸ਼ਾਮ 730 ਵਜੇ ਉਪਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਉਪਰ ਡਾਕੂਮੈਂਟਰੀ ਦਿਖਾਈ ਗਈ ਅਤੇ ਡਾਕਟਰ ਗੁਰਨਾਮ ਸਿੰਘ ਵਲੋਂ ਯੋਗੀ ਯਾਰ ਅੱਲਾ ਖਾਨ ਪ੍ਰਤੀ ਲਿਖੀ ਕਿਤਾਬ ਰਲੀਜ਼ ਕੀਤੀ ਗਈ।
24 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਭੋਗ ਪਾਏ ਗਏ। ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾ ਵਾਚਕਾਂ ਨੇ ਗੁਰਬਾਣੀ ਕੀਰਤਨ, ਕਥਾ ਰਾਹੀਂ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਇਆ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੱਤੀ। ਢਾਡੀ ਵਾਰਾਂ ਅਤੇ ਕਥਾਵਾਚਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਆਪਣੇ ਵਿਹੜੇ ਦੀ ਰੌਣਕ ਦੀ ਪਰਵਾਹ ਨਾ ਕਰਕੇ ਸ਼ਹਾਦਤਾਂ ਦੇ ਦਿੱਤੀਆਂ ਅਤੇ ਸਾਡੇ ਵਿਹੜੇ ਵਿਚ ਰੌਣਕਾਂ ਲਾ ਦਿੱਤੀਆਂ ਅਤੇ ਸਿੱਖ ਕੌਮ ਦਾ ਇਤਿਹਾਸ ਦੁਨੀਆ ਦੇ ਧਰਮਾਂ ਤੋਂਂ ਵੱਖਰਾ ਕਰ ਦਿੱਤਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਸੀ ਅਤੇ ਨਾ ਹੀ ਭਵਿੱਖ ਵਿਚ ਹੋਵੇਗਾ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਮਾਸੂਮ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਧਰਮ ਦੀ ਖਾਤਰ, ਮਨੁੱਖਤਾ ਦੀ ਖਾਤਰ ਸਮੁੱਚੀ ਮਾਨਵਤਾ ਲਈ ਆਪਣੇ ਸੀਸ ਦੀ ਪਰਵਾਹ ਨਹੀਂ ਕੀਤੀ। ਦਸਾਂ ਗੁਰੂਆਂ ਦਾ ਸਫਰ ਰਬਾਬ ਤੋਂ ਸ਼ੁਰੂ ਹੋ ਕੇ, ਨਗਾਰਿਆਂ ਸ਼ਾਸ਼ਤਰਾਂ, ਧਰਮ ਯੁੱਗ, ਮਾਨਵਤਾ ਦੇ ਲਈ, ਸਰਬਤ ਦੇ ਭਲੇ ਲਈ ਸਿੰਜਿਆ ਗਿਆ। ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਨੂੰ ਸਮਰਪਿਤ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਸੈਨਹੋਜੇ ਵਿਖੇ ਨਗਰ ਕੀਰਤਨ ਕੱਢਿਆ ਗਿਆ। ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤਾਂ ਨੂੰ ਗੁਰਬਾਣੀ, ਕੀਰਤਨ ਸ਼ਬਦ ਦਾ ਗਾਇਨ ਕਰਦਿਆਂ, ਨਾਮ ਸਿਮਰਨ ਕਰਦਿਆਂ ਨਗਰ ਕੀਰਤਨ ਦੀ ਸਮਾਪਤੀ ਕੀਤੀ। ਗੁਰਦੁਆਰਾ ਸਾਹਿਬ ਵਿਖੇ ਐਤਵਾਰ ਦੇ ਦੀਵਾਨਾਂ ਵਿਚ ਪੰਥ ਦੇ ਮਹਾਨ ਕੀਰਤਨੀ ਜਥੇ, ਕਥਾ ਵਾਚਕ ਅਤੇ ਢਾਡੀ ਜਥੇ ਅਤੇ ਕਵੀਸ਼ਰਾ ਨੇ ਹਾਜ਼ਰੀ ਭਰੀ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ, ਬੇ-ਏਰੀਆ ਦੇ ਸਮੂਹ ਸੇਵਾਦਾਰਾਂ ਵਲੋ ਂਤਿੰਨੇ ਦਿਨ ਗੁਰੂਘਰ ਵਿਖੇ ਸੰਗਤਾਂ ਦੀ ਸੇਵਾ ਕੀਤੀ ਗਈ, ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਕੈਲੀਫੋਰਨੀਆ ਅਤੇ ਸਮੂੰਹ ਸੰਗਤ ਇਲਾਕਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਸਾਹਿਬਜ਼ਾਦਿਆਂ ਦੀ ਅਦੁੱਤੀ ਅਤੇ ਲਾਸਾਨੀ ਸ਼ਾਹਦਤ ਨੂੰ ਸਿਜਦਾ ਕੀਤਾ ਜਿਥੇ ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਨੇ ਸੇਵਾ ਕੀਤੀ ਉਥੇ ਸੰਗਤਾਂ ਸਹਿਜ ਹੀ ਕਹਿ ਰਹੀਆਂ ਸਨ ਕਿ ਦਸਮ ਪਾਤਿਸ਼ਾਹ ਦਾ ਲੇਖਾ ਕੌਣ ਦੇ ਸਕਦਾ ਹੈ ਜਿਸ ਨੇ ਸਾਰਾ ਪ੍ਰਵਾਰ ਵਾਰਕੇ ਮਨੁੱਖਤਾ, ਇਨਸਾਨੀਅਤ ਦੀ ਰੱਖਿਆ ਕੀਤੀ ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ ਮਾਤਾ ਪਿਤਾ ਪੁੱਤ ਵਾਰਕੇ, ਕਹਿੰਦਾ ਭਾਣਾ ਮਿੱਠਾ ਵਹਿਗੁਰੂ ਤੇਰਾ ਸਰਬੰਸ ਦਾਨੀਆ ਵੇ ਦੇਣਾ ਕੌਣ ਦੇਵੇਗਾ ਤੇਰਾ ਬਾਬਾ ਜ਼ੋਰਾਵਰ ਸਿੰਘ,ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਕੈਲੀਫੋਰਨੀਆ ਅਤੇ ਸਮੂੰਹ ਸੰਗਤ ਇਲਾਕਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਸਮੂਹ ਸੰਗਤਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਮੇਸ਼ਾ ਹੀ ਸਹਿਯੋਗ ਲਈ ਧੰਨਵਾਦ ਕੀਤਾ।