ਗਾਜ਼ਾ: ਇਜ਼ਰਾਈਲ ਨੇ ਸ਼ਰਨਾਰਥੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ

ਗਾਜ਼ਾ: ਇਜ਼ਰਾਈਲ ਨੇ ਸ਼ਰਨਾਰਥੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ

ਰਾਫਾਹ- ਇਜ਼ਰਾਇਲੀ ਸੁਰੱਖਿਆ ਬਲਾਂ ਨੇ ਅੱਜ ਕੇਂਦਰੀ ਗਾਜ਼ਾ ਵਿਚ ਫਲਸਤੀਨੀ ਸ਼ਰਨਾਰਥੀ ਕੈਂਪਾਂ ਉਤੇ ਹਮਲੇ ਕੀਤੇ ਹਨ। ਇਜ਼ਰਾਈਲ ਲਗਾਤਾਰ ਜ਼ਮੀਨੀ ਕਾਰਵਾਈ ਦਾ ਘੇਰਾ ਵਧਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਈ ਹਫ਼ਤਿਆਂ ਤੋਂ ਇਜ਼ਰਾਇਲੀ ਸੈਨਾ ਉੱਤਰੀ ਗਾਜ਼ਾ ਦੇ ਸ਼ਹਿਰੀ ਖੇਤਰਾਂ ਵਿਚ ਲੜਾਈ ਲੜ ਰਹੀ ਹੈ ਜਿਸ ਵਿਚ ਖਾਨ ਯੂਨਿਸ ਸ਼ਹਿਰ ਵੀ ਸ਼ਾਮਲ ਹੈ। ਇਸ ਕਾਰਨ ਫਲਸਤੀਨੀਆਂ ਨੂੰ ਸ਼ਰਨ ਲੈਣ ਲਈ ਹੋਰਨਾਂ ਇਲਾਕਿਆਂ ਵੱਲ ਦੌੜਨਾ ਪਿਆ ਹੈ। ਗੋਲੀਬੰਦੀ ਲਈ ਕੌਮਾਂਤਰੀ ਦਬਾਅ ਤੇ ਅਮਰੀਕਾ ਵੱਲੋਂ ਆਮ ਨਾਗਰਿਕਾਂ ਨੂੰ ਬਚਾਉਣ ਦੇ ਸੱਦਿਆਂ ਦੇ ਬਾਵਜੂਦ ਇਜ਼ਰਾਈਲ ਤਿੱਖੇ ਹਮਲੇ ਕਰ ਰਿਹਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਕਿਹਾ ‘ਲੜਾਈ ਹਾਲੇ ਖ਼ਤਮ ਹੋਣ ਕੰਢੇ ਨਹੀਂ ਪਹੁੰਚੀ।’ ਹਮਲਿਆਂ ਵਿਚ ਹੁਣ ਤੱਕ 20 ਹਜ਼ਾਰ ਤੋਂ ਵੱਧ ਫਲਸਤੀਨੀ ਮਾਰੇ ਗਏ ਹਨ।