ਬਾਈਡਨ ਵੱਲੋਂ ਇਰਾਨੀ ਮਲੀਸ਼ੀਆ ਗਰੁੱਪਾਂ ਖ਼ਿਲਾਫ਼ ਹਮਲੇ ਦੇ ਨਿਰਦੇਸ਼

ਬਾਈਡਨ ਵੱਲੋਂ ਇਰਾਨੀ ਮਲੀਸ਼ੀਆ ਗਰੁੱਪਾਂ ਖ਼ਿਲਾਫ਼ ਹਮਲੇ ਦੇ ਨਿਰਦੇਸ਼

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਉੱਤਰੀ ਡਰੋਨ ਅਮਲੇ ’ਚ ਤਿੰਨ ਅਮਰੀਕੀ ਸੈਨਿਕਾਂ ਦੇ ਫੱਟੜ ਹੋਣ ਤੋਂ ਬਾਅਦ ਇਰਾਨ ਸਮਰਥਕ ਮਲੀਸ਼ੀਆ ਸਮੂਹਾਂ ਖ਼ਿਲਾਫ਼ ਜਵਾਬੀ ਹਮਲੇ ਦਾ ਆਦੇਸ਼ ਦਿੱਤਾ ਹੈ। ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਐਡਰੀਅਨ ਵਾਟਸਨ ਨੇ ਕਿਹਾ ਕਿ ਸੋਮਵਾਰ ਨੂੰ ਹੋਏ ਹਮਲੇ ’ਚ ਇਕ ਅਮਰੀਕੀ ਸੈਨਿਕ ਗੰਭੀਰ ਰੂਪ ’ਚ ਫੱਟੜ ਹੋ ਗਿਆ ਸੀ। ਇਰਾਨ ਸਮਰਥਕ ਮਲੀਸ਼ੀਆ ‘ਕਮੈਬ ਹਿਜਬੁੱਲਾ’ ਅਤੇ ਇਸ ਨਾਲ ਸਬੰਧਤ ਸਮੂਹਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।