ਨਵੀਂ ਦਿੱਲੀ: ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਭਾਰਤ ਦੀ ਪਹਿਲੀ ਤਗਮਾ ਜੇਤੂ ਅੰਜੂ ਬੌਬੀ ਜਾਰਜ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ‘ਗਲਤ ਦੌਰ’ ਵਿੱਚ ਖੇਡੀ। ਉਸ ਨੇ ਕਿਹਾ, ‘‘ਅਥਲੀਟ ਵਜੋਂ ਮੈਂ 25 ਸਾਲ ਖੇਡੀ ਤੇ ਮੈਂ ਹੁਣ ਕਈ ਬਦਲਾਅ ਦੇਖ ਰਹੀ ਹਾਂ। ਉਸ ਨੇ ਕਿਹਾ, ‘‘ਨੀਰਜ ਚੋਪੜਾ ਦੇ ਤਗਮਾ ਜਿੱਤਣ ਮਗਰੋਂ ਮੈਂ ਬਦਲਾਅ ਦੇਖਿਆ ਹੈ। ਜਿਸ ਤਰ੍ਹਾਂ ਅਸੀਂ ਜਸ਼ਨ ਮਨਾ ਰਹੇ ਹਾਂ, ਮੈਂ ਉਸ ਤੋਂ ਈਰਖਾ ਕਰਦੀ ਹਾਂ ਕਿਉਂਕਿ ਮੈਂ ਗਲਤ ਦੌਰ ’ਚ ਸੀ।’’ –