ਗੁਰਦੁਆਰਾ ਗੜ੍ਹੀ ਸਾਹਿਬ ਤੋਂ ਸਜਾਈ ਦਸ਼ਮੇਸ਼ ਪੈਦਲ ਯਾਤਰਾ ਝਾੜ ਸਾਹਿਬ ਪੁੱਜੀ

ਗੁਰਦੁਆਰਾ ਗੜ੍ਹੀ ਸਾਹਿਬ ਤੋਂ ਸਜਾਈ ਦਸ਼ਮੇਸ਼ ਪੈਦਲ ਯਾਤਰਾ ਝਾੜ ਸਾਹਿਬ ਪੁੱਜੀ

ਚਮਕੌਰ ਸਾਹਿਬ- ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਪੰਜਾਬ ਕਲਾ ਮੰਚ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲ 7 ਪੋਹ ਦੀ ਰਾਤ ਨੂੰ 12 ਵਜੇ 21ਵੀਂ ਦਸਮੇਸ਼ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਤੋਂ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੱਕ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਸਜਾਈ ਗਈ। ਇਸ ਯਾਤਰਾ ਨੂੰ ਰਾਤ 12 ਵਜੇ ਭਾਈ ਗੁਰਭੇਜ ਸਿੰਘ ਕਥਾਵਾਚਕ ਵੱਲੋਂ ਗੜ੍ਹੀ ਦਾ ਇਤਿਹਾਸ ਸੁਣਾ ਕੇ ਅਤੇ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਹੇਠ ਮੈਨੇਜਰ ਭਾਈ ਨੱਥਾ ਸਿੰਘ, ਡਾ ਰਾਜਪਾਲ ਸਿੰਘ, ਡਾ ਸ਼ੁਦੇਸ਼ ਸ਼ਰਮਾ ਅਤੇ ਸਰਪੰਚ ਸੋਮ ਸਿੰਘ ਮੁੰਡੀਆਂ ਆਦਿ ਵੱਲੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ। ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ 21 ਕਿਲੋਮੀਟਰ ਦੇ ਰਸਤੇ ਵਿੱਚ ਆਉਦੇ ਪਿੰਡਾਂ ਦੀਆਂ ਸੰਗਤਾਂ ਨੇ ਦੇਰ ਰਾਤ ਇਸ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਤੇ ਥਾਂ ਥਾਂ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ। ਇਹ ਯਾਤਰਾ ਦੇ ਦੂਜੇ ਦਿਨ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਝਾੜ ਸਾਹਿਬ ਪੁੱਜਣ ਉਪਰੰਤ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਵੱਲੋਂ ਸੰਪੂਰਨਤਾ ਦੀ ਅਰਦਾਸ ਕੀਤੀ ਗਈ ਅਤੇ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਝਾੜ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ । ਇਸ ਮੌਕੇ ਪ੍ਰਧਾਨ ਜਗੀਰ ਸਿੰਘ ਖੋਖਰ, ਪ੍ਰਧਾਨ ਕਰਨੈਲ ਸਿੰਘ, ਗੁਰਸ਼ਰਨ ਸਿੰਘ ਮਾਵੀ, ਮਨਮੋਹਣ ਸਿੰਘ , ਸਵਰਨ ਸਿੰਘ ਸੈਣੀ, ਸੂਬੇਦਾਰ ਹਰਦੀਪ ਸਿੰਘ, ਸੇਵਾ ਸਿੰਘ ਭੂਰੜੇ , ਰਘਵੀਰ ਸਿੰਘ, ਮਨਮੋਹਣ ਸਿੰਘ, ਸੁਖਦੇਵ ਸਿੰਘ ਸੁੱਖਾ ਅਤੇ ਮੱਖਣ ਸਿੰਘ ਆਦਿ ਹਾਜ਼ਰ ਸਨ ।