ਫ਼ਤਹਿਗੜ੍ਹ ਸਾਹਿਬ- ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਅਤੇ ਦੀਵਾਨ ਟੋਡਰਮੱਲ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਹਿੱਤ ਅਤੇ ਖ਼ਾਲਸਾ ਪੰਥ ਨੂੰ ਅਗਲੇ ਕੌਮੀ ਸੰਘਰਸ਼ ਦੀ ਅਗਵਾਈ ਦੇਣ ਹਿੱਤ 27 ਦਸੰਬਰ ਨੂੰ ਗੁਰਦੁਆਰਾ ਰੱਥ ਸਾਹਿਬ ਨੇੜੇ ਰੋਜ਼ਾ ਸਰੀਫ਼ ਦੇ ਸਾਹਮਣੇ ਰੇਲਵੇ ਲਾਈਨ ਦੇ ਨਾਲ ਮੀਰੀ-ਪੀਰੀ ਕਾਨਫਰੰਸ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਿਚਾਰਾਂ ਕੀਤੀਆ ਜਾਣਗੀਆਂ।