ਸ੍ਰ. ਪ੍ਰਗਟ ਸਿੰਘ ਸੰਧੂ ਗਾਲਟ ਸਿਟੀ ਦੇ ਸਰਬਸੰਮਤੀ ਨਾਲ ਮੁੜ ਮੇਅਰ ਚੁਣੇ

ਸ੍ਰ. ਪ੍ਰਗਟ ਸਿੰਘ ਸੰਧੂ ਗਾਲਟ ਸਿਟੀ ਦੇ ਸਰਬਸੰਮਤੀ ਨਾਲ ਮੁੜ ਮੇਅਰ ਚੁਣੇ

ਸ਼ਹਿਰ ਦੀ ਜਨਤਾ ਦੀ ਸੇਵਾ ਹੋਰ ਲਗਨ ਅਤੇ ਮਿਹਨਤ ਨਾਲ ਕਰਾਂਗਾ : ਸ੍ਰ. ਸੰਧੂ

ਗਾਲਟ ਸਿਟੀ (ਕੈਲੀਫੋਰਨੀਆ) : ਉੱਘੇ ਬਿਜ਼ਨਸਮੈਨ ਅਤੇ ਕਮਿਉਨਟੀ ਦੇ ਉਘੇ ਸਿੱਖ ਆਗੂ ਸ੍ਰ. ਪਰਗਟ ਸਿੰਘ ਸੰਧੂ ਗਾਲਟ ਸਿਟੀ ਮੁੜ ਮੇਅਰ ਚੁਣੇ ਗਏ। ਉਨ੍ਹਾਂ ਨੂੰ ਸਮੁੱਚੇ ਕੌਂਸਲ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਸ ਅਹੁਦੇ ’ਤੇ ਨਿਵਾਜਿਆ ਗਿਆ। ਪਰਗਟ ਸਿੰਘ ਸੰਧੂ ਪਿਛਲੇ ਲੰਮੇ ਸਮੇਂ ਤੋਂ ਅਮਰੀਕਨ ਸਿਆਸਤ ਵਿਚ ਸਰਗਰਮ ਹਨ। ਇਸ ਤੋਂ ਪਹਿਲਾਂ ਉਹ ਗਾਲਟ ਸਿਟੀ ਦੇ ਕਈ ਮਾਣਮੱਤੇ ਅਹੁਦਿਆਂ ਉਪਰ ਰਹਿ ਚੁੱਕੇ ਹਨ।
ਸ. ਪਰਗਟ ਸਿੰਘ ਸੰਧੂ ਹਮੇਸ਼ਾ ਹੀ ਕਮਿਉਨਟੀ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ ਉਪਰ ਕਰਦੇ ਹਨ। ਉਹ ਆਪਣੇ ਜਲੰਧਰ ਦੇ ਛੋਟੇ ਜਿਹੇ ਪਿੰਡ ਬਸ਼ੇਰਪੁਰ ਤੋਂ ਅਮਰੀਕਾ ਆਏ। ਇਥੇ ਆਣ ਕੇ ਉਨ੍ਹਾਂ ਨੇ ਬਹੁਤ ਸਖਤ ਮਿਹਨਤ ਕਰਕੇ ਬੁਲੰਦੀਆ ਤੱਕ ਪਹੁੰਚੇ। ਉਨ੍ਹਾਂ ਸ਼ੁਰੂ-ਸ਼ੁਰੂ ’ਚ 25 ਸਾਲ ਦੇ ਕਰੀਬ ਅਮਰੀਕਨ ਪੋਸਟ ਆਫਿਸ ਵਿਚ ਨੌਕਰੀ ਕੀਤੀ। ਨੌਕਰੀ ਤੋਂ ਰਿਟਾਇਰਮੈਂਟ ਲੈਣ ਉਪਰੰਤ ਉਹ ਅਮਰੀਕਨ ਰਾਜਨੀਤੀ ਵਿਚ ਕੁੱਦ ਪਏ ਅਤੇ ਉਨ੍ਹਾਂ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖਿਆ। ਪਹਿਲੀ ਵਾਰ ਉਹ ਦਸੰਬਰ 2019 ਵਿਚ ਗਾਲਟ ਸਿਟੀ ਦੇ ਮੇਅਰ ਨਿਯੁਕਤ ਕੀਤੇ ਗਏ ਸਨ। ਉਪਰੰਤ ਉਹ ਸਿਟੀ ਦੇ ਵਾਈਸ ਮੇਅਰ ਰਹੇ ਅਤੇ ਹੁਣ ਫਿਰ ਤੋਂ ਗਾਲਟ ਸਿਟੀ ਦੇ ਮੇਅਰ ਚੁਣੇ ਗਏ ਹਨ। ਪਰਗਟ ਸਿੰਘ ਸੰਧੂ ਗਾਲਟ ਸਿਟੀ ਤੋਂ ਇਲਾਵਾ ਸਿੱਖ ਭਾਈਚਾਰੇ ਦੀਆਂ ਗਤੀਵਿਧੀਆਂ ’ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ, ਸੈਕਰਾਮੈਂਟੋ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਦੇ ਸਰਗਰਮ ਅਹੁਦੇਦਾਰ ਵੀ ਹਨ। ਉਹ ਹੋਟਲ ਮੋਟਲ ਦੇ ਬਿਜਨਸ ਹਨ aqy 8oliday 9nn express & suites 2est Western ਦੇ ਮਾਲਿਕ ਹਨ।
ਸ੍ਰ. ਪਰਗਟ ਸਿੰਘ ਸੰਧੂ ਨੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਹਿਗੁਰੂ ਨੇ ਇੱਕ ਵਾਰ ਮੁੜ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਸ਼ਹਿਰੀ ਤਰੱਕੀ ਅਤੇ ਜਨਤਾ ਦੀ ਸੇਵਾ ਲਈ ਹੋਰ ਕੋਸ਼ਿਸ਼ ਕਰਾਂਗਾ।